Monday, June 29, 2026

ਖ਼ਾਲਸਾ ਕਾਲਜ ਵਿਖੇ 15 ਅਗਸਤ ਨੂੰ ਕਰਵਾਏ ਜਾਣਗੇ ਵਿਰਾਸਤੀ ਤੇ ਸਭਿਆਚਾਰਕ ਮੁਕਾਬਲੇ

PPN0908201715 ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਰਤ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਜਿਲਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਵਿਰਾਸਤੀ ਸ਼ਹਿਰ ਅੰਮਿ੍ਰਤਸਰ ਦੀ ਵਿਰਾਸਤ ਅਤੇ ਸਭਿਆਚਾਰ ਸਬੰਧੀ ਮੁਕਾਬਲੇ ਦੀ ਲੜੀ ਤਹਿਤ ਸਥਾਨਕ ਖ਼ਾਲਸਾ ਕਾਲਜ ਵਿਖੇ ਹਿਰਦੇ ਸਕੀਮ ਅਧੀਨ ‘ਆਰਟ ਕੈਂਪ ਇੰਡੀਆ ਐਟ 70’ ਦੇ ਬੈਨਰ ਹੇਠ ਵੱਖ-ਵੱਖ ਕਲਾਵਾਂ ਦੇ ਮੁਕਾਬਲੇ ਅਤੇ ਸਭਿਆਚਾਰ ਪ੍ਰੋਗਰਾਮ 15 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸ੍ਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਖ਼ਾਲਸਾ ਕਾਲਜ ਵਿਖੇ 15 ਅਗਸਤ ਵਾਲੇ ਦਿਨ ਬਾਅਦ ਦੁਪਹਿਰ 3.00 ਵਜੇ ਤੋਂ ਵਿਰਾਸਤੀ ਸ਼ਹਿਰਾਂ ਦੀ ਕਲਾ, ਸਭਿਆਚਾਰ, ਇਤਹਾਸ ਅਤੇ ਵਿਰਸੇ ਦੀ ਪੇਸ਼ਕਾਰੀ ਨੂੰ ਦਰਸਾਉਂਦੇ ਵੱਖ-ਵੱਖ ਕਲਾਵਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨਾਂ ਮੁਕਾਬਲਿਆਂ ਵਿੱਚ ਰੇਡੀਓ ਤੇ ਟੈਲੀਵਿਜਨ ਲਈ ਆਡੀਓ ਤੇ ਵੀਡੀਓ ਕਲਿਪ, ਪੇਂਟਿੰਗ, ਦਸਤਕਾਰੀ, ਪੋਸਟਰ ਬਨਾਉਣਾ, ਰੰਗੋਲੀ, ਕੋਲਾਜ, ਸਲੋਗਨ ਲਿਖਣ, ਬੁਤ ਕਲਾ ਆਦਿ ਦੇ ਮੁਕਾਬਲੇ ਸ਼ਾਮਲ ਹੋਣਗੇ।ਉਨਾਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਜਿਲਾ ਅੰਮਿ੍ਰਤਸਰ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ ਕਿ ਭਾਰਤ ਵਿੱਚੋਂ ਚੁਣੇ ਗਏ ਚਾਰ ਵਿਰਾਸਤੀ ਸ਼ਹਿਰਾਂ ਵਿੱਚ ਇਕ ਨਾਮ ਅੰਮਿ੍ਰਤਸਰ ਸ਼ਹਿਰ ਦਾ ਹੈ।ਉਨਾਂ ਦੱਸਿਆ ਕਿ ਇਸ ਮੌਕੇ ’ਤੇ ਅੰਮਿ੍ਰਤਸਰ ਦੀਆਂ ਨਾਮੀ ਹਸਤੀਆਂ ਜਿੰਨਾ ਨੇ ਵੱਖ-ਵੱਖ ਖੇਤਰ ਵਿਚ ਸ਼ਹਿਰ ਦਾ ਨਾਂਅ ਉੱਚਾ ਕੀਤਾ ਹੈ, ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਸ਼ਾਮ ਨੂੰ ਖ਼ਾਲਸਾ ਕਾਲਜ ਦੇ ਵਿਹੜੇ ਵਿੱਚ ਪੰਜਾਬ ਦੇ ਵਿਰਸੇ ਦੀ ਪੇਸ਼ਕਾਰੀ ਵਜੋਂ ਸਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।ਜਿਸ ਵਿੱਚ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਭਾਗ ਲੈਣਗੇ।ਉਨਾਂ ਦੱਸਿਆ ਕਿ ਇਸ ਦਿਨ 40 ਖੂਹਾਂ ਵਾਲੇ ਥਾਂ ਉਤੇ ਪੌਦੇ ਵੀ ਲਗਾਏ ਜਾਣਗੇ।PPN0908201716
ਮੀਟਿੰਗ ਵਿਚ ਕਮਿਸ਼ਨਰ ਕਾਰਪੋਰੇਸ਼ਨ ਗੁਰਲਵਲੀਨ ਸਿੰਘ ਸਿੱਧੂ, ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਵਿਕਾਸ ਹੀਰਾ, ਸਹਾਇਕ ਕਮਿਸ਼ਨਰ ਜਨਰਲ, ਮੈਡਮ ਅਲਕਾ ਕਾਲੀਆ, ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਸੌਰਵ ਅਰੋੜਾ ਜਾਇੰਟ ਕਮਿਸ਼ਨਰ ਨਗਰ ਨਿਗਮ, ਰਾਜੇਸ਼ ਸ਼ਰਮਾ ਐਸ.ਡੀ.ਐਮ ਅੰਮਿ੍ਰਤਸਰ-2, ਰਵਿੰਦਰ ਸਿੰਘ ਅਰੋੜਾ ਕਾਰਜਕਾਰੀ ਮੈਜਿਸਟਰੇਟ, ਰਾਜੇਸ਼ ਗੁਲਾਟੀ ਜੰਗਲਾਤ ਅਧਿਕਾਰੀ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply