Sunday, March 8, 2026

ਵੂਮੈਨ ਅੱਗਰਵਾਲ ਸਭਾ ਵਲੋਂ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ

ਰੱਖੜੀ ਮੌਕੇ ਨੌਜਵਾਨਾਂ ਨੂੰ ਨਸ਼ਾ ਮੁਕਤ ਜੀਵਨ ਜਿਉਣ ਦਾ ਦਿੱਤਾ ਸੁਨੇਹਾ

PPN0508201707ਧੂਰੀ, 5 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਵੂਮੈਨ ਅੱਗਰਵਾਲ ਸਭਾ ਧੂਰੀ ਵੱਲੋਂ ਪੰਜਾਬੀ ਵਿਰਸੇ ਨਾਲ ਸਬੰਧਤ ਇੱਕ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਸੰਸਥਾ ਦੀ ਪ੍ਰਧਾਨ ਪੂਜਾ ਜਿੰਦਲ ਦੀ ਅਗੁਵਾਈ ਵਿੱਚ ਸਨਾਤਨ ਧਰਮ ਚੈਰੀਟੇਬਲ ਆਸ਼ਰਮ ਧੂਰੀ ਵਿਖੇ ਕਰਵਾਇਆ ਗਿਆ।ਜਿਸ ਵਿੱਚ ਰਾਈਸੀਲਾ ਫੂਡ ਲਿਮ. ਦੇ ਡਾਇਰੈਕਟਰ ਪ੍ਰਸ਼ੋਤਮ ਗਰਗ ਕਾਲਾ ਦੀ ਧਰਮ ਪਤਨੀ ਕਾਂਤਾ ਗਰਗ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ ਅਤੇ ਸ਼ਮਾ੍ਹ ਰੋਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕਰਵਾਇਆ।ਸਭਾ ਵੱਲੋਂ ਤੈਅ ਸ਼ਰਤ ਅਨੁਸਾਰ ਇਸ ਪ੍ਰੋਗਰਾਮ ਦੀ ਖਾਸੀਅਤ ਇਹ ਸੀ ਕਿ ਇਸ ਵਿੱਚ ਸ਼ਾਮਿਲ ਹੋਣ ਵਾਲੀਆਂ ਸਾਰੀਆਂ ਮੁਟਿਆਰਾਂ ਪੱਛਮੀ ਪਹਿਰਾਵਾ ਛੱਡ ਕੇ ਠੇਠ ਪੰਜਾਬੀ ਪਹਿਰਾਵਾ ਪਹਿਣ ਕੇ ਸਮਾਗਮ ਵਿੱਚ ਸ਼ਾਮਲ ਹੋਈਆਂ ਸਨ।
ਪ੍ਰੋਗਰਾਮ ਵਿੱਚ ਮੱਥੇ `ਤੇ ਸੱਗੀ ਫੁੱਲ, ਗੁੱਤਾਂ `ਚ ਪਰਾਂਦੇ, ਸਿਰਾਂ `ਤੇ ਫੁਲਕਾਰੀਆਂ ਅਤੇ ਘੱਗਰੇ ਪਾ ਕੇ ਪਹੁੰਚੀਆਂ ਮੁਟਿਆਰਾਂ ਨੇ ਠੇਠ ਪੰਜਾਬੀ ਪਹਿਰਾਵੇ ਵਿੱਚ ਸਟੇਜ਼ `ਤੇ ਡਾਂਸ, ਗਿੱਧੇ, ਭੰਗੜੇ ਆਦਿ ਦੀ ਖੂਬਸੁਰਤ ਪੇਸ਼ਕਾਰੀ ਕਰਕੇ ਵਾਹ-ਵਾਹ ਖੱਟੀ।ਸ਼੍ਰੀਮਤੀ ਕਾਂਤਾ ਗਰਗ ਨੇ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਮੁਟਿਆਰਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਪੰਜਾਬ ਦੇ ਅਮੀਰ ਵਿਰਸੇ ਦਾ ਪੁਰਾਤਨ ਪੰਜਾਬੀ ਪਹਿਰਾਵਾ ਪੱਛਮੀ ਪਹਿਰਾਵੇ ਨਾਲੋਂ ਕਿਤੇ ਬੇਹਤਰ ਹੈ।ਅੰਤ ਵਿੱਚ ਵੂਮੈਨ ਅੱਗਰਵਾਲ ਸਭਾ ਦੀਆਂ ਇੱਕਤਰ ਹੋਈਆਂ ਮੁਟਿਆਰਾਂ ਨੇ ਕਿਹਾ ਕਿ ਰੱਖੜੀ ਦੇ ਤਿਉਹਾਰ `ਤੇ ਭੈਣਾਂ ਹਮੇਸ਼ਾ ਭਰਾਵਾਂ ਦੀ ਲੰਮੀ ਉਮਰ ਅਤੇ ਤੰਦਰੁਸਤੀ ਦੀ ਸੁੱਖ ਮੰਗਦੀਆਂ ਹਨ।ਇਸ ਲਈ ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਮੁਕਤ ਜੀਵਨ ਜਿਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਰਿਸ਼ੂ, ਨੈਨਸੀ, ਅੰਜੂ, ਸੀਮਾ, ਅਨੀਤਾ, ਕੋਮਲ ਆਦਿ ਦੇ ਗਰੁੱਪ ਵੱਲੋਂ ਪੰਜਾਬੀ ਡਾਂਸ, ਕੰਚਨ,ਰੀਟਾ ਅਤੇ ਨੀਲਮ ਲਹਿਰੀ ਗਰੁੱਪ ਵੱਲੋਂ ਗਿੱਧਾ ਅਤੇ ਕੋਮਾਕਸ਼ੀ ਵੱਲੋਂ ਗੀਤ ਪੇਸ਼ ਕੀਤਾ ਗਿਆ। ਇਸ ਮੌਕੇ ਪੂਜਾ, ਰੀਟਾ, ਨੀਲਮ, ਮੀਨਾ ਕੁਮਾਰੀ, ਮਧੂ, ਅਲਕਾ, ਜਿੰਮੀ, ਸੋਨੀਆ, ਸ਼ਵੇਤਾ, ਅੰਜੂ, ਸੀਆ, ਰਜਨੀ, ਅੰਜੂ ਜਿੰਦਲ, ਰੇਖਾ, ਮੋਨਿਕਾ, ਸੁਸ਼ਮਾ, ਮੋਨਾ, ਆਸ਼ਾ, ਬਬੀਤਾ ਆਦਿ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply