ਅੰਮ੍ਰਿਤਸਰ, 24 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੰਤਰਰਾਸ਼ਟਰੀ ਪੱਧਰ ਤੇ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਮੈਡੀਕਲ ਖੇਤਰ ਦੀ ਨਾਮਵਰ ਸਖਸ਼ੀਅਤ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੇਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੂੰ ਸਪੇਨ ਵਿਖੇ 9ਵੀਂ ਵਰਲਡ ਬਾਇਉਮਾਰਕਰਜ਼ ਕਾਂਗਰਸ ਵਿੱਚ ਲੈਕਚਰ ਦੇਣ ਲਈ ਸੱਦਾ ਪੱਤਰ ਮਿਲਿਆ ਹੈ, ਜਿਸ ਦੀ ਲਿਖਤੀ ਸੂਚਨਾ ਕਾਨਫਰੰਸ ਦੇ ਪ੍ਰੋਗਰਾਮ ਮੈਨੇਜਰ ਰਾਚੈਲ ਮੈਥੀਊ ਨੇ ਡਾਕਟਰ ਨੇਕੀ ਨੂੰ ਭੇਜੀ ਹੈ।ਇਹ ਕਾਨਫਰੰਸ ਸਪੇਨ ਦੀ ਰਾਜਧਾਨੀ ਮੈਡਰਿਡ ਵਿਖੇ 7-8 ਦਸੰਬਰ 2017 ਨੂੰ ਹੋ ਰਹੀ ਹੈ ਇਸ ਕਾਨਫਰੰਸ ਦਾ ਮੁੱਖ ਉਦੇਸ਼ `ਬਾਇਉਮਾਰਕਰਜ-ਏ ਨਿਊ ਏਰਾ ਆਫ ਡਾਇਗਨੋਸਿਜ ਅਤੇ ਕਲੀਨੀਕਲ ਰਿਸਰਚ` ਹੈ।ਡਾਕਟਰ ਨੇਕੀ ਦੀ ਇਸ ਪ੍ਰਾਪਤੀ ਨਾਲ ਅੰਮ੍ਰਿਤਸਰ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਹੋਇਆ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media