Tuesday, September 29, 2026

ਨੰਨੇ ਮੁੰਨੇ ਬੱਚਿਆਂ ਵਲੋਂ ਸੜਕ ਸੁਰੱਖਿਆ ਸਬੰਧੀ ਜਾਗਰੂਕਤਾ ਕਾਰਡ ਵੰਡੇ

PPN1408201705ਬਠਿੰਡਾ, 14 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਸਕੂਲ ਬਚਪਨ-ਏ-ਪਲੇਅ ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਜਿਲਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਸੁਤੰਤਰਤਾ ਦਿਵਸ ਦੇ ਸਬੰਧਤ ਸ਼ਹਿਰ ਅੰਦਰ ਸੜਕ ਸੁਰੱਖਿਆ ਸੰਬੰਧੀ ਇਕ ਮੁਹਿੰਮ ਦਾ ਆਯੋਜਨ ਕੀਤਾ ਗਿਆ।ਇਸ ਮੁਹਿੰਮ ਦੌਰਾਨ ਐਸ.ਡੀ.ਐਮ ਸ਼ਾਕਸ਼ੀ ਸਿਨਹਾ, ਉਪ ਕਮਿਸ਼ਨਰ ਕੁਲਦੀਪ ਬਾਵਾ, ਡੀ.ਐਸ.ਪੀ ਟ੍ਰੈਫਿਕ ਪੁਲਿਸ ਗੁਰਜੀਤ ਸਿੰਘ ਰੋਮਾਣਾ ਅਤੇ ਸਕੂਲ ਮੁੱਖੀ ਸ੍ਰੀਮਤੀ ਪਲਕ ਜੌੜਾ ਨੇ ਸ਼ਿਰਕਤ ਕੀਤੀ।
ਇਸ ਮੌਕੇ ਬਚਪਨ ਸਕੂਲ ਦੇ ਛੋਟੇ ਨੰਨੇ ਮੁੰਨੇ ਸੜਕ ’ਤੇ ਜਾ ਰਹੇ ਰਾਹਗੀਰਾਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਅਤੇ ਸੜਕ ਸੁਰੱਖਿਆ ਸਬੰਧੀ ਜਾਗਰੂਕਤਾ ਸੰਦੇਸ਼ ਕਾਰਡ ਵੀ ਦਿੱਤਾ, ਜੋ ਕਿ ਉਤਮ ਉਪਰਾਲਾ ਸੀ।ਲੋਕਾਂ ਨੇ ਉਤਸ਼ਾਹਿਤ ਹੋ ਕੇ ਬੱਚਿਆਂ ਦੇ ਇਸ ਕਾਰਜ ਦੀ ਤਾਰੀਫ਼ ਕੀਤੀ ।ਇਸ ਮੌਕੇ  ਐਸ.ਡੀ.ਐਮ ਸ਼ਾਕਸ਼ੀ ਸਿਨਹਾ ਨੇ ਸ਼ਹਿਰ ਵਾਸੀਆਂ ਨੂੰ ਆਪਣੇ ਸੰਦੇਸ਼ ਵਿਚ ਕਿਹਾ ਕਿ ਜਿਥੇ ਦੇਸ਼ 70ਵਾਂ ਸਤੰਤਰਤਾ ਦਿਵਸ ਮਨਾ ਰਿਹਾ ਹੈ ਉਥੇ ਹੀ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਆਪਣੇ ਪਿਆਰਿਆਂ ਦੀ ਅਤੇ ਬਾਕੀ ਸਭ ਦੀ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁੰਹ ਚੁੱਕਣੀ ਚਹੀਏ ਤਾਂ ਜੋ ਅਸੀਂ ਆਪਣੇ ਸੁਤੰਤਰਤਾ ਸੈਲਾਨੀਆਂ ਦੁਆਰਾ ਮਜਬੂਤ ਭਾਰਤ ਦਾ ਨਿਰਮਾਣ ਕਰ ਸਕੀਏ। ਕਮਿਸ਼ਨਰ ਕੁਲਦੀਪ ਬਾਵਾ ਨੇ ਕਿਹਾ ਕਿ ਦੇਸ਼ ਤਾਂ ਹੀ ਤੱਰਕੀ ਕਰ ਸਕਦਾ ਹੇ ਜੇਕਰ ਉਸ ਦੇ ਨਾਗਰਿਕ ਨਿਯਮ ਕਾਨੂੰਨ ਦੀ ਪਾਲਣਾ ਕਰਨ ਅਤੇ ਆਉਣ ਵਾਲੀ ਪੀੜੀ ਲਈ ਉਜਵੱਲ ਭਵਿੱਖ ਨਿਰਮਾਣ ਕਰਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply