ਮੁੱਖ ਮਹਿਮਾਨ ਵਜੋਂ ਮੈਡਮ ਭੱਟੀ, ਬੀਬੀ ਗੁਲਸ਼ਨ, ਮੈਡਮ ਕੋਟਫੱਤਾ ਤੇ ਜਿਲਾ ਸਿੱਖਿਆ ਅਫਸਰ ਪੁੱਜੇ
ਬਠਿੰਡਾ, 13 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬੀ ਵਿਰਾਸਤ ਨੂੰ ਸਾਂਭਣ ਵਾਲੀ ਮਾਲਵੇ ਦੀ ਉੱਘੀ ਸੰਸਥਾ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ
ਵੱਲੋਂ ਤਿੰਨ ਰੋਜ਼ਾ ‘ਤੀਆਂ ਤੀਜ ਦੀਆਂ’ ਦਾ ਮੇਲਾ ਧੂਮਧਾਮ ਨਾਲ ਸ਼ੁਰੂ ਕੀਤਾ ਗਿਆ।ਇਹ ਤੀਆਂ ਨਿਰੋਲ ਪੇਂਡੂ ਸੱਭਿਆਚਾਰ ਅਤੇ ਵਿਰਾਸਤ ਦੀ ਪੇਸ਼ਕਾਰੀ ਕਰ ਰਹੀਆਂ ਸਨ।ਪ੍ਰੋਗਰਾਮ ਵਿੱਚ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਵਿਦਿਅਕ ਜਥੇਬੰਦੀਆਂ ਦੇ ਆਗੂਆਂ ਨੇ ਆਪਣੀ ਹਾਜਰੀ ਲਵਾਈ।ਤੀਆਂ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਡਾ. ਅਮਰਜੀਤ ਕੌਰ ਕੋਟਫੱਤਾ ਪਹੰੁਚੇ।ਵਿਸ਼ੇਸ਼ ਮਹਿਮਾਨਾਂ ਵਜੋਂ ਬੀਬੀ ਜੋਗਿੰਦਰ ਕੌਰ ਖਾਲਸਾ, ਡਾ. ਪਰਨੀਤ ਕੌਰ, ਗੁਰਮਿੰਦਰਪਾਲ ਕੌਰ ਢਿੱਲੋਂ, ਮੈਡਮ ਪਵਿੱਤਰ ਕੌਰ, ਰਣਜੀਤ ਕੌਰ ਭੋਲੀ ਅਤੇ ਪਰਮਜੀਤ ਕੌਰ ਸ਼ਾਮਲ ਹੋਏੇ।ਦੂਸਰੇ ਦਿਨ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਧਰਮ ਪਤਨੀ ਬੀਬੀ ਮਨਜੀਤ ਕੌਰ ਭੱਟੀ ਅਤੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਮਨਿੰਦਰ ਕੌਰ ਪੁੱਜੇ।ਵਿਸ਼ੇਸ਼ ਮਹਿਮਾਨਾਂ ਵਿੱਚ ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਭੁਪਿੰਦਰ ਕੌਰ, ਸ਼੍ਰੀਮਤੀ ਅੰਜੂ ਮਿੱਤਲ ਧਰਮ ਪਤਨੀ ਸੀ.ਜੇ.ਐਮ ਬਠਿੰਡਾ, ਸ਼੍ਰੀਮਤੀ ਬਲਜੀਤ ਕੌਰ ਜਿਲਾ ਸਾਇੰਸ ਸੁਪਰਵਾਈਜ਼ਰ, ਰੂਪਅਮਨ ਕੌਰ ਭੱਟੀ, ਯਸ਼ਪ੍ਰੀਤ ਕੌਰ ਭੱਟੀ, ਯਸ਼ਰੀਤ ਕੌਰ ਜਲਾਲ, ਸ਼੍ਰੀਮਤੀ ਸਰਬਜੀਤ ਕੌਰ ਅਤੇ ਮੈਡਮ ਦੀਪ ਨਾਗਪਾਲ ਐਮ.ਡੀ ਜੈ ਐਗਰੋ ਆਏ।ਸਾਰੇ ਹੀ ਪੁੱਜੇ ਹੋਏ ਮਹਿਮਾਨਾਂ ਨੇ ਖੀਰ ਪੂੜੇ ਅਤੇ ਗੁਲਗਲਿਆਂ ਦੇ ਸਵਾਦ ਦਾ ਆਨੰਦ ਮਾਣਿਆ।
ਵਰਨਣਯੋਗ ਹੈ ਕਿ ਸ਼ਹਿਰ ਵਿੱਚ ਲਗਦੀਆਂ ਆਮ ਤੀਆਂ ਦੀ ਤਰਾਂ ਇਹਨਾਂ ਤੀਆਂ ਵਿੱਚ ਕਿਸੇ ਕਿਸਮ ਦੇ ਪੱਛਮੀ ਸੱਭਿਆਚਾਰ ਡੀ.ਜੇ ਜਾਂ ਫੈਨਸੀ ਟੈਂਟ ਵਗੈਰਾ ਦੀ ਵਰਤੋਂ ਨਹੀਂ ਕੀਤੀ ਜਾਂਦੀ।ਇਹ ਤੀਆਂ ਨਿਰੋਲ ਪੇਂਡੂ ਮਾਹੌਲ ਵਿੱਚ ਲਗਾਈਆਂ ਜਾਂਦੀਆਂ ਹਨ।ਸਮਾਗਮ ਵਿੱਚ ਪਹੰੁਚੇ ਮਹਿਮਾਨਾਂ ਨੂੰ ਜੀ ਆਇਆਂ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਨੇ ਕਿਹਾ ਅਤੇ ਸਟੇਜ ਸਕੱਤਰ ਦੀ ਭੂਮਿਕਾ ਮੁੱਖ ਬੁਲਾਰੇ ਚਮਕੌਰ ਸਿੰਘ ਮਾਨ ਨੇ ਨਿਭਾਈ।ਸੰਸਥਾ ਵੱਲੋਂ ਸਾਰੇ ਹੀ ਪਤਵੰਤਿਆਂ ਦਾ ਯਾਦਗਾਰੀ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਸੁਰਿੰਦਰ ਕੌਰ, ਮੈਡਮ ਗੁਰਪ੍ਰੀਤ ਕੌਰ ਸਿੱਧੂ, ਜਸਵਿੰਦਰ ਕੌਰ ਮਾਨ, ਪ੍ਰਭਜੋਤ ਕੌਰ ਖਾਲਸਾ, ਮੈਡਮ ਹਰਪਿੰਦਰ ਕੌਰ, ਮਲਕੀਤ ਕੌਰ, ਮੈਡਮ ਹਰਪ੍ਰੀਤ ਕੌਰ, ਸੁਰਜੀਤ ਕੌਰ ਗੁਰੂ ਕੀ ਨਗਰੀ, ਰਜਿੰਦਰ ਕੌਰ ਬਰਾੜ, ਸਰਬਜੀਤ ਕੌਰ, ਕਮਲਜੀਤ ਕੌਰ ਹਾਜੀ ਰਤਨ, ਸ਼ਹਿਨਾਜ਼ ਕੁਰੈਸ਼ੀ, ਰੁਪਿੰਦਰ ਬਾਵਾ, ਸਰਬਜੀਤ ਕੌਰ ਢਿੱਲੋਂ, ਮਨਜੀਤ ਕੌਰ ਕਰਤਾਰ ਬਸਤੀ, ਪਰਮਜੀਤ ਕੌਰ ਘੁਮਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਸਤਰੀਆਂ ਹਾਜਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media