Tuesday, March 10, 2026

ਮੋਹਰੀ ਕੰਪਨੀਆਂ ਦੇ ਸਹਿਯੋਗ ਨੇ ਦਿੱਲੀ ਕਮੇਟੀ ਨੇ ਲਾਇਆ ਜਾਗਰੂਕਤਾ ਮੇਲਾ

ਨਵੀਂ ਦਿੱਲੀ, 29 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਵਿਦਿਆਰਥੀਆਂ ਨੂੰ ਸਮੇਂ ਦਾ PPN2807201729ਹਾਣੀ ਬਣਨ ਦੀ ਪ੍ਰੇਰਣਾ ਕੀਤੀ ਹੈ।ਕਮੇਟੀ ਵੱਲੋਂ ਰਯਾਤ ਬਹਾਰਾ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਮਾਤਾ ਸੁੰਦਰੀ ਕਾਲਜ ਵਿਖੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਉਸਾਰੀ ਲਈ ਲਗਾਏ ਗਏ ਜਾਗਰੂਕਤਾ ਮੇਲੇ ਦੌਰਾਨ ਅਧਿਆਪਕ ਵਾਂਗ ਬੋਲਦੇ ਹੋਏ ਜੀ.ਕੇ ਨੇ ਤਕਨੀਕ ਦਾ ਇਸਤੇਮਾਲ ਉਸਾਰੂ ਕੰਮਾਂ ਵਿਚ ਕਰਨ ਦੀ ਵਿਦਿਆਰਥੀਆਂ ਨੂੰ ਨਸੀਹਤ ਦਿੱਤੀ।ਵਿਸ਼ਵ ਦੀਆਂ ਮੋਹਰੀ ਕੰਪਨੀਆਂ ਜਿਵੇਂ ਗੂਗਲ, ਸਿਮਨਸ, ਆਈ.ਬੀ.ਐਮ, ਓਰੈਕਲ ਅਤੇ ਆਈ.ਆਰ.ਐਸ.ਈ ਦੀ ਨਿਵੇਕਲੀ ਤਕਨੀਕ ਦੀ ਵਰਤੋਂ ਕਰਕੇੇ ਤਿਆਰ ਕੀਤੇ ਗਏ ਖ਼ਾਸ ਡਿੱਗਰੀ ਕੋਰਸਾਂ ’ਚ ਵਿਦਿਆਰਥੀਆਂ ਨੂੰ ਦਾਖਲੇ ਲੈਣ ਲਈ ਉਤਸਾਹਿਤ ਕਰਨ ਵਾਸਤੇ ਕਮੇਟੀ ਨੇ ਉਕਤ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ।
PPN2807201728 ਸ਼ਮਾਂ ਰੌਸ਼ਨ ਕਰਨ ਉਪਰੰਤ ਬੋਲਦੇ ਹੋਏ ਜੀ.ਕੇ ਨੇ ਤਕਨੀਕ ਦੇ ਬਿਹਤਰ ਇਸਤੇਮਾਲ ਨੂੰ ਅੱਜ ਦੇ ਸਮੇਂ ਦੀ ਲੋੜ ਦੱਸਿਆ।ਵਿਦਿਆਰਥੀਆਂ ਨੂੰ ਉਦਾਹਰਣ ਦੇ ਕੇ ਸਮਝਾਉਂਦੇ ਹੋਏ ਉਨ੍ਹਾਂ ਕਿਹਾ ਕਿ ਚੁੱਲੇ੍ਹ ਦੀ ਮੱਠੀ ਅੱਗ ਨੂੰ ਭਖਾਉਣ ਲਈ ਅਕਸਰ ਬੀਬੀਆਂ ਪਾਈਪ ਰਾਹੀਂ ਫੂਕ ਮਾਰ ਕੇ ਅੱਗ ਨੂੰ ਭੜਕਾਉਂਦੀਆਂ ਅਸੀਂ ਆਮ ਦੇਖਿਆ ਹਨ।ਪੇਂਡੂ ਭਾਸ਼ਾ ਵਿਚ ਅਸੀਂ ਇਸਨੂੰ ਜੁਗਾੜ ਕਹਿ ਸਕਦੇ ਹਾਂ ਪਰ ਸ਼ਹਿਰੀ ਭਾਸ਼ਾ ਵਿਚ ਇਹ ਐਪ ਹੈ।ਛੋਟੀ-ਛੋਟੀ ਲੋੜਾਂ ਵੱਡੀਆਂ ਖੋਜਾਂ ਦਾ ਕਾਰਨ ਬਣਦੀਆਂ ਹਨ।
ਆਪਣੀ ਗੱਲ ਨੂੰ ਸਾਫ਼ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਰ ਨੂੰ ਚਲਾਉਣ ਵਾਸਤੇ ਪਹਿਲੇ ਤੋਂ 5ਵੇਂ ਗਿਅਰ ਤਕ ਜਾਣ ਲਈ ਗਤੀ ਦੇ ਹਿਸਾਬ ਨਾਲ ਜਿਵੇਂ ਅਸੀਂ ਗਰਾਰੀ ਬਦਲਦੇ ਹਾਂ ਉਵੇਂ ਹੀ ਜਿੰਦਗੀ ਦੀ ਗੱਡੀ ਨੂੰ ਸਿੱਧੇ ਰਾਸਤੇ ਪਾਉਣ ਲਈ ਦਿਮਾਗ ਦੀ ਗਰਾਰੀ ਨੂੰ ਚਲਾਉਣਾ ਪਵੇਗਾ।ਤੁਸੀਂ ਸਾਰੇ ਵਾਤਾਵਰਣ ਤੋਂ ਭਲੀ ਪ੍ਰਕਾਰ ਜਾਣੂ ਹੋ।ਜਿਥੇ ਰਾਹ ਦਿਖੇ ਉਥੇ ਦਿਮਾਗ ਚਲਾਉਣਾ ਸ਼ੁਰੂ ਕਰ ਦਿਓ।ਕੋਈ ਵਿਸ਼ਾ ਜਾਂ ਕੋਈ ਕਿਤਾਬ ਤੁਹਾਨੂੰ ਤਦ ਤਕ ਕੁੱਝ ਨਹੀਂ ਸਿਖਾ ਸਕਦਾ ਜਦ ਤੱਕ ਸਮਾਂ ਤੇ ਲੋੜ ਤੁਹਾਡੇ ’ਤੇ ਹਾਵੀ ਨਹੀਂ ਹੋਣਗੇ।
