Friday, June 26, 2026

ਜਨਮ ਅਸ਼ਟਮੀ `ਤੇ ਮਨਮੋਹਕ ਢੰਗ ਨਾਲ ਸਜ਼ਾਏ ਗਏ ਮੰਦਰ

ਬਠਿੰਡਾ, 17 ਅਗਸਤ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਸਥਾਨਕ ਸ਼ਹਿਰ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸਟਮੀ PPN1708201706ਬਹੁਤ ਹੀ ਧੂਮਧਾਮ ਨਾਲ ਮਨਾਉਣ ਲਈ ਸ਼ਹਿਰ ਦੀਆਂ ਤਮਾਮ ਮੰਦਰਾਂ ਅਤੇ ਧਾਰਮਿਕ ਸੰਸਥਾਵਾਂ ਨੇ ਸੰੁਦਰ ਢੰਗ ਨਾਲ ਤਿਆਰੀਆਂ ਕਰਕੇ ਹਰੇਕ ਸ਼ਰਧਾਲੂਆਂ ਦੇ ਮਨਾਂ ਨੂੰ ਬਹੁਤ ਹੀ ਸਕੂਨ ਪਹੰੁਚਾਇਆ ਹੈ।ਮੰਦਰਾਂ ਨੂੰ ਬਹੁਤ ਹੀ ਤੇ ਮਨਮੋਹਕ ਢੰਗ ਨਾਲ ਸਜਾਇਆ ਗਿਆ ਹੈ।ਸ਼ਹਿਰ ਦੇ ਹਰੇਕ ਮੰਦਰ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਬਾਲ-ਲੀਲਾਵਾਂ ਭਰਪੂਰ ਝਾਕੀਆਂ ਤਿਆਰ ਕਰਕੇ ਬੱਚਿਆਂ ਨੂੰ ਤਿਆਰ ਕੀਤਾ ਗਿਆ ਹੈ।ਬੱਚੇ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਇਸ ਪਾਵਨ ਪਵਿੱਤਰ ਤਿਉਹਾਰ ਤੇ ਆਪਣੇ ਆਪ ਨੂੰ ਭੁੱਲ ਕੇ ਬਾਲ ਲੀਲਾਵਾਂ ਵਿੱਚ ਗੁਆਚੇ ਹੋਏ ਹਨ।ਜਿਵੇਂ ਕਿ  ਰਾਧਾ ਕ੍ਰਿਸ਼ਨ ਦੀ ਜੋੜੀ, ਰਾਮ ਸੀਤਾ ਦੀ ਜੋੜੀ, ਲੱਛਮੀ ਨਾਰਇਣ, ਮਾਂ ਦੂਰਗਾ, ਸੰਕਰ ਭਗਵਾਨ, ਟੋਕਰੀ ਵਿੱਚ ਕ੍ਰਿਸ਼ਨ ਆਦਿ ਅਨੇਕਾਂ ਹੀ ਝਾਕੀਆਂ ਦਾ ਅਨੰਦ ਮਾਣ ਰਹੇ ਭਗਤਜਨ।ਸ਼ਹਿਰ ਦੇ ਹਰੇਕ ਮੰਦਰ  ਮੈਹਨਾ ਚੌਕ ਪ੍ਰਚੀਨ ਸ਼ਿਵ ਮੰਦਰ, ਸ੍ਰੀ ਸਨਾਤਮ ਧਰਮ ਮੰਦਰ, ਹਾਥੀ ਵਾਲਾ ਮੰਦਰ, ਸ਼ਕਤੀ ਨਗਰ ਵਿਖੇ ਮੰਦਰ, ਅੰਨਪੂਰਨਾ ਮੰਦਰ ਅਮਰੀਕ ਸਿੰਘ ਰੋਡ,ਬੰਗਲੇ ਵਾਲੀ ਧਰਮਸ਼ਾਲਾ, ਸੰਤੋਸ਼ੀ ਮਾਤਾ ਮੰਦਰ, ਜਵਾਲਾ ਮੰਦਰ ਅਜੀਤ ਰੋਡ, ਸ੍ਰੀ ਦੂਰਗਾ ਮੰਦਰ ਗੁਨੇਸ਼ਾ ਬਸਤੀ ਅਤੇ ਮਾਡਲ ਟਾੳੂਨ ਦੇ ਦੂਰਗਾ ਮੰਦਰ ਨੂੰ ਵੀ ਬਹੁਤ ਹੀ ਸੰੁਦਰ ਮਨਮੋਹਕ ਸੱਜਰੀ ਵਿਆਹੀ ਮੁਟਿਆਰ ਵਾਂਗੂ ਸਜਾਇਆ ਗਿਆ ਹੈ।ਅਜੀਤ ਰੋਡ ਸਥਿਤ ਵੈਸ਼ਣੂ ਮਾਤਾ ਵਿਦਿਆ ਮੰਦਰ ’ਚ ਬਰਫ਼ ਨਾਲ ਸ੍ਰੀ ਅਮਰਨਾਥ ਦੀ ਗੁਫ਼ਾ ਬਣਾਈ ਗਈ ਜਿਸ ਨੂੰ ਲੋਕਾਂ ਨੇ ਇਸ ਅੰਦਰ ਜਾ ਕੇ ਇਹ ਮਹਿਸੂਸ ਕੀਤਾ ਕਿ ਜਿਵੇਂ ਉਹ ਸ੍ਰੀ ਅਮਰਨਾਥ ਦੀ ਯਾਤਰਾ ਕਰਕੇ ਆਏ ਹਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply