ਜੰਡਿਆਲਾ ਗੁਰੂ, 31 ਜੁਲਾਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਕੇਂਦਰ ਸਰਕਾਰ ਵਲੋਂ 1 ਜੁਲਾਈ ਤੋਂ ਇਕਸਾਰ ਪੂਰੇ ਭਾਰਤ ਵਿਚ ਕਿਸੇ ਕਿਸਮ ਦੇ ਵੀ
ਸਮਾਨ ਦੀ ਖਰੀਦੋ ਫਰੋਖਤ ਤੇ ਗੁਡਸ ਐਂਡ ਸਰਵਿਸ ਟੈਕਸ ਲਗਾਇਆ ਗਿਆ ਹੈ।ਅੱਜ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵਪਾਰੀ ਵਰਗ ਵਿੱਚ ਅਜੇ ਜੀ.ਐਸ.ਟੀ ਪ੍ਰਤੀ ਪਰੇਸ਼ਾਨੀ ਹੀ ਦੇਖਣ ਨੂੰ ਮਿਲ ਰਹੀ ਹੈ।
ਕੁੱਝ ਵਪਾਰੀਆਂ ਦਾ ਕਹਿਣਾ ਹੈ ਕਿ ਕਿਸੇ ਦਾ ਅਜੇ ਰਜਿਸਟਰਡ ਜੀ.ਐਸ.ਟੀ ਨੰਬਰ ਨਹੀਂ ਆਇਆ ਜਾ ਫਿਰ ਕਿਸੇ ਦੀਆਂ ਅਜੇ ਨਵੀਆਂ ਬਿੱਲ ਬੁੱਕਾਂ ਨਹੀਂ ਛਪੀਆਂ।ਅਗਰ ਇਹ ਸਭ ਕੁੱਝ ਪੂਰਾ ਵੀ ਹੈ ਤਾਂ ਟੈਕਸ ਦੀ ਦਰ (ਰੇਟ) ਬਹੁਤ ਜਿਆਦਾ ਹੋਣ ਕਰਕੇ ਪ੍ਰਚੂਨ ਦੁਕਾਨਦਾਰ ਉਹਨਾਂ ਹੋਲਸੇਲ ਵਪਾਰੀਆਂ ਕੋਲੋਂ ਜੀ.ਐਸ.ਟੀ ਵਾਲੇ ਬਿੱਲ `ਤੇ ਮਾਲ ਨਹੀਂ ਖਰੀਦ ਰਹੇ।ਕੁੱਝ ਟੈਕਸ ਚੋਰ ਜੋ ਪਹਿਲਾ ਵੀ ਸਰਕਾਰ ਨੂੰ ਚੋਰ ਰਸਤੇ ਲੱਖਾਂ ਦਾ ਚੂਨਾ ਲਗਾ ਰਹੇ ਸੀ, ਉਹ ਅੱਜ ਵੀ ਸ਼ਰੇਆਮ ਬਿਨਾ ਜੀ.ਐਸ.ਟੀ ਨੰਬਰ ਤੋਂ ਮਾਲ ਵੇਚ ਰਹੇ ਹਨ ਅਤੇ ਸਰਕਾਰ ਦਾ ਟੈਕਸ ਚੋਰੀ ਕਰਕੇ ਆਪ ਮਾਲਾਮਾਲ ਹੋ ਰਹੇ ਹਨ।ਦੂਸਰੇ ਪਾਸੇ ਵਪਾਰੀ ਵਰਗ ਜਿਨ੍ਹਾਂ ਕੋਲ ਜੀ.ਐਸ.ਟੀ ਨੰਬਰ ਹੈ ਉਹਨਾਂ ਦਾ ਮਾਲ ਨਾ ਵਿਕਣ ਕਰਕੇ ਉਹ ਬੀਤੇ ਇਕ ਮਹੀਨੇ ਤੋਂ ਪਰੇਸ਼ਾਨ ਅਤੇ ਬੇਹਾਲ ਦਿਖਾਈ ਦੇ ਰਹੇ ਹਨ।ਵਪਾਰੀਆਂ ਦੀ ਸਰਕਾਰ ਕੋਲੋਂ ਮੰਗ ਹੈ ਕਿ ਅਜਿਹੇ ਟੈਕਸ ਚੋਰਾਂ ਨੂੰ ਨੱਥ ਪਾਈ ਜਾਵੇ।
ਦੁਕਾਨਾਦਾਰਾਂ ਨੇ ਮਿਸਾਲ ਦਿੰਦਿਆਂ ਦੱਸਿਆ ਕਿ ਅਗਰ ਇਕ ਦੁਕਾਨਦਾਰ ਕਿਸੇ ਕੋਲੋਂ 50000 ਰੁਪਏ ਦੇ ਬਰਤਨ ਖਰੀਦਦਾ ਹੈ ਤਾਂ ਉਸ ਨੂੰ 3600 ਰੁਪਏ, ਸਕਰੈਪ ਲਈ 5400, ਬਿਜਲੀ ਦੇ ਸਮਾਨ ਲਈ 7400 ਰੁਪਏ ਸਰਕਾਰ ਨੂੰ ਟੈਕਸ ਦੇਣਾ ਪੈਂਦਾ ਹੈ।ਜਦਕਿ ਉਹੀ ਮਾਲ ਟੈਕਸ ਚੋਰ ਬਿਨਾਂ ਬਿੱਲ ਤੋਂ 50000 ਰੁਪਏ ਵਿਚ ਹੀ ਵੇਚ ਰਹੇ ਹੈ।ਇਥੇ ਇਹ ਦੱਸਣਯੋਗ ਹੈ ਕਿ ਜੰਡਿਆਲਾ ਗੁਰੂ ਹਰ ਤਰਾਂ ਦੇ ਬਰਤਨ ਅਤੇ ਹੱਥ ਨਾਲ ਤਿਆਰ ਹੋਣ ਵਾਲੇ ਖੇਸ ਤੇ ਦਰੀਆਂ ਬਣਾਉਣ ਵਿੱਚ ਮਸ਼ਹੂਰ ਮੰਡੀ ਹੈ, ਇਥੇ ਦੂਰ ਦਰਾਡੇ ਤੋਂ ਮਾਲ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media