ਜੀ.ਕੇ ਨੇ ਕਿਹਾ ਕਿ ਦਿੱਲੀ ਕਮੇਟੀ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਕੌਮ ਦੇ ਬੱਚਿਆਂ ਨੂੰ ਬਿਹਤਰ ਸਿੱਖਿਆ ਦੇ ਮੌਕੇ ਉਪਬਲਧ ਕਰਾਉਣਾ ਮੇਰਾ ਇੱਕ ਪਿਤਾ ਵਾਂਗ ਫਰਜ ਹੈ।ਸਾਡੇ ਜਮਾਨੇ ’ਚ ਐਪ ਦਾ ਚਲਣ ਨਹੀਂ ਸੀ, ਤੁਹਾਡੇ ਕੋਲ ਸਭ ਕੁਝ ਹੈ।ਇਸ ਲਈ ਚੰਗੀ ਸੋੋਚ ਦੇ ਨਾਲ ਤੁਸੀਂ ਵਿਗਿਆਨ ਦਾ ਇਸਤੇਮਾਲ ਉਸਾਰੂ ਸਮਾਜ ਸਿਰਜਣ ਵੱਲ ਲਗਾਓ। ਤੁਸੀਂ ਗੁਰੂ ਦੇ ਬੱਚੇ ਹੋ, ਇਸ ਲਈ ਸਮਾਜ ਨੂੰ ਨੁਕਸਾਨ ਪਹੁੰਚਾਉਣ ਦੀ ਥਾਂ ਸਮਾਜ ਨੂੰ ਸਿਰਜਣ ਲਈ ਵਿਗਿਆਨ ਦੀ ਵਰਤੋਂ ਕਰੋ।
ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਏ ਹੋਏ ਸਾਰੇ ਪਤਵੰੰਤਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਕਲ ਤਕਨੀਕ ਦਾ ਜਮਾਨਾ ਹੈ ਤੇ ਅਗਾਹਵੱਧੂ ਜੀਵਨ ਜੀਉਣ ਲਈ ਬਿਹਤਰ ਤਕਨੀਕ ਦੀ ਉਸਾਰੀ ਜਰੂਰੀ ਹੈ। ਜਿਸ ਕਰਕੇ ਦਿੱਲੀ ਕਮੇਟੀ ਨੇ ਭਵਿੱਖ ਦੇ ਵਿਗਿਆਨਿਕ ਪੈਦਾ ਕਰਨ ਲਈ ਦੂਰ-ਅੰਦੇਸ਼ੀ ਸੋਚ ਸਦਕਾ ਉਕਤ ਸਲਾਹ ਮੇਲਾ ਲਗਾਇਆ ਹੈ।ਕਿਉਂਕਿ ਅਸੀਂ ਘੱਟਗਿਣਤੀ ਕੌਮ ਹਾਂ ਇਸ ਕਰਕੇ ਬਿਹਤਰ ਰੋਜ਼ਗਾਰ ਦੇ ਮੌਕੇ ਕੌਮਾਂਤਰੀ ਪੱਧਰ ’ਤੇ ਪ੍ਰਾਪਤ ਕਰਨ ਲਈ ਕੌਮਾਂਤਰੀ ਕੰਪਨੀਆਂ ਨਾਲ ਜੁੜਨਾ ਸਮੇਂ ਦੀ ਮੰਗ ਹੈ।
ਇਸ ਮੌਕੇ ਮੋਹਰੀ ਕੰਪਨੀਆਂ ਦੇ ਆਗੂਆਂ ਦੇ ਨਾਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਤੇ ਉੱਚ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਕੋਰਸਾਂ ਬਾਰੇ ਜਾਣਕਾਰੀ ਦਿੱਤੀ।ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ, ਕਮੇਟੀ ਮੈਂਬਰ ਵਿਕਰਮ ਸਿੰਘ ਅਤੇ ਉੱਚ ਸਿੱਖਿਆ ਕਮੇਟੀ ਨਾਲ ਜੁੜੀ ਡਾ. ਮਨਿੰਦਰ ਕੌਰ ਨੇ ਆਏ ਹੋਏ ਪਤਵੰਤਿਆਂ ਦਾ ਸੁਆਗਤ ਅਤੇ ਧੰਨਵਾਦ ਕੀਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply