ਬਟਾਲਾ, 14 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਤੇ ਦੇਸ਼ ਪ੍ਰੇਮ ਦੀ ਭਾਵਨਾ ਉਜਾਗਰ ਕਰਨ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਭੂੱਲਰ (ਗੁਰਦਾਸਪੁਰ) ਵਿਖੇ ਪਿ੍ਰੰਸੀਪਲ ਲਖਵਿੰਦਰ ਸਿੰਘ ਦੀ ਅਗਵਾਈ ਵਿਚ ਅਜਾਦੀ ਦਾ ਦਿਹਾੜਾ ਮਨਾਇਆ ਗਿਆ।ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ, ਗੀਤ, ਤੇ ਸਕਿੱਟਾਂ ਪੇਸ਼ ਕੀਤੀਆਂ।ਸਕੂਲ ਦੇ ਅਧਿਆਪਕਾਂ ਪਿਆਰਾ ਲਾਲ ਤੇ ਅਰੁਣ ਕੁਮਾਰ ਵੱਲੋ ਵਿਦਿਆਰਥੀਆਂ ਨੂੰ ਕਿਹਾ ਕਿ ਜਿਹੜੀ ਲੋਕ ਦੇਸ਼ ਅਜਾਦ ਕਰਵਾਉਣ ਵਾਲੇ ਸਹੀਦਾਂ ਨੂੰ ਭੁੱਲ ਜਾਂਦੇ ਹਨ, ਉਹ ਲੋਕ ਤਰੱਕੀ ਨਹੀ ਕਰ ਸਕਦੇ।ਆਪਣੇ ਪੁਰਖਿਆਂ ਜਿੰਨਾਂ ਨੇ ਸਾਨੂੰ ਅਜ਼ਾਦੀ ਲੈ ਕੇ ਦਿੱਤੀ ਹੈ, ਉਹਨਾਂ ਨੂੰ ਹਮੇਸ਼ਾਂ ਯਾਦ ਕਰਨਾ ਚਾਹੀਦਾ ਹੈ।ਪਿ੍ਰੰਸੀਪਲ ਲਖਵਿੰਦਰ ਸਿੰਘ ਨੇ ਅਜ਼ਾਦੀ ਦੇ ਇਸ ਦਿਹਾੜੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿਤੀ।ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋ ਭਾਰਤ ਨਕਸ਼ਾ ਬਣਾ ਕੇ ਦੇਸ਼ ਭਗਤੀ ਦੀ ਭਾਵਨਾ ਦਾ ਸਬੂਤ ਦਿਤਾ ਗਿਆ।ਇਸ ਮੌਕੇ ਗੁਰਮੀਤ ਸਿੰੰਘ, ਹਰਜਿੰਦਰ ਸਿੰਘ, ਨਰਿੰਦਰ ਸਿੰਘ, ਜਤਿੰਦਰਬੀਰ ਸਿੰਘ, ਦਵਿੰਦਰ ੰਿਸਘ, ਗੁਰਦੀਪ ਸਿੰਘ, ਅਰੁਣ ਕੁਮਾਰ, ਦਵਿੰਦਰ ੰਿਸੰਘ, ਰੇਖਾ, ਮਨਇੰਦਰ ਕੌਰ, ਸੁਮਨ ਦੀਪ, ਰੇਖਾ, ਕੰਵਲਪ੍ਰੀਤ ਕੌਰ ਆਦਿ ਮੌਜੂਦ ਰਹੇ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media