Saturday, March 28, 2026

ਅੰਮ੍ਰਿਤਸਰ ਕੈਮਿਸਟ ਐਸੋਸੀਏਸ਼ਨ ਰਿਟੇਲ ਵਿੰਗ ਵਲੋਂ ਸਮਾਗਮ

ਅੰਮ੍ਰਿਤਸਰ, 30 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੰਮਿ੍ਰਤਸਰ ਕੈਮਿਸਟ ਐਸੋਸੀਏਸ਼ਨ ਰਿਟੇਲ ਵਿੰਗ ਵਲੋਂ ਜਨਰਲ ਬਾਡੀ ਮੀਟਿੰਗ ਅਤੇ ਨਸ਼ਿਆਂ PPN3007201708ਦੇ ਬੁਰੇ ਪ੍ਰਭਾਵ ਸੰਬੰਧੀ ਵਿਸ਼ੇਸ਼ ਸੈਮੀਨਾਰ ਪ੍ਰਧਾਨ ਸੰਜੀਵ ਭਾਟੀਆ, ਜਨਰਲ ਸਕੱਤਰ ਪ੍ਰਦੀਪ ਭਾਟੀਆ ਅਤੇ ਫਾਇਨਾਂਸ ਸੈਕਟਰੀ ਸੰਜੀਵ ਜੈਨ ਦੀ ਅਗਵਾਈ ਵਿਚ ਕਰਵਾਇਆ ਗਿਆ।ਜਿਸ ਵਿਚ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਸਨ ਜਦਕਿ ਵਿਸ਼ੇਸ਼ ਮਹਿਮਾਨ ਡਾ. ਹਰਜੋਤ ਸਿੰਘ ਮੱਕੜ, ਫਾਰਮੈਸੀ ਕੌਂਸਲ ਪੰਜਾਬ ਦੇ ਚੇਅਰਮੈਨ ਸੁਰਿੰਦਰ ਸ਼ਰਮਾ, ਪੀ.ਸੀ.ਏ ਪੰਜਾਬ ਦੇ ਜਨਰਲ ਸਕੱਤਰ ਸੁਰਿੰਦਰ ਦੁੱਗਲ, ਹੋਲਸੈਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਸੋਹੀ, ਚੇਅਰਮੈਨ ਅਨੂਪ ਬਿੱਟਾ ਅਤੇ ਜਨਰਲ ਸਕੱਤਰ ਰਾਜੀਵ ਕਪੂਰ ਸਨ।
ਸੀ.ਏ ਵਿਨਮਰ ਗੁਪਤਾ ਨੇ ਜੀ.ਐਸ.ਟੀ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਤੋਂ ਹੋਣ ਵਾਲੀਆਂ ਪ੍ਰੇਸ਼ਾਨੀਆ ਦੇ ਹੱਲ ਬਾਰੇ ਦਸਿਆ।ਸਾਰੇ ਕੈਮਿਸਟਾਂ ਨੇ ਇਕਜੁਟ ਹੋ ਕੇ ਕਿਹਾ ਕਿ ਕੋਈ ਵੀ ਰਿਟੇਲਰ ਕੋਈ ਵੀ ਨਸ਼ੇ ਸੰਬੰਧਿਤ ਦਵਾਈ ਨਹੀਂ ਵੇਚੇਗਾ। ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ ਨੇ ਨਸ਼ਿਆਂ ਦੇ ਬੁਰੇ ਪ੍ਰਭਾਵ ਸੰਬੰਧੀ ਰੋਸ਼ਨੀ ਪਾਈ।ਪ੍ਰਧਾਨ ਸੰਜੀਵ ਭਾਟੀਆ ਅਤੇ ਮੈਬਰਾਂ ਵਲੋਂ ਆਏ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮਨੋਜ ਜੈਨ, ਹਰਜਿੰਦਰਪਾਲ ਸਿੰਘ ਗਗਨ, ਰਣਬੀਰ ਸਿੰਘ ਰਾਣਾ, ਅਮਰਦੀਪ ਸਿੰਘ, ਬਲਵਿੰਦਰ ਸਿੰਘ, ਪਿੰਕੀ ਬਦਰੀਨਾਥ, ਲਖਨਪਾਲ, ਰਾਮ ਪਵਾਰ, ਅਰਵਿੰਦ ਸ਼ਰਮਾ, ਗਗਨ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply