ਨਵੀਂ ਦਿੱਲੀ, 4 ਅਗਸਤ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ `ਚ ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ
ਦੀ ਕਮੇਟੀ ਨੇ ਕੇਰਲ ਵਿੱਚ ਤਿਰੂਵਨੰਤਪੁਰਮ ਅਤੇ ਤਾਮਿਲਨਾਡੂ ਵਿੱਚ ਕੰਨਿਆ ਕੁਮਾਰੀ ਦਰਮਿਆਨ ਰੇਲ ਲਾਈਨ ਦੇ ਦੋਹਰੀਕਰਨ ਅਤੇ ਬਿਜਲੀਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਇਸ ਲਾਈਨ ਦੀ ਕੁੱਲ ਲੰਬਾਈ 86.56 ਕਲੋਮੀਟਰ ਹੈ।ਪ੍ਰੋਜੈਕਟ ਦੀ ਕੁੱਲ ਅਨੁਮਾਨਤ ਲਾਗਤ 1431.90 ਕਰੋੜ ਰੁਪਏ ਹੋਵੇਗੀ ਅਤੇ ਮੁਕੰਮਲ ਕਰਨ ਦੀ ਲਾਗਤ 1552.94 ਕਰੋੜ ਰੁਪਏ ਹੋਵੇਗੀ।ਜਿਸ ਵਿੱਚ ਹਰ ਸਾਲ 5% ਦੀ ਦਰ ਨਾਲ ਵਾਧਾ ਸ਼ਾਮਲ ਕੀਤਾ ਗਿਆ ਹੈ।ਇਸ ਪ੍ਰੋਜੈਕਟ ਨੂੰ 4 ਸਾਲ ਵਿੱਚ 2020-21 ਤੱਕ ਮੁਕੰਮਲ ਕੀਤੇ ਜਾਣ ਦੀ ਉਮੀਦ ਹੈ।ਇਸ ਪ੍ਰੋਜੈਕਟ ਉੱਤੇ ਉਸਾਰੀ ਦੌਰਾਨ 20.77 ਲੱਖ ਕਾਰਜ ਦਿਨਾਂ ਦਾ ਪ੍ਰਤੱਖ ਰੋਜ਼ਗਾਰ ਪੈਦਾ ਹੋਵੇਗਾ।ਇਹ ਪ੍ਰਾਜੈਕਟ ਨਾ ਸਿਰਫ ਮਾਲ ਗੱਡੀਆਂ ਤੇ ਯਾਤਰੀ ਗਡੀਆਂ ਦੇ ਸੰਚਾਲਨ ਵਿੱਚ ਹੀ ਤੇਜ਼ੀ ਲਿਆਵੇਗਾ ਸਗੋਂ ਭਵਿੱਖ ਵਿੱਚ ਹੋਣ ਵਾਲੇ ਟ੍ਰੈਫਿਕ ਵਾਧੇ ਲਈ ਹੋਰ ਸਮਰੱਥਾ ਵੀ ਪੈਦਾ ਕਰੇਗਾ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media