Tuesday, June 23, 2026

ਵਾਇਰਲੈਸ ਸੈਟ ਦੀ ਵਰਤੋਂ ਕਰਨ ’ਤੇ ਪਾਬੰਦੀ

ਬਠਿੰਡਾ, 24 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੀਆਂ ਸ਼੍ਰੀਮਤੀ ਸ਼ੇਨਾ ਅਗਰਵਾਲ ਵਧੀਕ ਜ਼ਿਲਾ ਮੈਜਿਸਟ੍ਰੇਟ, ਬਠਿੰਡਾ ਜ਼ਿਲੇ ਦੇ ਮੌਜੂਦਾ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਜ਼ਿਲਾ ਬਠਿੰਡਾ ਦੀ ਹਦੂਦ ਅੰਦਰ ਕਿਸੇ ਵੀ ਵਿਅਕਤੀ ਵਲੋਂ ਵਾਇਰਲੈਸ ਸੈਟ ਦੀ ਵਰਤੋਂ ਕਰਨ ’ਤੇ ਪੂਰਨ ਤੌਰ ’ਤੇ ਪਾਬੰਦੀ ਦੇ ਹੁਕਮ ਦਿੱਤੇ ਹਨ।ਇਹ ਹੁਕਮ ਪੰਜਾਬ ਪੁਲਿਸ, ਫੌਜ, ਪੰਜਾਬ ਹੋਮਗਾਰਡ, ਰੇਲਵੇ ਪੁਲਿਸ ਫੋਰਸ, ਐਨ.ਡੀ.ਆਰ.ਐਫ, ਸੀ.ਆਰ.ਪੀ.ਐਫ਼, ਹੋਰ ਫੋਰਸਾਂ ਅਤੇ ਹੋਰ ਸਰਕਾਰੀ ਅਧਿਕਾਰੀ ਜੋ ਸਰਕਾਰੀ ਡਿਊਟੀ ਸਮੇਂ ਵਾਇਰਲੈਸ ਦੀ ਵਰਤੋਂ ਕਰਨਗੇ ਉਨਾਂ ’ਤੇ ਲਾਗੂ ਨਹੀਂ ਹੋਣਗੇ।ਇਹ ਹੁਕਮ ਮਿਤੀ 23 ਅਗਸਤ 2017 ਤੋਂ 31 ਅਗਸਤ 2017 ਤੱਕ ਲਾਗੂ ਰਹੇਗਾ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply