Friday, October 2, 2026

ਆਈ.ਆਈ.ਟੀ ਰੋਪੜ `ਚ ਪ੍ਰੋਫੈਸਰ ਵਜੋਂ ਨਿਯੁੱਕਤ ਹੋਏ ਡਾ. ਹਰਪ੍ਰੀਤ ਸਿੰਘ

ਅੰਮਿ੍ਰਤਸਰ, 15 ਅਗਸਤ (ਪੰਜਾਬ ਪੋਸਟ ਬਿਊਰੋ) – ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ ਸਾਹਿਬ ਵਿੱਚ PPN1608201702ਬਤੌਰ ਸਹਾਇਕ ਪ੍ਰੋਫੈਸਰ ਮਕੈਨੀਕਲ ਇੰਜੀਨੀਰਿੰਗ ਕਰੀਬ 14 ਸਾਲ ਸੇਵਾ ਨਿਭਾਉਣ ਉਪਰੰਤ ਡਾ. ਹਰਪ੍ਰੀਤ ਸਿੰਘ ਸੰਸਥਾ ਆਈ.ਆਈ.ਟੀ ਰੋਪੜ ਵਿੱਚ 2009 ਵਿੱਚ ਸਹਾਇਕ ਪ੍ਰੋਫੈਸਰ ਬਣੇ ਸਨ, ਹੁਣ  ਆਈ.ਆਈ.ਟੀ ਰੋਪੜ ਵਿਚ ਪ੍ਰੋਫੈਸਰ ਨਿਯੁੱਕਤੀ ਕੀਤੇ ਗਏ ਹਨ।ਇਸ ਨਿਯੁਕਤੀ ਉਪਰੰਤ ਸ਼ੁਕਰਾਨਾ ਕਰਨ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ।ਚੇਤੇ ਰਹੇ ਕਿ ਡਾ. ਹਰਪ੍ਰੀਤ ਸਿੰਘ ਦੇ ਹੁਣ ਤੱਕ 250 ਖੋਜ ਪੱਤਰ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਖੋਜ ਰਸਾਲਿਆਂ ਵਿਚ ਛਪ ਚੁੱਕੇ ਹਨ ਅਤੇ 10 ਉਮੀਦਵਾਰਾਂ ਨੂੰ ਪੀ.ਐਚ.ਡੀ ਕਰਵਾ ਚੁੱਕੇ ਹਨ।ਇਸ ਤੋਂ ਇਲਾਵਾ 3 ਪੇਟੈਂਟ ਫਾਈਲ ਕਰ ਚੁੱਕੇ ਹਨ।ਹੁਣ ਤੱਕ ਵੱਖ-ਵੱਖ ਪ੍ਰੋਜੈਟਾਂ ਤਹਿਤ ਕੇਂਦਰ ਸਰਕਾਰ ਤੋਂ ਉਨਾਂ ਨੂੰ 5 ਕਰੋੜ ਰੁਪਏ ਦੀ ਗ੍ਰਾਂਟ ਖੋਜ ਕਾਰਜਾਂ ਹਿੱਤ ਮਿਲ ਚੁੱਕੀ ਹੈ।ਪ੍ਰੋ. ਜਸਬੀਰ ਸਿੰਘ ਰਟੌਲ ਨੇ ਉਹਨਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਪੂਰੇ ਪੰਜਾਬ ਦਾ ਨਾਮ ਵਿਸ਼ਵ ਭਰ ਵਿੱਚ ਪਹੁੰਚਾਇਆ ਹੈ ਅਤੇ ਸੂਬੇ ਦੇ ਨੌਜੁਆਨਾਂ ਲਈ ਚਾਨਣ ਮੁਨਾਰਾ ਬਣੇ ਹਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply