Saturday, March 7, 2026

ਲੈਮਨ ਗ੍ਰਾਸ ਅਤੇ ਪਾਮਾਰੋਜਾ ਫਸਲ ਦੀ ਕਾਸ਼ਤ ਕਿਸਾਨਾਂ ਲਈ ਵਰਦਾਨ

ਪਠਾਨਕੋਟ, 29 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨਾਂ ਨੂੰ ਨਵੀਨਤਮ ਖੇਤੀ ਤਕਨੀਕਾਂ PPN2807201718ਸੰਬੰਧੀ ਜਾਗਰੁਕ ਕਰਨ ਲਈ ਚਲਾਈ ਮੁਹਿੰਮ ਤਹਿਤ ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਬਲਾਕ ਧਾਰਕਲਾਂ ਦੇ ਪਿੰਡ ਰੋਘ ਵਿਚ ਉਘੇ ਕਿਸਾਨ ਇਸ਼ਰ ਸਿੰਘ ਪਠਾਨੀਆਂ ਦੇ ਫਾਰਮ ਦਾ ਦੌਰਾ ਕੀਤਾ ਗਿਆ ਅਤੇ ਖੁਸ਼ਬੂ ਵਾਲੀਆਂ ਫਸਲਾਂ ਦੀ ਕਾਸ਼ਤ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।ਵਰਨਣਯੋਗ ਹੈ ਕਿ ਈਸ਼ਰ ਸਿੰਘ ਪਠਾਨੀਆਂ ਵਲੋਂ ਪੰਜਾਬ ਸਟੇਟ ਕੌਂਸਲ ਆਫ ਸਾਇੰਸ ਐਂਡ ਟੈਕਨਾਲੋਜੀ ਦੀ ਮਦਦ ਨਾਲ ਸਾਲ 2012 ਤੋਂ ਤਕਰੀਬਨ 5 ਏਕੜ ਗੈਰ ਵਾਹੀਯੋਗ ਰਕਬੇ ਵਿੱਚ ਲੈਮਨ ਗ੍ਰਾਸ ਅਤੇ ਪਾਮਾਰੋਜਾ ਦੀ ਖੇਤੀ ਕਰਕੇ ਆਮ ਖੇਤੀ ਕਰਨ ਨਾਲੋਂ ਵਧੇਰੇ ਆਮਦਨ ਲਈ ਜਾ ਰਹੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ, ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ, ਡਾ. ਹਰਪ੍ਰੀਤ ਸਿੰਘ, ਡਾ. ਜਗਦੀਪ ਸਿੰਘ ਡਿਪਟੀ ਪੀਡੀ, ਨਿਰੰਜਣ ਸਿੰਘ ਕਾਹਲੋਂ, ਵਿੱਕੀ ਕਾਹਲੋਂ ਹਾਜ਼ਰ ਸਨ।
ਖੁਸ਼ਬੂ ਵਾਲੀਆਂ ਫਸਲਾਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਈਸ਼ਰ ਸਿੰਘ ਨੇ ਦੱਸਿਆ ਕਿ ਮੇਰੀ ਖੇਤੀਬਾੜੀ ਬਾਰੇ ਅਲੱਗ ਸੋਚ ਹੋਣ ਕਾਰਨ ਹਮੇਸ਼ਾਂ ਵੱਖਰਾ ਕਰਨ ਨੂੰ ਸੋਚਿਆ।ਉਨਾਂ ਕਿਹਾ ਕਿ ਇਸ ਇਲਾਕੇ ਵਿੱਚ ਜੰਗਲੀ ਜਾਨਵਰ ਜ਼ਿਆਦਾ ਹੋਣ ਕਾਰਨ ਫਸਲਾਂ ਦਾ ਨੁਕਸਾਨ ਬਹੁਤ ਹੁੰਦਾ ਹੈ।ਉਨਾ ਕਿਹਾ ਕਿ ਜੰਗਲੀ ਜਾਨਵਰਾਂ ਦੇ ਕਾਰਨ ਮੱਕੀ ਦੀ ਪੈਦਾਵਾਰ ਆਮ ਕਰਕੇ 4-5 ਕੁਇੰਟਲ ਪ੍ਰਤੀ ਏਕੜ ਹੀ ਮਿਲਦੀ ਹੈ ਅਤੇ ਬਾਕੀ ਫਸਲਾਂ ਦਾ ਵੀ ਇਹੋ ਹਾਲ ਹੈ।