Tuesday, March 10, 2026

ਪਿੰਗਲਵਾੜਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੀ 25ਵੀਂ ਬਰਸੀ ਸਮਾਗਮ 3 ਤੋਂ

ਅੰਮ੍ਰਿਤਸਰ, 2 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਲਾਵਾਰਸ, ਪਾਗਲਾਂ, ਅਪਾਹਿਜਾਂ, ਬਜੁਰੱਗਾਂ ਤੇ ਮੰਦਬੁੱਧੀ ਬੱਚਿਆਂ ਦੀ ਸੇਵਾ ਸੰਭਾਲ ਕਰਨ ਵਾਲੀ ਸੰਸਥਾ ਪਿੰਗਲਵਾੜਾ ਅੰਮ੍ਰਿਤਸਰ ਦੇ ਸੰਸਥਾPPN0208201725ਪਕ ਭਗਤ ਪੂਰਨ ਸਿੰਘ ਜੀ ਦੀ 25ਵੀਂ ਬਰਸੀ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਮੰਤਵੀ ਸਮਾਜ ਭਲਾਈ ਕਾਰਜਾਂ ਨੂੰ ਸਮਰਪਿਤ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ।
ਡਾ. ਇੰਦਰਜੀਤ ਕੌਰ ਨੇ ਬੋਲਦਿਆਂ ਦੱਸਿਆ ਕਿ 3 ਅਗਸਤ ਦਿਨ ਵੀਰਵਾਰ ਨੂੰ ਸਵੇਰੇ 08:00 ਵਜੇ ਮੁੱਖ ਦਫਤਰ ਜੀ.ਟੀ ਰੋਡ ਵਿਖੇ  ਅਖੰਡ ਪਾਠ ਸਾਹਿਬ ਦਾ ਆਰੰਭ ਹੋਵੇਗਾ।ਇਸੇ ਦਿਨ ਸੰਸਥਾ ਦੇ ਮਰੀਜਾਂ, ਸਕੂਲੀ ਬਚਿਆਂ ਅਤੇ ਭਗਤ ਪੂਰਨ ਸਿੰਘ ਕਿੱਤਾ ਸਿਖਲਾਈ ਕੇਂਦਰ ਵਲੋਂ ਬਣਾਈਆਂ ਦੁਰਲੱਭ-ਹੱਥ ਕਿਰਤਾਂ ਦੀ ਅਤੇ ਕੁਦਰਤੀ ਖੇਤੀ ਦੀ ਪ੍ਰਦਰਸ਼ਨੀ ਅਤੇ ਅੰਗਹੀਣਾਂ ਵਾਸਤੇ ਫ੍ਰੀ ਮਸਨੂਈ ਅੰਗ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਜਿਸ ਦਾ ਉਦਘਾਟਨ ਸ਼੍ਰੀਮਤੀ ਮੋਨਿਕਾ ਸ਼ਰਮਾ ਸੀ.ਜੇ.ਐਮ ਕਰਨਗੇ।
4 ਅਗਸਤ  ਦਿਨ ਸ਼ੁਕਰਵਾਰ ਨੂੰ ਸੰਸਥਾ ਦੇ ਮਰੀਜ਼ਾਂ ਦੀ ਤੰਦਰੁਸਤੀ ਲਈ ਪਹਿਲਾਂ ਦੀ ਤਰ੍ਹਾਂ ਭਗਤ ਪੂਰਨ ਸਿੰਘ ਬਲੱੱਡ ਡੋਨੇਸ਼ਨ ਸੈਲ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ ਤੇ ਪੰਜਾਬ ਯੂਥ ਫੌਰਮ ਦੇ ਪ੍ਰਧਾਨ ਤੇ ਕੌਂਸਲਰ ਜਸਕੀਰਤ ਸਿੰਘ, ਸਮਾਜ ਸੇਵੀ ਜਥੇਬੰਦੀਆਂ, ਕਾਲਜਾਂ, ਦਾਨੀ ਸੱਜਣਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਖੂਨ-ਦਾਨ ਕੈਂਪ ਸਵੇਰੇ 10:00 ਵਜੇ ਤੋਂ 02:00 ਵਜੇ ਤੱਕ ਮੁੱਖ ਦਫਤਰ ਵਿਖੇ ਲਗਾਇਆ ਜਾਵੇਗਾ। ਜਿਸ ਦਾ ਉਦਘਾਟਨ ਡਾ. ਤੇਜਬੀਰ ਸਿੰਘ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਕਰਨਗੇ।ਇਸ ਮੌਕੇ ਵਿਸ਼ੇਸ਼ ਮਹਿਮਾਨ ਡੀ.ਸੀ.ਪੀ ਸਿਟੀ  ਅਮਰੀਕ ਸਿੰਘ ਪਵਾਰ ਹੋਣਗੇ।
4 ਅਗਸਤ 2016 ਵੀਰਵਾਰ ਸ਼ਾਮ 07:00 ਵਜੇ ਮਾਨਾਂਵਾਲਾ ਕੰਪਲੈਕਸ ਦੀ ਖੁਲ੍ਹੀ ਗਰਾਊਂਡ ਵਿੱਚ ਸੰਸਥਾ ਦੇ ਸਕੂਲਾਂ ਦੇ ਬਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਹੋਵੇਗਾ, ਜਿਸ ਵਿਚ ਮੁਖ ਮਹਿਮਾਨ ਵਜੋਂ ਕੇਵਲ ਸਿੰਘ, ਤੇ ਵਿਸ਼ੇਸ਼ ਮਹਿਮਾਨ ਵਜੋਂ ਡੀਏਵੀ ਕਾਲਜ ਪ੍ਰਿੰਸੀਪਲ ਡਾ, ਰਜੇਸ਼ ਕੁਮਾਰ ਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਗੁਰਨੈਬ ਸਿੰਘ ਸ਼ਾਮਲ ਹੋਣਗੇ।

