Wednesday, August 5, 2026

ਡੇਅਰੀ ਉਦਮ ਸਕੀਮ ਅਧੀਨ ਇੰਟਰਵਿਊ 18 ਨੂੰ

ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਚੰਡੀਗੜ ਦੀ ਯੋਗ ਅਗਵਾਈ ਹੇਠ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਸਾਂਭ Dairy Cowsਸੰਭਾਲ, ਖੁਰਾਕ, ਆਧੁਨਿਕ ਸੈਡਾਂ ਸਬੰਧੀ, ਪਸ਼ੂਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਅਤੇ ਆਪਣੇ ਫਾਰਮਾਂ `ਤੇ ਵਧੀਆ ਨਸਲ ਦੇ ਜਾਨਵਰ ਪੈਦਾ ਕਰਨ ਲਈ ਬਨਾਵਟੀ ਗਰਭਦਾਨ ਦੀ ਪ੍ਰੈਕਟੀਕਲ ਟ੍ਰੇਨਿੰਗ ਅਤੇ ਪੈਦਾ ਕੀਤੇ ਦੁੱਧ ਦੀ ਵੈਲਿਊ ਅਡੀਸ਼ਨ ਕਰਨ ਲਈ ਸਿਖਲਾਈ ਪ੍ਰਾਪਤ ਕਰਕੇ ਡੇਅਰੀ ਫਾਰਮ ਦੀ ਇਨਕਮ ਵਧਾਉਣ ਲਈ ਛੇ ਹਫ਼ਤੇ ਦਾ ਡੇਅਰੀ ਉਦਮ ਸਿਖਲਾਈ ਕੋਰਸ ਚਲਾਇਆ ਜਾ ਰਿਹਾ ਹੈ।  ਉਨਾਂ ਕਿਹਾ ਇਸ ਕੋਰਸ ਵਿਚ ਘੱਟੋ ਘੱਟ ਦਸਵੀਂ ਪਾਸ, ਜਿਹਨਾਂ ਦੀ ਉਮਰ 18 ਤੋਂ 45 ਸਾਲ ਦੇ ਦਰਮਿਆਨ ਹੋਵੇ ਅਤੇ ਘੱਟੋ ਘੱਟ ਪੰਜ ਦੁਧਾਰੂ ਪਸ਼ੂ ਰੱਖਦਾ ਹੋਵੇ, ਬੇਰੁਜ਼ਗਾਰ ਹੋਵੇ, ਇਸ ਕੋਰਸ ਵਿਚ ਭਾਗ ਲੈ ਸਕਦਾ ਹੈ।ਇਸ ਸਬੰਧੀ ਇੰਟਰਵਿਊ ਮਿਤੀ 18 ਅਗਸਤ ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਅੰਮਿ੍ਰਤਸਰ ਵਿਖੇ ਹੋਵੇਗੀ।ਜਿਲਾ ਅੰਮ੍ਰਿਤਸਰ ਦੇ ਉਮੀਦਵਾਰ ਇਸ ਕੋਰਸ ਲਈ ਫਾਰਮ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਅੰਮ੍ਰਿਤਸਰ ਤੋਂ ਪ੍ਰਾਪਤ ਕਰਕੇ ਤੇ ਤਸਦੀਕ ਕਰਵਾ ਕੇ ਇੰਟਰਵਿਊ ਵਿਚ ਭਾਗ ਲੈ ਸਕਦੇ ਹਨ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply