ਧੂਰੀ, 2 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ.) ਜੁਆਇੰਟ ਫੋਰਮ ਮੰਡਲ ਕਮੇਟੀ ਧੂਰੀ ਦੇ ਸਕੱਤਰ ਅਮਰਜੀਤ
ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਸਰਕਲ ਕਮੇਟੀ ਬਰਨਾਲਾ ਦੀ ਨਿਗਰਾਨੀ ਹੇਠ ਧੂਰੀ ਮੰਡਲ ਦੀ ਚੋਣ ਕੀਤੀ ਗਈ।ਸਰਕਲ ਪ੍ਰਧਾਨ ਸਾਥੀ ਰਵਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਚੋਣ ਵਿੱਚ ਸਾਥੀ ਬਲਵੀਰ ਸਿੰਘ ਐਸ.ਐਸ.ਏ ਮੰਡਲ ਪ੍ਰਧਾਨ ਟੀ.ਐਸ.ਯੂ ਦਾ ਪੈਨਲ ਦੋ-ਇੱਕ ਦੇ ਫਰਕ ਨਾਲ ਜੇਤੂ ਰਿਹਾ।ਧੂਰੀ ਮੰਡਲ ਦੀ ਇਸ ਚੋਣ ਦੌਰਾਨ ਸਾਥੀ ਬਲਵੀਰ ਸਿੰਘ ਐਸ.ਐਸ.ਏ ਮੰਡਲ ਪ੍ਰਧਾਨ, ਸਾਥੀ ਰਣਜੀਤ ਸਿੰਘ ਮੀਤ ਪ੍ਰਧਾਨ, ਸਾਥੀ ਸਵਰਨ ਸਿੰਘ ਐਲ.ਐਮ ਸਕੱਤਰ, ਸਾਥੀ ਅਮਰਜੀਤ ਸਿੰਘ ਏ.ਜੇ.ਈ ਸਹਾਇਕ ਸਕੱਤਰ, ਸਾਥੀ ਕਰਨੈਲ ਸਿੰਘ ਏ.ਜੇ.ਈ ਕੈਸ਼ੀਅਰ ਵਜੋਂ ਚੁਣੇ ਗਏ। ਮੀਟਿੰਗ ਵਿੱਚ ਡੈਲੀਗੇਟ ਅਤੇ ਸਰਕਲ ਕਮੇਟੀ ਬਰਨਾਲਾ ਦੇ ਸਾਥੀ ਕਰਨੈਲ ਸਿੰਘ, ਜੱਗਾ ਸਿੰਘ, ਪਵਨ ਹਰਚੰਦਪੁਰੀ ਅਤੇ ਸਾਥੀ ਭੂਪ ਸਿੰਘ ਆਦਿ ਨੇ ਵੀ ਹਿੱਸਾ ਲਿਆ।ਅੰਤ ਵਿੱਚ ਸਰਕਲ ਕਮੇਟੀ ਅਤੇ ਅਮਰਜੀਤ ਸਿੰਘ ਸਾਬਕਾ ਮੰਡਲ ਪ੍ਰਧਾਨ ਨੇ ਸਾਰੇ ਸਾਥੀਆਂ ਦਾ ਧੰਨਵਾਦ ਵੀ ਕੀਤਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media