ਡਾ. ਇੰਦਰਜੀਤ ਕੌਰ ਨੇ ਦਸਿਆ ਕਿ 05 ਅਗਸਤ ਦਿਨ ਸ਼ਨੀਵਾਰ ਨੂੰ ਭਗਤ ਪੂਰਨ ਸਿੰਘ ਜੀ ਦੀ ਬਰਸੀ ਵਾਲੇ ਦਿਨ ਸਵੇਰੇ 08:00 ਤੋਂ 09:00 ਵਜੇ ਮੁੱਖ ਦਫਤਰ ਪਿੰਗਲਵਾੜਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਜਾਵੇਗਾ।ਉਪਰੰਤ ਸਵੇਰੇ 10:00 ਤੋਂ 12:00 ਵਜੇ ਤਕ ਸੰਸਥਾ ਦੇ ਬੱਚਿਆਂ ਦੁਆਰਾ ਕੀਰਤਨ ਕੀਤਾ ਜਾਵੇਗਾ। 12:00 ਤੋਂ 02:00 ਵਜੇ ਤਕ ਮਹਾਨ ਸਮਾਜ ਸੇਵੀ ਭਗਤ ਜੀ ਦੇ ਜੀਵਨ ਬਾਰੇ ਵੱਖ-ਵੱਖ ਪਹਿਲੂਆਂ ਤੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਪਿੰਗਲਵਾੜੇ ਵੱਲੋਂ ਮਸ਼ਹੂਰ ਸਮਾਜ ਸੇਵਿਕਾ ਬੀਬੀ ਕੰਚਨ ਗਾਬਾ ਜੀ ਨੂੰੰ ਭਗਤ ਪੂਰਨ ਸਿੰਘ ਮਾਨਵ ਸੇਵਾ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ।ਭਗਤ ਜੀ ਦੀ 25ਵੀਂ ਬਰਸੀ ਦੇ ਮੌਕੇ ਹੇਠ ਲਿਖੀਆਂ 5 ਕਿਤਾਬਾਂ ਸੇਂਟ ਆਫ ਟੂਡੇ, ਬ੍ਰਹਮਚਰੀਆ, ਜਵਾਨ ਹੋ ਰਹੇ ਧੀਆਂ-ਪੁੱਤ, ਪਾਥ ਟੂ ਸਪਿਰਚੁਐਲਿਟੀ ਅਤੇ ਵੰਡਰਫੁਲ ਗਿਫਟ ਆਫ ਗਾਡ- ਵਾਟਰ ਲੋਕ ਅਰਪਨ ਕੀਤੀਆਂ ਜਾਣਗੀਆਂ।

1 ਜੁਲਾਈ 2017 ਤੋਂ ਜੀ.ਐਸ.ਟੀ ਲੱਗਣ ਕਰਕੇ ਪਿੰਗਲਵਾੜਾ ਉਪਰ ਹਰ ਸਾਲ ਕਰੀਬਨ 2 ਕਰੋੜ ਦਾ ਵਾਧੂ ਬੋਝ ਪੈ ਰਿਹਾ ਹੈ।ਇਸ ਤੋਂ ਪਹਿਲਾਂ ਪਿੰਗਲਵਾੜੇ ਨੂੰ ਪੰਜਾਬ ਸਰਕਾਰ ਵਲੋਂ ਖਰੀਦ ਕੀਤੀਆਂ ਸਾਰੀਆਂ ਵਸਤਾਂ `ਤੇ ਵੈਟ ਤੋਂ ਮੁਆਫੀ ਸੀ।ਪੈ੍ਰਸ ਕਾਨਫਰੰਸ ਵਿਚ ਮੁਖਤਾਰ ਸਿੰਘ ਆਨਰੇਰੀ ਸਕੱਤਰ, ਡਾ. ਜਗਦੀਪਕ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ, ਰਾਜਬੀਰ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਤਿਲਕ ਰਾਜ ਤੇ ਸਮੂੰਹ ਵਿਭਾਗਾਂ ਦੇ ਮੁਖੀ ਸ਼ਾਮਲ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply