Tuesday, March 10, 2026

ਵਿਰਾਸਤ ਮੇਲੇ ਵਿੱਚ ਹਰ ਪੱਖੋਂ ਸਹਿਯੋਗ ਦੇਵਾਂਗੇ – ਬਾਦਲ, ਭੱਟੀ

ਬਠਿੰਡਾ, 7 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਪਿਛਲੇ PPN07082017120ਲੰਬੇ ਸਮੇਂ ਤੋਂ ਪੰਜਾਬੀ ਵਿਰਾਸਤ ਅਤੇ ਸੱਭਿਆਚਾਰ ਨੂੰ ਸੰਭਾਲਣ ਲਈ ਹੰਭਲਾ ਮਾਰ ਰਹੀ ਹੈ।ਇਸ ਤਰਾਂ ਦੀਆਂ ਸੰਸਥਾਵਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ।ਸਾਨੂੰ ਸਾਰਿਆਂ ਨੂੰ ਸਹਿਯੋਗ ਕਰਕੇ ਪੰਜਾਬੀ ਵਿਰਾਸਤ ਨੂੰ ਸੰਭਾਲਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ ਤੇ ਯੋਜਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਫਾਊਂਡੇਸ਼ਨ ਵਲੋਂ ਪਿੰਡ ਜੈਪਾਲਗੜ ਵਿਖੇ ਆਯੋਜਿਤ ਇੱਕ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਨਵੰਬਰ ਦੇ ਮਹੀਨੇ ਵਿੱਚ ਜੋ ਸੰਸਥਾ ਵੱਲੋਂ ਹਰ ਸਾਲ ਵਿਰਾਸਤ ਮੇਲਾ ਲਗਾਇਆ ਜਾਂਦਾ ਹੈ ਉਸ ਵਿੱਚ ਪੰਜਾਬ ਸਰਕਾਰ ਵੱਲੋਂ ਹਰ ਸਹਿਯੋਗ ਦਿੱਤਾ ਜਾਏਗਾ ਅਤੇ ਇਸ ਵਾਰ ਮੇਲਾ ਧੂਮਧਾਮ ਨਾਲ ਮਨਾਇਆ ਜਾਵੇਗਾ।ਮੇਲੇ ਵਿੱਚ ਕਿਸੇ ਇੱਕ ਦਿਨ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਆਪਣੀ ਹਾਜਰੀ ਭਰਨਗੇ।ਉਹਨਾਂ ਨੂੰ ਲਿਆਉਣ ਦੀ ਜਿੰਮੇਵਾਰੀ ਮੈਂ ਲੈਂਦਾ ਹਾਂ।ਜਦੋਂ ਇਹ ਸ਼ਬਦ ਬਾਦਲ ਨੇ ਕਹੇ ਤਾਂ ਪੰਡਾਲ ਤਾੜੀਆਂ ਨਾਲ ਗੂੰਜ ਉਠਿਆ। ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਸਪੀਕਰ ਭੱਟੀ ਨੇ ਕਿਹਾ ਕਿ ਫਾਊਂਡੇਸ਼ਨ ਜੋ ਕੰਮ ਕਰ ਰਹੀ ਹੈ ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ।ਉਹਨਾਂ ਕਿਹਾ ਕਿ ਉਹ ਨਿੱਜੀ ਤੌਰ `ਤੇ ਅਤੇ ਸਰਕਾਰ ਵੱਲੋਂ ਜੋ ਵੀ ਇਸ ਸੰਸਥਾ ਲਈ ਕਰ ਸਕਦਾ ਹੋਇਆ ਹਰ ਸੰਭਵ ਸਹਿਯੋਗ ਕਰਨਗੇ।ਆਏ ਹੋਏ ਸਮੁੱਚੇ ਮਹਿਮਾਨਾਂ ਦਾ ਸਵਾਗਤ ਸੰਸਥਾ ਦੇ ਪ੍ਰਧਾਨ ਭਾਈ ਹਰਵਿੰਦਰ ਸਿੰਘ ਖਾਲਸਾ ਨੇ ਕੀਤਾ ਅਤੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਕੰਮਾਂ ਤੇ ਚਾਨਣਾ ਪਾਇਆ।ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਸੰਸਥਾ ਦੇ ਮੁੱਖ ਬੁਲਾਰੇ ਚਮਕੌਰ ਸਿੰਘ ਮਾਨ ਨੇ ਬਾਖੂਬੀ ਨਿਭਾਈ।ਫਾਊਂਡੇਸ਼ਨ ਵਲੋਂ ਸ਼ੁਰੂ ਕੀਤੀ ਰੁੱਖ ਲਗਾਓ ਮੁਹਿੰਮ ਦਾ ਆਗਾਜ਼ ਬਾਦਲ ਤੇ ਭੱਟੀ ਨੇ ਇੱਕ ਇੱਕ ਰੁੱਖ ਲਗਾ ਕੇ ਕੀਤਾ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply