Monday, March 9, 2026

ਬੜੇ ਬੇਆਬਰੂ ਹੋ ਕੇ, ਤੇਰੇ ਕੂਚੇ ਸੇ ਹਮ ਨਿਕਲੇ.. . . .

ਸਾਬਕਾ ਪੰਜਾਬ ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ ਮੁੱਖ ਸਕੱਤਰ ਬਰਦਾਸ਼ਤ ਨਹੀ ਕੀਤਾ ਜਾਵੇਗਾ – ਬਲਦੇਵ ਸਿਰਸਾ

ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ ਬਿਊਰੋ) – ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਸ਼੍ਰੋਮਣੀ ਗੁਰਦੁਆਰਾ Baldev S Sirsaਪ੍ਰਬੰਧਕ ਕਮੇਟੀ ਦੇ ਤਿੰਨ ਲੱਖ ਮਹੀਨਾ ਤਨਖਾਹ ਲੈਣ ਵਾਲੇ ਮੁੱਖ ਸਕੱਤਰ ਹਰਚਰਨ ਸਿੰਘ ਦੀ ਵਿਦਾਇਗੀ ਤੇ ਵਿਅੰਗ ਕੱਸਦਿਆਂ  ਕਿਹਾ ਹੈ ਕਿ,‘‘ ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ’’ ਕਿਹਾ ਕਿ ਜ਼ਮੀਰ ਵਿਹੂਣੇ ਲੋਕਾਂ ਨਾਲ ਇੰਜ ਹੀ ਹੁੰਦਾ ਆਇਆ ਹੈ ਤੇ ਹੁੰਦਾ ਰਹੇਗਾ।
ਜਾਰੀ ਇੱਕ ਬਿਆਨ ਰਾਹੀ ਸਿਰਸਾ ਨੇ ਕਿਹਾ ਕਿ 1925 ਤੇ 1966 ਦੇ ਗੁਰਦੁਆਰਾ ਐਕਟ ਦੀਆਂ ਧੱਜੀਆਂ ਉਡਾ ਕੇ ਇਹ ਨਿਯੁੱਕਤੀ ਕੀਤੀ ਗਈ ਸੀ ਤੇ ਦੁਨੀਆ ਭਰ ਦੇ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ ਸੀ ਕਿ ਇੱਕ ਆਰ.ਐਸ.ਐਸ ਦੇ ਵਰਕਰ ਹਰਚਰਨ ਸਿੰਘ ਨੂੰ ਸਿੱਖਾਂ ਦੀ ਪਾਰਲੀਮੈਂਟ ਦੇ ਮੁੱਖ ਸਕੱਤਰ ਲਗਾਉਣਾ ਉਸੇ ਤਰਾ ਹੀ ਸੀ ਜਿਵੇ ਔਰੰਗਜੇਬ ਨੂੰ ਦਿੱਲੀ ਦੇ ਤਖਤ ਬਿਠਾਉਣਾ ਹੋਣਾ ਹੇਵੇ।ਉਹਨਾਂ ਕਿਹਾ ਕਿ 27 ਅਗਸਤ 2015 ਨੂੰ ਹਰਚਰਨ ਸਿੰਘ ਦੀ ਬੜੇ ਵਿਰੋਧ ਦੇ ਬਾਅਦ ਵੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਮੁੱਖੀ ਸੁਖਬੀਰ ਸਿੰਘ ਬਾਦਲ ਨੇ ਨਿਯੁੱਕਤੀ ਕਰ ਦਿੱਤੀ ਤੇ ਉਹਨਾਂ ਨੇ ਇਸ ਨਿਯੁੱਕਤੀ ਨੂੰ 8 ਸਤੰਬਰ 2015 ਨੂੰ ਕਨੂੰਨੂੀ ਨੋਟਿਸ ਦਿੱਤਾ ਗਿਆ ਸੀ ਤੇ 4 ਜਨਵਰੀ 2017 ਨੂੰ ਅਦਾਲਤ ਵਿੱਚ ਚੁਨੌਤੀ ਦੇ ਦਿੱਤੀ, ਪਰ ਸਾਡੀ ਨਿਆਂ ਪਾਲਿਕਾ ਦੀ ਜੂੰ ਤੋਰ ਰਫਤਾਰ ਨੇ ਹਾਲੇ ਤੱਕ ਕੋਈ ਫੈਸਲਾ ਨਹੀ ਕੀਤਾ।ਉਹਨਾਂ ਕਿਹਾ ਕਿ ਪਿਛਲੀਆ ਅੱਠ ਤਰੀਕਾਂ ਤੋ ਸ਼੍ਰੋਮਣੀ ਕਮੇਟੀ ਦੇ ਵਕੀਲ ਬਹਿਸ ਤੋ ਭੱਜਦੇ ਰਹੇ ਤੇ ਹੁਣ ਦਬਾ ਹੇਠ ਹੀ ਬਾਦਲਾਂ ਨੇ ਹਰਚਰਨ ਸਿੰਘ ਕੋਲੋ ਅਸਤੀਫਾ ਲੈ ਲਿਆ ਹੈ।ਉਹਨਾਂ ਕਿਹਾ ਕਿ ਆਰ.ਐਸ.ਐਸ ਦੇ ਇਸ ਏਜੰਟ ਨੇ ਗੁਰੂ ਦੀ ਗੋਲਕ ਨੂੰ ਕਰੋੜਾਂ ਦਾ ਚੂਨਾ ਲਾਇਆ ਤੇ ਉਹਨਾਂ ਦੀ ਲੜਾਈ ਉਸ ਸਮੇਂ ਤੱਕ ਜਾਰੀ ਰਹੇਗੀ ਜਦੋ ਤੱਕ ਉਹ ਹਰਚਰਨ ਸਿੰਘ ਨੂੰ ਗੁਰੂ ਦੀ ਗੋਲਕ ਵਿੱਚੋ ਲੁੱਟਾਈ ਗਈ ਮਾਇਆ 18 ਫੀਸਦੀ ਵਿਆਜ ਨਾਲ ਵਾਪਸ ਗੋਲਕ ਵਿੱਚ ਜਮਾ ਨਹੀ ਕਰਵਾ ਲੈਦੇ।ਉਹਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਮੁੱਖ ਸਕੱਤਰ ਹੁਣ ਬਾਦਲਾਂ ਦੇ ਇੱਕ ਹੋਰ ਚਹੇਤੇ `ਤੇ ਸਾਬਕਾ ਪੰਜਾਬ ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ ਲਗਾਇਆ ਜਾ ਰਿਹਾ ਹੈ, ਜੋ ਬਰਦਾਸ਼ਤ ਨਹੀ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਲ ਕੰਮ ਕਰਨ ਦੇ ਸਮੱਰਥ ਸਕੱਤਰ ਮੌਜੂਦ ਹਨ ਤੇ ਉਹ ਇਹਨਾਂ ਨਾਲੋ ਵਧੀਆ ਕੰਮ ਕਰ ਸਕਦੇ ਹਨ, ਐਕਟ ਦੀ ਉਲੰਘਣਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply