ਬਠਿੰਡਾ, 17 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸੰਗੂਆਣਾ ਬਸਤੀ ’ਚ ਗੁੱਗਾ ਪੀਰ ਦਾ ਮੇਲਾ
ਮਨਾਇਆ ਗਿਆ, ਇਸ ਦਿਨ ਭਾਰੀ ਗਿਣਤੀ ’ਚ ਲੋਕਾਂ ਵਲੋਂ ਇਥੇ ਦੁੱਧ ’ਚ ਰਿੰਨੀਆਂ ਸੇਵੀਆਂ ਅਤੇ ਸੁੱਖਣਾਂ ਨਾਲ ਸਬੰਧਤ ਹੋਰ ਕਈ ਵਸਤੂਆਂ ਸੱਪਾਂ ਦੀਆਂ ਮੜੀਆਂ ’ਤੇ ਚੜਾਈਆਂ ਜਾਂਦੀਆਂ ਹਨ, ਕਿਉਕਿ ਇਹ ਲੋਕ ਗੁੱਗਾ ਪੀਰ ਨੂੰ ਸੱਪਾਂ ਦਾ ਦੇਵਤਾ ਮੰਨਦੇ ਹਨ ਅਤੇ ਇਥੇ ਪੂਜਾ ਕੀਤੀ ਜਾਂਦੀ ਹੈ। ਗੁੱਗੇ ਨੌਂਵੀ ਦਿਨ ਉਹ ਗੁੱਗੇ ਦੇ ਝੰਡੇ ਨੂੰ, ਜੋ ਰੰਗ ਬਰੰਗੀਆਂਂ ਟਾਕੀਆਂ, ਮੋਰ ਪੰਖਾਂ, ਨਾਰੀਅਲਾਂ ਤੇ ਕੌਡਾਂ ਨਾਲ਼ ਸ਼ਿੰਗਾਰਿਆ ਹੁੰਦਾ ਹੈ, ਲੈ ਕੇ ਮੇਲੇ ਤੋਂ ਕਈ ਦਿਨ ਪਹਿਲਾਂ ਹੀ ਸ਼ਰਧਾਲੂ ਘਰ ਘਰ, ਬਾਜ਼ਾਰਾਂ ਵਿਚ ਲੈ ਕੇ ਤੁਰ ਪੈਂਦੇ ਹਨ ਤਾਂ ਕਿ ਲੋਕਾਂ ਨੂੰ ਇਸ ਗੁੱਗੇ ਪੀਰ ਦੇ ਮੇਲਾ ਬਾਰੇ ਲੋਕ ਜਾਗਰੂਕ ਹੋ ਜਾਣ।ਇਸ ਦਿਨ ਇਸਤਰੀਆਂ ਗੁੱਗੇ ਨੂੰ ਖ਼ੁਸ਼ ਕਰਨ ਲਈ ਸੱਪਾਂ ਦੀਆਂ ਵਰਮੀਆਂ ਤੇ ਸੇਵੀਆਂ ਅਤੇ ਦੁੱਧ ਪਾਉਂਦੀਆਂ ਹਨ ਤਾਂ ਜੋ ਗੁੱਗਾ ਮਿਹਰ ਦੀ ਨਜ਼ਰ ਰੱਖੇ।
ਪੰਜਾਬ ਦੇ ਛਪਾਰ ਕਸਬੇ ’ਚ ਵੀ ਬਹੁਤ ਭਾਰੀ ਮੇਲਾ ਲੱਗਦਾ ਹੈ ਅਤੇ ਰਾਜਸੀ ਪਾਰਟੀਆਂ ਇਸ ਦਿਨ ਕਾਨਫੰਰਸਾਂ ਵੀ ਕਰਦੀਆ ਹਨ।ਜਿਥੇ ਗੁੱਗੇ ਦੀ ਮੜੀਆਂ ਹਨ।ਇਸ ਦਿਨ ਔਰਤਾਂ ਸੇਵੀਆਂ ਦੁੱਧ ’ਚ ਰਿੰਨਦੀਆਂ ਹਨ ਅਤੇ ਸੱਪਾਂ ਦੀਆਂ ਵਰਮੀਆਂ ਵਿਚ ਦੁੱਧ ਪਾਉਂਦੀਆਂ ਹਨ।ਉਨਾਂ ਦਾ ਵਿਸ਼ਵਾਸ ਹੈ ਕਿ ਸੱਪਾਂ ਦੀ ਪੂਜਾ ਕਰਨ ਨਾਲ ਸੱਪ ਦੇਵਤਾ ਉਨਾਂ ਦੇ ਪਰਿਵਾਰ ਦੇ ਜੀਆਂ ‘ਤੇ ਮਿਹਰ ਕਰੇਗਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media