ਉਨਾਂ ਕਿਹਾ ਕਿ ਇਸ ਇਲਾਕੇ ਲਈ ਐਹੋ ਜਿਹੀ ਫਸਲ ਦੀ ਜ਼ਰੂਰਤ ਹੈ, ਜਿਸ ਨੂੰ ਜੰਗਲੀ ਜਾਨਵਰ ਨੁਕਸਾਨ ਨਾਂ ਕਰਨ।ਉਨਾਂ ਕਿਹਾ ਕਿ 2012 ਵਿੱਚ ਪੰਜਾਬ ਸਟੇਟ ਕੌਂਸਲ ਆਫ ਸਾਇੰਸ ਐਂਡ ਟੈਕਨਾਲੋਜੀ ਦੀ ਮਦਦ ਲੈਮਨਗ੍ਰਾਸ ਅਤੇ ਪਾਮਾਰੋਜਾ ਦੀ ਖੇਤੀ ਸ਼ੁਰੂ ਕੀਤੀ ਸੀ,ਉਨਾਂ ਕਿਹਾ ਕਿ ਪਹਿਲਾਂ ਪਹਿਲਾਂ ਤਾਂ ਆਢੀਆਂ ਗੁਆਂਢੀਆਂ ਨੇ ਬਹੁਤ ਮਖੌਲ ਕੀਤੇ ਪਰ ਹੁਣ ਉਹ ਇਸ ਫਸਲ ਬਾਰੇ ਜਾਣਕਾਰੀ ਲੈਣ ਆਉਂਦੇ ਹਨ।ਉਨਾਂ ਕਿਹਾ ਕਿ ਲੈਮਨ ਗ੍ਰਾਸ ਤੋਂ ਤੇਲ ਕੱਢਣ ਲਈ ਪਲਾਂਟ ਵੀ ਲਗਾਇਆ ਹੈ।ਉਨਾ ਕਿਹਾ ਕਿ ਤੇਲ ਦੀ ਵਿਕਰੀ ਲਈ ਮਹਾਂਰਾਸ਼ਟਰ ਦੀ ਕਲੇਕਰ ਕੰਪਨੀ ਨਾਲ ਸੰਪਰਕ ਕੀਤਾ ਹੋਇਆ ਹੈ।ਉਨਾਂ ਕਿਹਾ ਕਿ ਇਸ ਫਸਲ ਦੀ ਕਾਸ਼ਤ ਉਨਾਂ ਜ਼ਮੀਨਾਂ ਵਿਚ ਹੋ ਸਕਦੀ ਹੈ ਜਿਥੇ ਕੋਈ ਹੋਰ ਫਸਲ ਨਾਂ ਹੁੰਦੀ ਹੋਵੇ।ਉਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਕਿਸਾਨ ਮੇਰੇ ਕੋਲੋਂ ਲੈਮਨ ਗ੍ਰਾਸ ਦੀ ਪਨੀਰੀ ਲੈ ਕੇ ਜਾਂਦੇ ਹਨ ਉਨਾਂ ਦੱਸਿਆਂ ਕਿ ਪਿਛਲੇ ਸਾਲ ਢਾਈ ਲੱਖ ਦੇ ਪੌਦੇ ਵੇਚ ਕੇ ਕਾਫੀ ਫਾਇਦਾ ਹੋਇਆ।ਉਨਾਂ ਦਸਿਆ ਕਿ ਇਸ ਫਸਲ ਨੂੰ ਕਿਸੇ ਵੀ ਤਰਾਂ ਦਾ ਕੋਈ ਕੀੜਾ ਜਾਂ ਬਿਮਾਰੀ ਨਹੀਂ ਲੱਗਦੀ ਅਤੇ ਨਦੀਨਾਂ ਦੀ ਰੋਕਥਾਮ ਵਿੱਚ ਵੀ ਇਹ ਫਸਲ ਕਾਫੀ ਸਹਾਈ ਹੁੰਦੀ ਹੈ।ਉਨਾਂ ਕਿਹਾ ਕਿ ਇੱਕ ਵਾਰ ਬੀਜੀ ਫਸਲ ਲਗਾਤਾਰ ਅੱਠ ਸਾਲ ਤੱਕ ਕਟਾਈਆਂ ਦਿੰਦੀ ਰਹਿੰਦੀ ਹੈ।ਮੁੱਖ ਖੇਤੀਬਾੜੀ ਅਫਸਰ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਨਵੀਆਂ ਫਸਲਾਂ ਦੀ ਕਾਸਤ ਬਾਰੇ ਲਗਾਤਾਰ ਜਾਣਕਾਰੀ ਦੇਣ ਲਈ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ।ਉਨਾਂ ਕਿਹਾ ਕਿ ਲੈਮਨ ਗ੍ਰਾਸ ਅਤੇ ਪਾਮਾਰੋਜਾ ਦੀ ਫਸਲ ਦੀ ਕਾਸ਼ਤ ਇਸ ਇਲਾਕੇ ਲਈ ਵਰਦਾਨ ਸਾਬਿਤ ਹੋ ਸਕਦੀ ਹੈ।ਉਨਾਂ ਇਸ ਫਸਲ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਹਰ ਸੰਭਵ ਮਦਦ ਦਾ ਭਰੋਸਾ ਦਵਾਇਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply