Thursday, June 25, 2026

ਡੇਰਾ ਸਿਰਸਾ ਮੁੱਖੀ ਰਾਮ ਰਹੀਮ ਦੋਸ਼ੀ ਕਰਾਰ

gurmeet-ram-rahimਪੰਚਕੁਲਾ, 25 ਅਗਸਤ (ਪੰਜਾਬ ਪੋਸਟ ਬਿਊਰੋ) – ਪੰਚਕੁਲਾ ਵਿਖੇ ਸੀ.ਬੀ.ਆਈ ਦੀ ਸਪੈਸ਼ਲ ਅਦਾਲਤ ਨੇ ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਸ਼ੋਸ਼ਣ ਮਾਮਲੇ `ਚ ਦੋਸ਼ੀ ਕਰਾਰ ਦੇ ਦਿੱਤਾ ਹੈ। ਸੀ.ਬੀ.ਆਈ ਦੇ ਜੱਜ ਜਸਟਿਸ ਜਗਦੀਪ ਸਿੰਘ ਨੇ ਇਹ ਫੈਸਲਾ ਤਕਰੀਬਨ 2:50 ਤੇ ਪੜ੍ਹਨਾ ਸ਼ੁਰੂ ਕੀਤਾ ਅਤੇ 10 ਮਿੰਟ ਵਿੱਚ ਫੈਸਲਾ ਪੜ੍ਹਦਿਆਂ ਉਹਨਾਂ ਨੇ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇ ਦਿੱਤਾ ਅਤੇ ਉਸ ਨੂੰ ਸਜਾ ਦਾ ਫੈਸਲਾ ਦੇਣ ਲਈ 28 ਅਗਸਤ ਸੌਮਵਾਰ ਨੂੰ ਪੇਸ਼ੀ ਹੋਵੇਗੀ। ਸੂਤਰਾਂ ਅਨੁਸਾਰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਕਥਿਤ ਦੋਸ਼ੀ ਨੂੰ ਜੇਲ੍ਹ ਵਿੱਚ ਜਾਣਾ ਪੈਂਦਾ ਹੈ। ਸੂਚਨਾ ਅਨੁਸਾਰ ਕੇਸ ਦੀ ਸੁਣਵਾਈ ਦੌਰਾਨ ਗੁਰਮੀਤ ਰਾਮ ਰਹੀਮ ਹੱਥ ਜੋੜ ਕੇ ਜੱਜ ਦੇ ਅੱਗੇ ਖੜ੍ਹੇ ਰਹੇ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਵੀ ਆਏ ਦੱਸੇ ਜਾ ਰਹੇ ਹਨ ਜਿਸ ਨਾਲ ਉਹ ਕਾਫੀ ਅਵਾਜ਼ਾਰ ਵੀ ਦਿਖੇ। ਜਿਕਰਯੋਗ ਹੈ ਕਿ ਪੰਚਕੁਲਾ ਵਿੱਚ ਗੁਰਮੀਤ ਰਾਮ ਰਹੀਮ ਦੇ ਵੱਡੀ ਗਿਣਤੀ ਵਿੱਚ ਸਮਰਥਕ ਪਿਛਲੇ ਤਿੰਨ ਦਿਨਾਂ ਤੋਂ ਪਹੁੰਚੇ ਹੋਏ ਸਨ ਅਤੇ ਅਜੇ ਵੀ ਉਹਨਾਂ ਦਾ ਜਮਾਵੜਾ ਉਥੇ ਮੌਜ਼ੂਦ ਹੈ। ਜਦਕਿ ਹਰਿਆਣਾ ਸਰਕਾਰ ਵੱਲੋਂ ਪੁਖਤਾ ਇੰਤਜਾਮ ਕੀਤੇ ਹੋਏ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply