ਬਠਿੰਡਾ, 13 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮਿੰਨੀ ਜ਼ੂ-ਕਮ-ਡੀਅਰ ਪਾਰਕ ਬੀੜ ਤਲਾਬ ਵਿਖੇ 3 ਚੀਤੇ (ਤੇਂਦੁਏ) ਲਿਆਂਦੇ ਗਏ
ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਣ ਮੰਡਲ ਅਫ਼ਸਰ ਹਰਭਜਨ ਸਿੰਘ ਨੇ ਦੱਸਿਆ ਕਿ ਦੋ (2) ਨਰ ਅਤੇ ਇਕ (1) ਮਾਦਾ ਚੀਤਾ (ਤੇਂਦੁੲਾ) ਮਹਿੰਦਰ ਚੌਧਰੀ ਜ਼ੁਅੋਲੋਜਿਕਲ ਪਾਰਕ ਤੋ ਲਿਆਂਦੇ ਗਏ ਹਨ ਅਤੇ ਸਤੰਬਰ ਮਹੀਨੇ ’ਚ ਇਨਾਂ ਨੂੰ ਚਿੜੀਆ ਘਰ ਆਉਣ ਵਾਲੇ ਲੋਕਾਂ ਨੂੰ ਵਿਖਾਇਆ ਜਾਵੇਗਾ।ਹਰਭਜਨ ਸਿੰਘ ਨੇ ਦੱਸਿਆ ਕਿ ਮਾਲਵਾ ਏਰੀਏ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਵਣ ਵਿਭਾਗ ਵਲੋਂ ਸਤੰਬਰ 2015 ਵਿਚ ਸੈਂਟਰਲ-ਜ਼ੂ ਅਥਾਰਟੀ ਵਲੋਂ ਇਸ ਮਿੰਨੀ ਜ਼ੂ ਵਿੱਚ ਤੇਂਦੁਆ ਦਾ ਪਿੰਜਰਾ ਤਿਆਰ ਕਰਨ ਦੀ ਪ੍ਰਵਾਨਗੀ ਪ੍ਰਾਪਤ ਕੀਤੀ ਗਈ ਸੀ ਅਤੇ ਲਗਭਗ 79.00 ਲੱਖ ਰੁਪਏ ਦੀ ਲਾਗਤ ਨਾਲ ਮਿੰਨੀ ਜ਼ੂ ਵਿਖੇ ਤੇਂਦੁਆ ਦਾ ਪਿੰਜਰਾ ਤਿਆਰ ਕੀਤਾ ਗਿਆ।ਇਸ ਉਪਰੰਤ ਫਰਵਰੀ 2017 ਵਿਚ ਵਣ ਵਿਭਾਗ ਵਲੋਂ ਸੈਂਟਰਲ-ਜ਼ੂ ਅਥਾਰਟੀ ਭਾਰਤ ਸਰਕਾਰ ਤੋਂ ਤੇਂਦੁਆ ਤਬਦੀਲ ਕਰਨ ਬਾਰੇ ਪ੍ਰਵਾਨਗੀ ਪ੍ਰਾਪਤ ਕੀਤੀ ਗਈ।ਇਸ ਪ੍ਰਵਾਨਗੀ ਅਤੇ ਸੈਂਟਰਲ-ਜ਼ੂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਛੱਤਬੀੜ ਚਿੜੀਆ ਘਰ ਤੋਂ ਤਿੰਨ ਤੇਂਦੁਏ ਦੋ ਨਰ ਅਤੇ ਇਕ ਮਾਦਾ ਮਿੰਨੀ ਜ਼ੂ-ਕਮ-ਡੀਅਰ ਸਫ਼ਾਰੀ ਵਿਖੇ ਪ੍ਰਾਪਤ ਹੋ ਗਏ ਹਨ ਅਤੇ ਇਸ ਏਰੀਏ ਦੇ ਲੋਕ ਅਗਲੇ ਕੁੱਝ ਦਿਨਾਂ ਵਿਚ ਇਨਾਂ ਤੇਂਦੁਆਂ ਨੂੰ ਵੇਖ ਸਕਣਗੇ।ਉਨਾਂ ਦੱਸਿਆ ਕਿ ਮਿੰਨੀ ਜ਼ੂ-ਕਮ-ਡੀਅਰ ਸਫ਼ਾਰੀ ਬੀੜ ਤਲਾਬ ਜਿਹੜਾ ਕਿ ਬਠਿੰਡਾ ਵਣ ਮੰਡਲ ਦੇ ਬੀੜ ਤਲਾਬ ਜੰਗਲ, ਜਿਸਦਾ ਕੁੱਲ ਏਰੀਆ 161 ਏਕੜ ਹੈ ਅਤੇ ਬਠਿੰਡਾ ਤੋਂ ਲਗਭਗ 6 ਕਿਲੋਮੀਟਰ ਦੀ ਦੂਰੀ ਤੇ ਬਠਿੰਡਾ-ਮੁਲਤਾਨੀਆ ਸੜਕ ਉੱਪਰ ਸਥਿਤ ਹੈ। ਸਾਲ 1978 ਵਿਚ ਰੈਡ ਕਰਾਸ ਬਠਿੰਡਾ ਵਲੋਂ ਬਤੌਰ ਹਿਰਨ ਪਾਰਕ ਬੀੜ ਤਲਾਬ ਸ਼ੁਰੂ ਕੀਤਾ ਗਿਆ ਸੀ।ਸਾਲ 1982 ਵਿਚ ਇਹ ਹਿਰਨ ਪਾਰਕ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵਲੋਂ ਆਪਣੇ ਅਧੀਨ ਲੈ ਲਿਆ ਗਿਆ ਸੀ।
ਸਾਲ 2014 ਵਿਚ ਸੈਂਟਰਲ-ਜ਼ੂ-ਅਥਾਰਟੀ (ਵਾਤਾਵਰਣ ਅਤੇ ਵਣ ਮੰਤਰਾਲਾ) ਭਾਰਤ ਸਰਕਾਰ ਵਲੋਂ ਇਸ ਹਿਰਨ ਪਾਰਕ ਨੂੰ ਮਿੰਨੀ ਜ਼ੂ-ਕਮ-ਡੀਅਰ ਸਫ਼ਾਰੀ ਬਣਾਉਣ ਦਾ ਮਾਸਟਰ ਪਲਾਨ ਪ੍ਰਵਾਨ ਕੀਤਾ ਗਿਆ, ਜਿਸ ਉਪਰੰਤ ਇਥੇ ਲਗਭਗ 115 ਏਕੜ ਰਕਬੇ ਵਿਚ ਡੀਅਰ ਸਫ਼ਾਰੀ ਦਾ ਨਿਰਮਾਣ ਕੀਤਾ ਗਿਆ।ਜਿਸ ਵਿਚ ਅੱਜ ਹਿਰਨ ਜਾਤੀ ਦੀਆਂ ਚਾਰ ਕਿਸਮਾਂ ਕਾਲਾ ਹਿਰਨ, ਹੌਗ ਡੀਅਰ, ਚੀਤਲ ਅਤੇ ਸਾਂਬਰ ਦੇ ਲਗਭਗ 135 ਹਿਰਨ ਮੌਜੂਦ ਹਨ ਅਤੇ ਲਗਭਗ 30 ਏਕੜ ਰਕਬੇ ਵਿਚ ਮਿੰਨੀ ਜ਼ੂ ਬਣਾਇਆ ਗਿਆ ਹੈ, ਜਿਸ ਵਿਚ ਲਗਭਗ 9 ਬਾਂਦਰ, 4 ਪਰਕੂਪਾਈਨ (ਸੇਹ) ਅਤੇ ਪੰਛੀਆਂ ਦੀਆਂ 11 ਕਿਸਮਾਂ ਦੇ ਲਗਭਗ 205 ਪੰਛੀ ਮੌਜੂਦ ਹਨ।ਜਿਵੇਂ ਕਿ ਉਕਤ ਵਰਨਣ ਕੀਤਾ ਗਿਆ ਹੈ ਕਿ ਇਸ ਮਿੰਨੀ ਜ਼ੂ-ਕਮ-ਡੀਅਰ ਸਫ਼ਾਰੀ ਵਿਚ ਇਸ ਤੋਂ ਪਹਿਲਾਂ ਕੋਈ ਵੀ ਮਾਸਾਹਾਰੀ ਜਾਨਵਰ ਮੌਜੂਦ ਨਹੀ ਸੀ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media