ਧੂਰੀ, 4 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਬੀਤੀ ਰਾਤ ਨੇੜਲੇ ਪਿੰਡ ਭਸੌੜ ਵਿਖੇ ਸਕੂਟਰੀ ਅਤੇ ਕਾਰ ਦਰਮਿਆਨ ਹੋਏ ਇੱਕ ਸੜਕ
ਹਾਦਸੇ ਵਿੱਚ ਸਕੂਟਰੀ `ਤੇ ਸਵਾਰ ਭੈਣ-ਭਰਾ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਸਦਰ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਮ ਸਿੰਘ (36) ਪੁੱਤਰ ਹਰੀ ਸਿੰਘ ਵਾਸੀ ਪਿੰਡ ਦੁਧਾਲ ਜ਼ਿਲਾ ਲੁਧਿਆਣਾ ਅਤੇ ਹਰਬੰਸ ਕੌਰ ਪਤਨੀ ਸਵ. ਗੁਰਚਰਨ ਸਿੰਘ ਵਾਸੀ ਭੁੱਟਾ (ਦੋਵੇਂ ਭੈਣ-ਭਰਾ) ਪਿੰਡ ਖੁੱਡੀ ਕਲਾਂ ਤੋਂ ਆਪਣੀ ਕਿਸੇ ਰਿਸ਼ਤੇਦਾਰ ਦੇ ਭੋਗ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੀ ਸਕੂਟਰੀ `ਤੇ ਪਿੰਡ ਦੁਧਾਲ ਨੂੰ ਵਾਪਸ ਜਾ ਰਹੇ ਸਨ ਕਿ ਅਚਾਨਕ ਭਸੌੜ ਨਜ਼ਦੀਕ ਸਾਹਮਣਿਓਂ ਮਾਲੋਰਕੋਟਲਾ ਵਾਲੇ ਪਾਸਿਓਂ ਆ ਰਹੀ ਇੱਕ ਕਾਰ ਨਾਲ ਹੋਈ ਭਿਆਨਕ ਟਰੱਕ ਦੌਰਾਨ ਸਕੂਟਰੀ `ਤੇ ਸਵਾਰ ਦੋਨੋਂ ਜੋ ਕਿ ਭੈਣ-ਭਰਾ ਸਨ, ਦੀ ਮੌਤ ਹੋ ਗਈ ਅਤੇ ਕਾਰ ਚਾਲਕ ਵੀ ਇਸ ਹਾਦਸੇ ਵਿੱਚ ਜ਼ਖਮੀ ਹੋ ਗਿਆ। ਸਿਵਲ ਹਸਪਤਾਲ ਧੂਰੀ ਵਿਖੇ ਮ੍ਰਿਤਕਾਂ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਪੁਲਿਸ ਵੱਲੋਂ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ ਅਤੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਰ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਅੱਜ ਸਿਵਲ ਹਸਪਤਾਲ ਧੂਰੀ ਵਿਖੇ ਮ੍ਰਿਤਕਾਂ ਦੇ ਰਿਸ਼ਤੇਦਾਰ ਅਤੇ ਦੋਸਤਾਂ-ਮਿੱਤਰ ਲਾਸ਼ਾਂ ਲੈਣ ਪਹੁੰਚੇ ਹੋਏ ਸਨ। ਮ੍ਰਿਤਕਾਂ ਦੇ ਭਰਾ ਮਨਦੀਪ ਸਿੰਘ ਨੇ ਗੱਲਬਾਤ ਦੌਰਾਨ ਕਾਰ ਚਾਲਕ `ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਦਾ ਭਰਾ ਆਪਣੀ ਸਾਈਡ `ਤੇ ਸਕੂਟਰੀ ਚਲਾ ਰਿਹਾ ਸੀ ਜਦਕਿ ਕਾਰ ਚਾਲਕ ਨੇ ਗਲਤ ਪਾਸਿਓਂ ਗੱਡੀ ਲਿਆ ਕੇ ਸਕੂਟਰੀ ਵਿੱਚ ਮਾਰੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ ਅਤੇ ਉਸ ਦੇ ਭੈਣ-ਭਰਾ ਦੀ ਮੌਤ ਹੋਈ ਹੈ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media