ਬਠਿੰਡਾ, 24 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡੇਰਾ ਸਿਰਸਾ ਮੁਖੀ ਦੇ ਕੇਸ ’ਚ 25 ਅਗਸਤ ਨੂੰ
ਪੰਚਕੁਲਾ ਵਿਖੇ ਮਾਨਯੋਗ ਅਦਾਲਤ ਵਲੋਂ ਫੈਸਲਾ ਸੁਣਾਇਆ ਜਾਣਾ ਹੈ।ਕਿਸੇ ਵੀ ਸ਼ਰਾਰਤੀ ਅਨਸਰ ਵਲੋਂ ਕਿਸੇ ਵੀ ਸਮੇਂ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਭੰਗ ਕੀਤਾ ਜਾ ਸਕਦਾ ਹੈ। ਇਸ ਲਈ ਜ਼ਿਲਾ ਬਠਿੰਡਾ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਬਹਾਲ ਰੱਖੀ ਜਾਣੀ ਅਤੀ ਜ਼ਰੂਰੀ ਹੈ।ਇਸ ਲਈ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਈ ਸ਼੍ਰੀਮਤੀ ਸ਼ੇਨਾ ਅਗਰਵਾਲ ਵਧੀਕ ਜ਼ਿਲਾ ਮੈਜਿਸਟਰੇਟ ਬਠਿੰਡਾ ਦੁਆਰਾ ਪੈਟਰੋੋਲ ਪੰਪ ਮਾਲਕਾਂ ਨੂੰ ਪਾਬੰਦ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਉਹ ਆਪਣੇ ਪੰਪਾਂ `ਤੇ ਆਉਣ ਵਾਲੇ ਵਾਹਣਾਂ ਦੀਆਂ ਟੈਂਕੀਆਂ ਵਿਚ ਹੀ ਤੇਲ ਭਰਨ ਅਤੇ ਕੈਨੀਆਂ ਵਗੈਰਾ ਜਾਂ ਡਰੰਮਾਂ ਆਦਿ ਜਿੰਨਾਂ ਵਿਚ ਪੈਟਰੋਲੀਅਮ ਪਦਾਰਥ ਸਟੋਰ ਕੀਤੇ ਜਾ ਸਕਦੇ ਹੋਣ, ਵਿਚ ਪੈਟਰੋਲ ਡੀਜ਼ਲ ਆਦਿ ਨਾ ਭਰਿਆ ਜਾਵੇ।ਇਹ ਹੁਕਮ ਮਿਤੀ 24 ਅਗਸਤ 2017 ਤੋਂ 31 ਅਗਸਤ 2017 ਤੱਕ ਲਾਗੂ ਰਹੇਗਾ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media