ਆਵਾਜ਼ ਰੰਗਮੰਚ ਨੇ ਮਹਿਤਾ ਨੰਗਲ ਸਕੂਲ ’ਚ ਖੇਡੇ ਨਾਟਕ
ਚੌਕ ਮਹਿਤਾ, 24 ਅਗਸਤ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੰਗਲ ਦੇ ਪਿ੍ਰੰਸੀਪਲ ਮੈਡਮ ਰੇਖਾ ਮਹਾਜਨ ਦੀ ਰਹਿਨੁਮਾਈ ਹੇਠ ਅਵਾਜ ਰੰਗਮੰਚ ਦੇ ਕਲਾਕਾਰਾਂ ਵਲੌ ਸਕੂਲ ਦੇ ਵਿਹੜੇ ਵਿੱਚ ਵਿਦਿਆਰਥੀਆਂ ਨੂੰ ਸੇਧ ਦੇਣ ਵਾਲੇ ਨਾਟਕ ਖੇਡੇ ਗਏ।ਮੰਚ ਸੰਚਾਲਕ ਦੀ ਭੂਮਿਕਾ ਅਧਿਆਪਕ ਚਰਨਜੀਤ ਸਿੰਘ ਬੱਲ ਅਤੇ ਵਿਦਿਆਰਥਣ ਕੋਮਲਪ੍ਰੀਤ ਨੇ ਸਾਂਝੇ ਰੂਪ ਵਿੱਚ ਨਿਭਾਈ।ਪ੍ਰਿੰਸੀਪਲ ਰੇਖਾ ਮਹਾਜਨ ਵੱਲੋ ‘ਅਵਾਜ’ ਰੰਗਮੰਚ ਦਾ ਧੰਨਵਾਦ ਕਰਦਿਆ ਵਿਦਿਆਰਥੀਆਂ ਨੂੰ ਕਲਾ ਦੀਆਂ ਬਰੀਕੀਆਂ ਸਮਝਾਉਣ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦਾ ਵੀ ਸਨੇਹਾ ਦਿੱਤਾ।ਇਸ ਮੌਕੇ ਲੈਕਚਰਾਰ ਸੁਖਜੀਤ ਕੌਰ, ਲਖਵਿੰਦਰ ਕੌਰ, ਹਰਵਿੰਦਰ ਸਿੱਧੂ, ਬਲਬੀਰ ਸਿੰਘ, ਦਿਲਬਾਗ ਸਿੰਘ, ਗੁਰਸਰਨ ਸਿੰਘ, ਹਰਸਿਮਰਨ ਸਿੰਘ, ਪੀ.ਟੀ ਸਰਬਜੀਤ ਬਰਿਆਰ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਭਾਟੀਆ, ਅਮਰਬੀਰ ਸਿੰਘ, ਹਰਵੰਤ ਸਿੰਘ, ਜਗਤਾਰ ਸਿੰਘ, ਸਲਵਿੰਦਰ ਸਿੰਘ, ਵਿਜੇਤਾ ਮਲਿਕਾ, ਜਸਮੀਤ ਕੌਰ, ਰਾਜਬੀਰ ਕੌਰ, ਰਾਜਕਮਲਦੀਪ ਕੌਰ, ਕੰਵਲਜੀਤ ਸਿੰਘ ਰੰਬੇ, ਨੇਹਾ ਕਿਟੂ, ਨਵਨੀਤ ਕੋਰ ਗੁਮਾਨਪੁਰਾ ਆਦਿ ਮੌਜੂਦ ਸਨ।
Punjab Post Daily Online Newspaper & Print Media