ਧੂਰੀ, 1 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਿਵਲ ਹਸਪਤਾਲ ਧੂਰੀ ਵਿਖੇ ਹੋਮਿਓਪੈਥਿਕ ਡਿਸਪੈਂਸਰੀ ਦੇ ਮੈਡੀਕਲ ਅਫਸਰ ਡਾ. ਰਵਿੰਦਰ ਸਿੰਘ ਨੂੰ 30
ਸਾਲ ਦੀਆਂ ਸੇਵਾਵਾਂ ਉਪਰੰਤ ਬੇਦਾਗ ਰਿਟਾਇਰਮੈਂਟ ਲੈਣ `ਤੇ ਸਨਮਾਨਿਤ ਕੀਤਾ ਗਿਆ।ਹੋਮਿਓਪੈਥੀ ਖੇਤਰ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਂਵਾਂ ਬਦਲੇ ਸ਼ਹਿਰ ਦੀਆਂ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਅਤੇ ਹੋਰ ਅਨੇਕਾਂ ਪਤਵੰਤੇ ਵਿਅਕਤੀਆਂ ਸਮਾਜਸੇਵੀ ਮਹਾਸ਼ਾ ਪ੍ਰਤੀਗਿਆ ਪਾਲ, ਪਵਨ ਕੁਮਾਰ ਜੈਨ, ਸ਼ਿਵ ਕੁਮਾਰ, ਡਾ ਏ. ਐਸ ਮਾਨ, ਡਾ. ਨਰੇਸ਼ ਜਿੰਦਲ, ਡਾ. ਨਵਦੀਪ ਕੌਰ, ਡਾ. ਹਰੀ ਸਿੰਘ ਮਠਾੜੂ, ਡਾ. ਅਮਨਦੀਪ ਸਿੰਘ, ਡਾ. ਜਤਿੰਦਰ ਰੈਨਾ, ਚਰਨਜੀਤ ਸਿੰਘ ਕੈਂਥ, ਨਿਰਮਲ ਸਿੰਘ, ਸੁਖਦਰਸ਼ਨ ਸਿੰਘ, ਤੇਜਿੰਦਰ ਪਾਲ ਸਿੰਘ ਅਤੇ ਸ਼੍ਰੀ ਨਵਨੀਤ ਸਿੰਘ ਨੇ ਹੋਮਿਓਪੈਥਿਕ ਡਿਸਪੈਂਸਰੀ ਧੂਰੀ ਵਿਖੇ ਵੱਲੋਂ ਡਾ. ਰਵਿੰਦਰ ਸਿੰਘ ਨੂੰ ਸਾਂਝੇ ਤੌਰ `ਤੇ ਸਨਮਾਨਿਆ ਗਿਆ।ਉਕਤ ਸ਼ਖਸ਼ੀਅਤਾਂ ਨੇ ਕਿਹਾ ਕਿ ਬਿਨਾਂ ਪੱਖਪਾਤ ਤੋਂ ਲੋੜਵੰਦ ਮਰੀਜ਼ਾਂ ਦੀ ਸੇਵਾ ਕਰਨ ਵਾਲੇ ਡਾ. ਰਵਿੰਦਰ ਸਿੰਘ ਦੀਆਂ ਸੇਵਾਵਾਂ ਸਮਾਜ ਲਈ ਸੱਚਮੁੱਚ ਕਾਬਲੇ ਤਾਰੀਫ ਹਨ।ਇਸ ਮੌਕੇ ਨਰਿੰਦਰ ਬਾਂਸਲ, ਸ਼੍ਰੀਮਤੀ ਅੰਜੂ ਬਾਂਸਲ, ਸ਼੍ਰੀਮਤੀ ਆਤਮਜੀਤ ਕੌਰ, ਰਛਪਾਲ ਸਿੰਘ ਸਲੂਜਾ ਅਤੇ ਜਗਜੀਤ ਕੌਰ ਸਲੂਜਾ ਆਦਿ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media