ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਪੁਲਿਸ ਦੇ ਸਾਂਝੇ ਉਦਮ
ਸਦਕਾ ਮਿਤੀ 4.8.2017 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ “ਸੋਸ਼ਲ ਮੀਡੀਆ ਅਤੇ ਸਮਾਜ” ਵਿਸ਼ੇ `ਤੇ ਗੋਸ਼ਟੀ ਕਰਵਾਈ ਗਈ।ਰੋਹਿਤ ਚੌਧਰੀ ਆਈ.ਪੀ.ਐਸ, ਏ.ਡੀ.ਜੀ.ਪੀ ਮੁੱਖ ਮਹਿਮਾਨ ਅਤੇ ਮੁੱਖ ਵਕਤਾ ਦੇ ਤੌਰ `ਤੇ ਸ਼ਾਮਿਲ ਹੋਏ।ਉਹਨਾਂ ਨੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਉਂਦੇ ਹੋਏ, ਇਸ ਦੀ ਸਾਰਥਿਕ ਉਪਯੋਗਤਾ ਉਪਰ ਚਾਨਣਾ ਪਾਇਆ।ਉਨ੍ਹਾਂ ਤੋਂ ਇਲਾਵਾ ਐਸ.ਐਸ ਸ਼੍ਰੀਵਾਸਤਵ, ਕਮਿਸ਼ਨਰ ਆਫ ਪੁਲਿਸ, ਅੰਮ੍ਰਿਤਸਰ ਨੇ ਸੋਸ਼ਲ ਮੀਡੀਆ ਦੇ ਕਾਨੂੰਨੀ ਪਹਿਲੂਆਂ ਅਤੇ ਡਾ. ਰਾਜੇਸ਼ ਕੁਮਾਰ, ਸੋਸ਼ਲ ਸਾਇੰਸਜ਼ ਵਿਭਾਗ ਨੇ ਇਸ ਦੀਆਂ ਵੱਖ-ਵੱਖ ਵੰਨਗੀਆਂ ਉਤੇ ਚਾਨਣਾ ਪਾਇਆ।ਪ੍ਰੋ. ਸੁਬੋਧ ਕੁਮਾਰ, ਡੀਨ ਵਿਦਿਅਕ ਮਾਮਲੇ ਨੇ ਮੁੱਖ ਮਹਿਮਾਨ ਨੂੰ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਕਿਤਾਬਾਂ ਦਾ ਸੈਟ ਭੇਂਟ ਕਰਦੇ ਹੋਏ `ਜੀ ਆਇਆ ਆਖਿਆ` ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ।ਪ੍ਰੋ. ਕਰਨਜੀਤ ਸਿੰਘ ਕਾਹਲੋਂ, ਰਜਿਸਟਰਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਇਹੋ-ਜਿਹੇ ਪ੍ਰੋਗਰਾਮ ਹੋਰ ਵੀ ਵੱਧ ਚੜ੍ਹ ਕੇ ਕਰਵਾਉਣ ਦੀ ਵਕਾਲਤ ਕੀਤੀ।ਇਸ ਮੌਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੁਆਰਾ ਹਰਪ੍ਰੀਤ ਅਤੇ ਵਿਸ਼ੂ ਦੀ ਅਗਵਾਈ ਵਿਚ ਇਸ ਸੰਦਰਭ ਵਿਚ ਇੱਕ ਨੁਕੜ ਨਾਟਕ ਦੀ ਪੇਸ਼ਕਾਰੀ ਵੀ ਕੀਤੀ ਗਈ।ਇਸ ਮੌਕੇ ਪ੍ਰੋ. ਨਰਪਿੰਦਰ ਸਿੰਘ, ਡਾਇਰੈਕਟਰ ਰਿਸਰਚ, ਪ੍ਰੋ. ਗੁਰਚਰਨ ਕੌਰ, ਪ੍ਰੋ੍ਰਫੈਸਰ ਇੰਚਾਰਜ (ਪਬਲਿਕ ਰਿਲੇਸ਼ਨ) ਆਦਿ ਵੀ ਸ਼ਾਮਿਲ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media