ਬਠਿੰਡਾ, 14 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਜਾਗਰਤੀ ਅਤੇ ਕੋਕਾ ਕੋਲਾ ਗਠਜੋੜ ਵਲੋਂ ਭਾਰਤ ਵਿਚ ਨਵੇਂ ਨਿਰਮਾਣ ਕਰਨ ਲਈ ਜੋ ਸੁਪਨਾ 2008 ਵਿਚ ਦੇਖਿਆ ਗਿਆ, ਸੋ ਉਸ ਨੂੰ ਪੂਰਾ ਕਰਨ ਲਈ ਉਦਯੋਗ ਦੇ ਰਾਹੀਂ ਇਹ ਯਾਤਰਾ 600 ਉਦਯੋਗਪਤੀਆਂ ਦੇ ਨਾਲ 8000 ਕਿਲੋ ਮੀਟਰ ਦੀ ਦੂਰੀ ਤੈਅ ਕਰਕੇ ਭਾਰਤ ਵਿਚ ਨਵੇਂ ਉਦਯੋਗ ਨੂੰ ਲੱਭਣ ਦੀ ਸੰਭਾਵਨਾ ਅਤੇ ਉਦਮੀਆਂ ਨੂੰ ਉਤਸ਼ਾਹ ਦੇਣਾ ਹੈ।ਇਹ ਵਿਚਾਰ ਪ੍ਰਗਟ ਕਰਦਿਆ ਤੇਜਿੰਦਰ ਸਿੰਘ ਸਿੱਧੂ ਜੇ.ਏ.ਡੀ.ਈ ਜਾਗਰਤੀ ਯਾਤਰਾ ਨੇ ਕਿਹਾ ਕਿ ਜਾਗਰਤੀ ਯਾਤਰਾ ਦੇ 9 ਸੰਸਕਰਨ ਪੂਰੇ ਹੋਣ ਤੋਂ ਇਹ ਆਪਣੇ 10ਵੇਂ ਸੰਸਕਰਨ ’ਚ ਪਹੰੁਚ ਗਿਆ ਹੈ। ਜਿਸ ਵਿਚ ਭਾਰਤ ਦੇ ਵੱਖ ਵੱਖ ਜਿਲਿਆਂ ਵਿਚ ਉਤਸ਼ਾਹੀ ਉਦਮੀਆਂ ਨੂੰ ਇਕ ਮੰਚ ਪ੍ਰਦਾਨ ਕਰਨ ਲਈ 25 ਸੂਬਿਆਂ ਵਿਚ ‘ਪ੍ਰੋਗਰਾਮ’ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਮੰਚ ਦਾ ਮੁੱਖ ਉਦੇਸ਼ ਖੇਤੀ ਅਤੇ ਪਿੰਡ ਵਿਕਾਸ ਨੂੰ ਟਿਕਾਊ ਬਣਾਉਣਾ ਹੈ।ਇਸ ਪ੍ਰੋਗਰਾਮ ਦਾ ਮੁੱਖ ਏਜੰਡਾ ‘‘ਖੇਤੀ, ਪਾਣੀ ਅਤੇ ਰਿਸਾਇਣਲਿੰਗ ਹੈ। ਇਸ ਪ੍ਰੋਗਰਾਮ ਵਿਚ ਉਮੀਦਵਾਰ ਆਪਣੇ ਆਪ ਨੂੰ ਜਾਗਰਤੀ ਯਾਤਰਾ `ਤੇ ਰਜਿਸਟਰ ਕਰਨਗੇ। ਆਪਣੇ ਪਲਾਨ ਅਤੇ ਵਿਚਾਰ ਇਸ ਮੰਚ ਤੇ ਦੱਸਣਗੇ। ਉਨਾਂ ਦਾ ਤਰੀਕਾ, ਸਟਾਰਟਪ ਬਾਰੇ ਅਤੇ ਕਿਵੇਂ ਆਪਣੇ ਉਦਯੋਗ ਨੂੰ ਅੱਗੇ ਵਧਾ ਸਕਦੇ ਹਨ ਬਾਰੇ ਜਾਣਕਾਰੀ? ਉਨਾਂ ਵਿਚੋਂ ਦੋ ਤਿੰਨ ਉਮੀਦਵਾਰ ਅੱਗੇ ਦਿੱਲੀ ਫਾਇਨਲ ਵਿਚ ਜਾਣਗੇ ਅਤੇ ਉਥੇ ਪਹਿਲੇ, ਦੂਜੇ ਅਤੇ ਤੀਜੇ ਸਥਾਨ `ਤੇ ਆਏ ਉਮੀਦਵਾਰਾਂ ਨੂੰ 3.5 ਲੱਖ, 2 ਲੱਖ ਅਤੇ 50 ਹਜਾਰ ਰੁਪਏ ਦਾ ਨਕਦ ਇਨਾਮ ਅਤੇ ਕੋਕਾ ਕੋਲਾ ਉਨਾਂ ਦੇ ਉਸ ਵਿਚਾਰ ’ਤੇ ਉਦਯੋਗ ਨੂੰ ਅੱਗੇ ਵਧਾਉਣ ਵਿਚ ਫੰਡ ਜਾਰੀ ਕਰ ਸਕਦਾ ਹੈ। ਕੋਕਾ ਕੋਲਾ ਨੇ ਇਸ ਮਾਰਗ ਵਿਚ 4000 ਕਰੋੜ ਅਗਲੇ 6 ਸਾਲਾਂ ਵਿਚ ਇਨਵੈਸਟ ਕਰਨ ਦੀ ਯੋਜਨਾ ਬਣਾਈ ਹੈ, ਤਾਂ ਕਿ ਭਾਰਤ ਨੂੰ ਉਦਯੋਗੀ ਪੱਧਰ ’ਤੇ ਮਜਬੂਤ ਬਣਾਇਆ ਜਾਵੇ ਅਤੇ ਬੇਰੁਜ਼ਗਾਰੀ ਨੂੰ ਘਟਾਇਆ ਜਾ ਸਕੇ। ਖੇਤਬਾੜੀ, ਰਿਸਾਇਣਲੀਗ ਦੇ ਨਵੇਂ ਤਰੀਕੇ ਜਾਂ ਨਵਾਂ ਉਦਯੋਗ ਸਥਾਪਨਾ ਹੈ। ਇਸ ਪ੍ਰੋਗਰਾਮ 17 ਅਗਸਤ ਨੂੰ ਗੁਰ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਸਵੇਰੇ 10 ਵਜੇ ਤੋਂ 1 ਵਜੇ ਤੱਕ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media