ਬਠਿੰਡਾ, 31 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿਘ ਜੱਸੀ) – ਜਿਲਾ ਬਠਿੰਡਾ ਦੇ ਮੈਡੀਕਲ ਲੈਬੋਰੇਟਰੀ ਟੈਕਨੇਲੋਜਿਸਟਾਂ ਦੀ ਜਿਲਾ ਪੱਧਰੀ
ਮੀਟਿੰਗ ਦੌਰਾਨ ਲੈਬ ਟੈਕਨੇਲੋਜਿਸਟਾਂ ਨੂੰ ਸਮੇਂ-ਸਮੇਂ `ਤੇ ਆਊਦੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਸਾਰੇ ਲੈਬ ਟੈਕਨੇਲੋਜਿਸਟਾਂ ਦੁਆਰਾ ਮੀਟਿੰਗ ਦੋਰਾਨ ਸਰਬਸੰਮਤੀ ਨਾਲ ਜਿਲੇ ਦੀ ਗਵਰਨਿੰਗ ਬੋਡੀ ਦਾ ਗਠਨ ਕੀਤਾ ਗਿਆ।ਮੌਕੇ ’ਤੇ ਹੀ ਨਵੇਂ ਅਹੁੱਦੇਦਾਰਾਂ ਦੀ ਚੋਣ ਕੀਤੀ ਗਈ।ਚੁਣੇ ਗਏ ਅਹੁੱਦੇਦਾਰਾਂ ‘ਚ ਪੈਟਰਨ ਅਤੇ ਸੀਨੀਅਰ ਸਲਾਹਕਾਰ ਅਸ਼ੋਕ ਗੋਇਲ, ਚੇਅਰਮੈਨ ਰਵਿੰਦਰ ਭਾਰਤੀ, ਪ੍ਰਧਾਨ ਗੁਰਵਿੰਦਰ ਸਿੰਘ, ਮੀਤ ਪ੍ਰਧਾਨ ਹੈਪੀ ਸੋਨੀ, ਅਜੀਤਪਾਲ ਸਿੰਘ, ਜਨਰਲ ਸਕੱਤਰ ਗੁਰਸੇਵਕ ਸਿੰਘ, ਜੁਆਇੰਟ ਸਕੱਤਰ ਰਾਜੇਸ਼ ਗਰਗ, ਕੈਸੀਅਰ ਗੋਰਵ ਜੈਨ, ਜੁਆਇੰਟ ਕੈਸ਼ੀਅਰ ਗਗਨ ਭੁੱਲਰ ਅਤੇ ਪ੍ਰੈਸ ਸਕੱਤਰ ਇਕਬਾਲ ਚੌਹਾਨ ਅਤੇ ਕਾਰਜਕਾਰੀ ਮੈਂਬਰ ਸੁਖਵਿੰਦਰ ਸਿੰਘ ਅਤੇ ਵਿਨੋਦ ਕੁਮਾਰ ਨੂੰ ਨਿਯੁੱਕਤ ਕੀਤਾ ਗਿਆ।ਇਸ ਮੀਟਿੰਗ ਵਿੱਚ ਅਸ਼ੋਕ ਗੋਇਲ ਨੇ ਦੱਸਿਆ ਕਿ ਉਹਨਾ ਵੱਲੋ ਪੰਜਾਬ ਸਰਕਾਰ ਵਲੋਂ ਮੈਡੀਕਲ ਲੈਬੋਰਟਰੀ ਟੈਕਨੋਲੋਜਿਸਟਾਂ ਦੀ ਕੌਂਸਲ ਬਣਾਉਣ ਦੀ ਮੰਗ ਕੀਤੀ ਗਈ ਸੀ।ਜਿਸ ਕਾਰਨ ਉਹ ਵਿਧਾਇਕ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣਾ ਮੰਗ ਪੱਤਰ ਦੇ ਚੁੱਕੇ ਹਨ।ਉਨਾਂ ਜਲਦੀ ਹੀ ਕੌਂਸਲ ਦਾ ਗਠਨ ਕਰਨ ਦਾ ਵਾਅਦਾ ਕੀਤਾ ਹੈ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media