ਅੰਮਿ੍ਤਸਰ, 16 ਅਗਸਤ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) -ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਹਿਯੋਗ ਨਾਲ ਸਾਹਿਤ ਸੰਗਮ ਅਤੇ
ਵਿਰਸਾ ਵਿਹਾਰ ਸੋਸਾਇਟੀ ਵੱਲੋਂ ਸਾਵਣ ਮਹੀਨੇ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਸਰਬਜੀਤ ਸੰਧੂ ਦੇ ਸਵਾਗਤੀ ਸ਼ਬਦਾਂ ਦੇ ਨਾਲ ਸ਼ੁਰੂ ਹੋਏ ਇਸ ਸਾਹਿਤਕ ਸਮਾਗਮ ਨੂੰ ਸ਼ਾਇਰ ਮਲਵਿੰਦਰ ਨੇ ਮੰਚ ਸੰਚਾਲਣ ਨਾਲ ਲੜੀਬਦ ਕੀਤਾ।ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ਼੍ਰੋਮਣੀ ਸ਼ਾਇਰ ਅਜਾਇਬ ਸਿੰਘ ਹੁੰਦਲ, ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ, ਡਾ. ਰਵਿੰਦਰ, ਬੀਬਾ ਬਲਵੰਤ, ਧਿਆਨ ਸਿੰਘ ਸ਼ਾਹ ਸਿਕੰਦਰ, ਕੰਵਰ ਇਕਬਾਲ ਅਤੇ ਡਾ. ਜਗਦੀਸ਼ ਸਚਦੇਵਾ ਆਦਿ ਵਿਦਵਾਨਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਅੱਜ ਦੀ ਨੱਠ-ਭੱਜ ਅਤੇ ਤਲਖੀ ਭਰਪੂਰ ਜੀਵਨ-ਸ਼ੈਲੀ ’ਚ ਸਾਵਣ ਮਹੀਨੇ ਵਰਗੀਆਂ ਠੰਡੀਆਂ ਪੌਣਾਂ ਨੂੰ ਢਾਲਣ ਦੀ ਲੋੜ ਹੈ। ਉਹਨਾਂ ਬਹੁਮੁੱਲੀਆਂ ਮਾਨਵੀ ਕਦਰਾਂ ਕੀਮਤਾਂ ਅਤੇ ਪੁਸਤਕ ਸੱਭਿਆਚਾਰ, ਹਟਵੀਂ ਹੁੰਦੀ ਜਾ ਰਹੀ ਅਜੋਕੀ ਨੌਜਵਾਨ ਪੀੜੀ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਦੀ ਲੋੜ ’ਤੇ ਜੋਰ ਦਿੰਦਿਆਂ ਕਿਹਾ ਕਿ ਅਜਿਹੇ ਅਰਥ ਭਰਪੂਰ ਸਾਹਿਤਕ ਸਮਾਗਮਾਂ ’ਚ ਸ਼ਬਦ ਅਤੇ ਸੰਵਾਦ ਹੀ ਸਭ ਤੋਂ ਉਤਮ ਜਰੀਆ ਹੈ।
ਹਾਜ਼ਰ ਸ਼ਾਇਰਾਂ ’ਚ ਪ੍ਰਮੁੱਖ ਤੌਰ ਤੇ ਸ਼ਾਇਰ ਨਿਰਮਲ ਅਰਪਨ, ਰੋਜੀ ਸਿੰਘ, ਮੰਗਤ ਚੰਚਲ, ਸੈਲਿੰਦਰਜੀਤ ਰਾਜਨ, ਅਰਵਿੰਦਰ ਸੰਧੂ, ਅਜੀਤ ਕਮਲ, ਮੁੁਖਤਾਰ ਗਿੱਲ, ਜਸਵੰਤ ਹਾਂਸ, ਦੇਵਿੰਦਰ ਦੀਦਾਰ, ਲਾਡੀ ਭੁੱਲਰ, ਧਰਵਿੰਦਰ ਔਲਖ, ਕੁਲਦੀਪ ਦਰਾਜਕੇ, ਰਾਜਵਿੰਦਰ ਕੌਰ, ਡਾ. ਪ੍ਰਭਜੋਤ ਕੌਰ, ਸੀਮਾ ਸੰਧੂ, ਜਗਤਾਰ ਗਿੱਲ, ਹਰਜੀਤ ਸੰਧੂ, ਡਾ. ਮੋਹਨ, ਕਲਿਆਣ ਅੰਮਿ੍ਰਤਸਰੀ, ਭੁਪਿੰਦਰ ਸਿੰਘ ਸੰਧੂ, ਹਰਭਜਨ ਬਾਜਵਾ, ਨਵਦੀਪ ਸਿੰਘ ਬੰਦੇਸ਼ਾ, ਮੁਖਤਿਆਰ ਅਦਲੀਵਾਲ, ਮਨਮੋਹਨ ਬਾਸਰਕੇ, ਮੱਖਣ ਭੈਣੀਵਾਲ, ਡਾ. ਲਖਵਿੰਦਰ ਗਿੱਲ, ਹਰਭਜਨ ਸਿੰਘ ਵਕਤਾ ਅਤੇ ਵਿਪਨ ਗਿੱਲ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਹਿਤ ਪ੍ਰੇਮੀ ਹਾਜ਼ਰ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media