Wednesday, June 10, 2026

52ਵਾਂ ਕੁਸ਼ਤੀ ਦੰਗਲ ਬੜੀ ਧੂਮਧਾਮ ਨਾਲ ਮਨਾਇਆ ਗਿਆ

ਅੰਮਿ੍ਰਤਸਰ, 18 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅਖਾੜਾ ਸ਼੍ਰੀ ਕਿ੍ਰਸ਼ਣ ਪਹਿਲਵਾਨ ਪੀ.ਐਂਡ.ਟੀ ਅਖਾੜਾ ਸੋਸਾਈਟੀ ਵਲੋਂ PPN180820171152ਵਾਂ ਕੁਸ਼ਤੀ ਦੰਗਲ ਬੜੀ ਧੂਮਧਾਮ ਨਾਲ ਮਨਾਇਆ ਗਿਆ।60 ਸਾਲਾਂ ਤੋ ਅਖਾੜਾ ਚਲਾ ਰਹੇ ਉਸਤਾਦ ਸ਼੍ਰੀ ਕਿ੍ਰਸ਼ਣ ਪਹਿਲਵਾਨ ਨੇ ਕੁਸ਼ਤੀ ਦੰਗਲ ਦਾ ਉਦਘਾਟਨ ਕੀਤਾ।ਮੁੱਖ ਮਹਿਮਾਨ ਵਜੋਂ ਵਿਧਾਇਕ ਓਮ ਪ੍ਰਕਾਸ਼ ਸੋਨੀ ਮੈਂਬਰ ਪਾਰਲੀਮੈਂਟ ਸ਼ਵੇਤ ਮਲਿਕ, ਲਾਇੰਸ ਕਲੱਬ 321 ਡੀ ਦੇ ਗਰਵਨਰ ਸਵਰਨ ਸਿੰਘ ਖਾਲਸਾ, ਪੀ.ਡੀ.ਜੀ ਪਰਮਜੀਤ ਸਿੰਘ ਚਾਵਲਾ, ਵਿਕਾਸ ਸੋਨੀ, ਪਰਮਜੀਤ ਬੱਤਰਾ, ਬਲਵੰਤ ਸਿੰਘ ਸੰਗੜ, ਹਰਦੀਪ ਸਿੰਘ ਖੜਕਾ, ਜੇ.ਐਸ ਦੁਆ, ਜਸਬੀਰ ਸਿੰਘ ਜੱਸ, ਰੋਹਿਤ ਮੇਹਰਾ, ਕੌਸਲਰ ਸਰਬਜੀਤ ਲਾਟੀ, ਵਿਰਕਮ ਸ਼ਰਮਾ ਰਾਸ਼ਟਰੀ ਚੇਅਰਮੈਨ ਮਾਨਵ ਅਧਿਕਾਰ ਵੇਲਫੇਅਰ ਸੋਸਾਈਟੀ ਆਦਿ ਸ਼ਾਮਿਲ ਹੋਏ।ਇਸ ਦੰਗਲ ਵਿਚ 100 ਦੇ ਕਰੀਬ ਪਹਿਲਵਾਨਾਂ ਨੇ ਭਾਗ ਲਿਆ ਅਤੇ ਕੁਸ਼ਤੀ ਦੇ ਜੌਹਰ ਦਿਖਾਏ।ਮੁੱਖ ਮਹਿਮਾਨਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਨਸ਼ੇ ਤੋ ਨੌਜਵਾਨਾਂ ਨੂੰ ਮੁਕਤੀ ਦਿਵਾਉਣ ਲਈ ਭਲਵਾਨੀ ਹੀ ਸਭ ਤੋ ਬਹੁਤ ਉਪਰਾਲਾ ਹੈ ਕਿਉਂਕਿ ਨਸ਼ਾ ਸਮਾਜ ਵਿੱਚ ਨੌਜਵਾਨਾਂ ਦੀ ਜਿੰਦਗੀ ਨੂੰ ਤਬਾਹ ਕਰ ਰਿਹਾ ਹੈ ਜੇਕਰ ਨੌਜਵਾਨ ਮੁੰਡੇ ਕੁਸ਼ਤੀ ਦੇ ਨਾਲ ਜੁੜਣ ਤਾਂ ਪੰਜਾਬ ਨਸ਼ਾ ਮੁਕਤ ਹੋ ਸਕਦਾ ਹੈ।ਉਨਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋ ਉਸਤਾਦ ਕਿ੍ਰਸ਼ਨ ਪਹਿਲਵਾਨ ਰਾਸ਼ਟਰੀ ਪੱਧਰ ਦੇ ਪਹਿਲਵਾਨ ਅਤੇ ਇੰਟਰਨੈਸ਼ਨਲ ਲੇਵਲ ਤੇ ਪਹਿਲਵਾਨ ਤਿਆਰ ਕਰ ਰਹੇ ਹਨ।ਜੇਤੂ ਰਹੇ ਪਹਿਲਵਾਨਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ।ਇਸ ਦੌਰਾਨ ਅਖਾੜਾ ਸੋਸਾਈਟੀ ਪ੍ਰਧਾਨ ਕਮਲ ਕਿਸ਼ੋਰ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ਵਿੱਕੀ ਦੱਤਾ, ਧੀਰਜ ਗਿੱਲ, ਵਿਸ਼ਾਲ ਗਿੱਲ, ਵਰਦਾਨ ਭਗਤ, ਦਰਸ਼ਨ ਕੁਮਾਰ, ਐਡਵੋਕੇਟ ਸੰਦੀਪ, ਵਿਕਰਮ ਵਿੱਕੀ, ਸੁਖਜੀਤ ਸਿੰਘ, ਪਵਨ ਕੁਮਾਰ, ਬਿੱਟੂ ਕੁਮਾਰ, ਸ਼ਮਸ਼ੇਰ ਸਿੰਘ, ਸੰਦੀਪ ਸ਼ਰਮਾ, ਰਮਨ ਰਿੰਕੂ, ਸੰਦੀਪ ਸੀਪਾ, ਲੱਕੀ ਪਹਿਲਵਾਨ, ਰਮੇਸ਼ ਪਹਿਲਵਾਨ ਡਾਕਟਰ, ਅਰਜੁਨ ਪਹਿਲਵਾਨ, ਬਲਜੀਤ ਕੁਮਾਰ, ਕੇਵਲ ਕੁਮਾਰ, ਬੱਬੁ ਪਹਿਲਵਾਨ ਆਦਿ ਹਾਜਰ ਸਨ ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply