Friday, August 7, 2026

ਡੀ.ਏ.ਵੀ ਕਾਲਜ ਵਿਖੇ ਭਾਰਤ ਸਵਾਭਿਮਾਨ ਸੰਗਠਨ ਨੇ ਯੋੋਗਾ ਦੇ ਗੁਰ ਸਿਖਾਏ

ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਦੇ ਐਨ.ਐਸ.ਐਸ ਵਿਭਾਗ ਵਲੋਂ ਕਾਲਜ ਅੱਜ ਅੰਤਰਰਾਸ਼ਟਰੀ ਯੋਗ PPN0107201708ਦਿਵਸ ਮਨਾਇਆ ਗਿਆ।ਪਤੰਜਲੀ ਯੋਗਪੀਠ ਸਵਾਮੀ ਰਾਮਦੇਵ ਹਰਦੁਆਰ ਤੋਂ ਭਾਰਤ ਸਵਾਭਿਮਾਨ ਸੰਗਠਨ ਦੇ ਜਿਲਾ ਪ੍ਰਧਾਨ ਅਸ਼ੋਕ ਕੁਮਾਰ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਦੇ ਸਹਿਯੋਗ ਲਈ ਯੋਗ ਇੰਸਟਰੱਕਟਰ ਸ਼੍ਰੀਮਤੀ ਰੂਪ ਮੱਲੀ ਰਾਣੀ ਦਾ ਬਾਗ ਵੀ ਸ਼ਾਮਿਲ ਹੋਏ।
ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਅਤੇ ਡਾ. ਰਿਤੂ ਅਰੋੜਾ ਇੰਚਾਰਜ ਐਨ.ਐਸ.ਐਸ ਵਿਭਾਗ ਵਲੋਂ ਮਹਮਾਨਾਂ ਦਾ ਸਵਾਗਤ ਕੀਤਾ ਗਿਆ।ਯੋਗ ਦੀ ਮਹਾਵਤਤਾ ਦਸਦੇ ਹੋਏ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਯੋਗ ਹੀ ਮਨੁੱਖ ਨੂੰ ਲੰਮਾ ਜੀਵਨ ਪ੍ਰਦਾਨ ਕਰਦਾ ਹੈ ਅਤੇ ਯੋਗ ਸਾਡੀ ਬਦਲਦੀ ਜੀਵਨ-ਸ਼ੈਲੀ ਵਿੱਚ ਚੇਤਨਾ ਬਣ ਕੇ ਸਾਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਵਿੱਚ ਮਦਦ ਕਰ ਸਕਦਾ ਹੈ।
ਸਵਾਭਿਮਾਨ ਸੰਗਠਨ ਦੇ ਜਿਲਾ ਪ੍ਰਧਾਨ ਅਸ਼ੋਕ ਕੁਮਾਰ ਨੇ ਕਿਹਾ ਦੀ ਯੋਗ ਭਾਰਤ ਦੀ ਪ੍ਰਾਚੀਨ ਪਰੰਪਰਾ ਦਾ ਇੱਕ ਅਮੁੱਲ ਉਪਹਾਰ ਹੈ, ਜੋ ਦਿਮਾਗ ਅਤੇ ਸਰੀਰ ਦੀ ਏਕਤਾ ਦਾ ਪ੍ਰਤੀਕ ਹੈ।ਉਨ੍ਹਾਂ ਨੇ ਵਿਧਾਰਥੀਆਂ ਨੂੰ 7 ਪ੍ਰਾਣਾਇਆਮ ਅਤੇ ਵੱਖ-ਵੱਖ ਤਰ੍ਹਾਂ ਦੇ ਆਸਨ ਸਿਖਾਏ।ਪ੍ਰੋ. ਵਿਕਾਸ ਬਹਿਲ ਨੇ ਆਏ  ਹੋਏ ਸਾਰੇ ਮਾਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਐਨ.ਐਸ.ਐਸ ਪ੍ਰੋਗਰਾਮ ਆਫਸਰ  ਪ੍ਰੋ. ਮਗਨ ਕੌਰ, ਪ੍ਰੋ. ਗੌਰਵ ਸ਼ਰਮਾ ਅਤੇ ਪ੍ਰੋ. ਪੁਨੀਤ ਸ਼ਰਮਾ ਵੀ ਕੈਂਪ ਦੌਰਾਨ ਮੌਜੂਦ ਰਹੇ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply