Tuesday, November 24, 2026

ਪੰਜਾਬੀ ਸਾਹਿਤ ਸਭਾ ਧੂਰੀ ਦੀ ਹੋਈ ਮਾਸਿਕ ਇੱਕਤਰਤਾ

PPN2308201706ਧੂਰੀ, 23 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਸ਼੍ਰੀ ਮੂਲ ਚੰਦ ਸ਼ਰਮਾ ਅਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਅਧਾਰ ਕਾਰਡ ਤੋਂ ਪੰਜਾਬੀ ਹਟਾਉਣ ਅਤੇ ਚੰਡੀਗੜ੍ਹ ਵਿੱਚੋਂ ਪੰਜਾਬੀ ਭਾਸ਼ਾ ਹਟਾਉਣ ਦੀ ਨਿਖੇਧੀ ਕੀਤੀ ਗਈ ਅਤੇ ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ਦੇ ਆਲੋਚਨਾ ਢੰਗ ਦੀ ਵੀ ਨਿਖੇਧੀ ਕੀਤੀ ਗਈ ਅਤੇ ਸਭਾ ਦੇ ਕਾਰਜਕਾਰਨੀ ਮੈਂਬਰ ਚਰਨਜੀਤ ਮੀਮਸਾ ਦੀ ਸਿਹਤਯਾਬੀ ਲਈ ਕਾਮਨਾ ਕੀਤੀ ਗਈ।ਰਚਨਾਵਾਂ ਦੇ ਦੌਰ ਵਿੱਚ ਭੁਪਿੰਦਰ ਬੋਪਾਰਾਏ ਨੇ ਗਜ਼ਲ, ਸੁੁਖਵਿੰਦਰ ਲੋਟੇ ਨੇ ਗਜ਼ਲ `ਇਸ਼ਕ ਮਧਾਣੀ ਨਾਲ ਮੁਹੱਬਤ ਰਿੜਕ ਰਹੀ ਹੈ ਜੱਟੀ ਬੀਬਾ`, ਗੁਰਜੰਟ ਮੀਮਸਾ ਨੇ ਗੀਤ `ਅੱਗੇ ਦੇਖ ਕੇ ਚੱਲ ਸੱਜਣਾਂ, ਪਿੱਛੇ ਤੱਕਣ ਦਾ ਟਾਈਮ ਨਹੀਂ`, ਕਰਮ ਸਿੰਘ ਜ਼ਖਮੀ ਨੇ ਗਜ਼ਲ `ਪਸ਼ੂਆਂ ਵਰਗੀ ਜੂਨ ਹੰਢਾਉਂਦੇ ਲੋਕਾਂ ਨੂੰ ਸਬਰ-ਸ਼ੁਕਰ ਦਾ ਢੰਗ ਸਿਖਾਇਆ ਲੋਕਾਂ ਨੇ`, ਮੂਲ ਚੰਦ ਸ਼ਰਮਾਂ ਨੇ ਗੀਤ `ਬਿਨਾਂ ਗਿਣੇ ਲਾਈਂ ਚੱਲੋਂ ਰੁੱਖ ਦੋਸਤੋ`, ਸੰਜੇ ਲਹਿਰੀ ਨੇ ਗੀਤ `ਚੁੱਕ ਲਓ ਕੁਹਾਰੋ ਡੋਲੀ ਲਾ ਲਓ ਮੋਢੇ ਨਾਲ ਵੇ, ਲਹਿਰੀ ਤੋਂ ਸੁਣਾ ਨਾ ਹੋਵੇ ਅੰਮੜੀ ਦਾ ਹਾਲ ਵੇ`, ਦਰਦੀ ਚੁੰਘਾਵਾਲਾ ਨੇ ਧੀਂਆਂ ਬਾਰੇ ਗੀਤ, ਸੁਖਵਿੰਦਰ ਕੌਰ ਹਰਿਆਉ ਨੇ ਗੀਤ `ਕਿਹੜੇ ਅੰਨਦਾਤੇ ਤੋਂ ਰੱਖੀਏ ਹੁਣ ਕ੍ਰਾਂਤੀ ਦੀਆਂ ਉਮੀਦਾਂ, ਕਿਸਾਨੀ ਤਾਂ ਬਸ ਖੁਦਕੁਸ਼ੀਆਂ ਉਗਾਉਣ ਜੋਗੀ ਰਹਿ ਗਈ`, ਡਾ. ਪਰਮਜੀਤ ਦਰਦੀ ਨੇ ਗਜ਼ਲ `ਦਾਲ-ਰੋਟੀ ਦੇ ਸੁਫਨੇ ਵੇਚਣ ਨੰਗੇ-ਭੁੱਖੇ ਲੋਕਾਂ ਨੂੰ`, ਸੁਰਜੀਤ ਰਾਜੋਮਾਜਰਾ ਨੇ ਗੀਤ, ਸੁਖਦੇਵ ਪੈਂਟਰ ਨੇ ਗੀਤ `ਦਿਨ ਦੂਰ ਨਹੀਂ ਸੱਜਨਾਂ, ਜਦ ਤੂੰ ਗੁੰਜੇਗਾ ਅਸਮਾਨੀ`, ਜਗਸੀਰ ਮੂਲੋਵਾਲ ਨੇ ਗੀਤ `ਜਾਨ ਦੁੱਖਾਂ ਵਿੱਚ ਪੈ ਗਈ`, ਹਰਦੀਪ ਭੂਦਨ ਨੇ ਸੁਖਵਿੰਦਰ ਲੋਟੇ ਦਾ ਸ਼ਬਦ-ਚਿੱਤਰ, ਅਸ਼ੋਕ ਭੰਡਾਰੀ ਨੇ ਜੀ.ਐਸ.ਟੀ. ਦਾ ਸੱਪ, ਘੁਮੰਡ ਸਿੰਘ ਸੋਹੀ ਨੇ ਪ੍ਰੋਫੈਸਰ ਮੋਹਨ ਸਿੰਘ ਦੀ ਰਚਨਾ, ਕੁਲਜੀਤ ਧਵਨ ਨੇ ਚੁਟਕੁਲੇ ਅਤੇ ਗੁਰਦਿਆਲ ਨਿਰਮਾਣ ਨੇ ਇੱਕ ਗਜ਼ਲ ਸੁਣਾ ਕੇ ਆਪਣੀ-ਆਪਣੀ ਹਾਜ਼ਰੀ ਲਗਵਾਈ। ਸੋਢੀ ਅਜੀਤ ਸਿੰਘ ਅਤੇ ਧਰਮਪਾਲ ਸਿੰਘ ਨੇ ਆਪਣੇ-ਆਪਣੇ ਉਸਾਰੂ ਸੁਝਾਅ ਪੇਸ਼ ਕੀਤੇ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply