ਅੰਮ੍ਰਿਤਸਰ, 25 ਅਗਸਤ (ਪੰਜਾਬ ਪੋਸਟ ਬਿਊਰੋ) – ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਸਰਰਿਕ ਸ਼ੋਸ਼ਣ ਮਾਮਲੇ `ਚ ਦੋਸ਼ੀ
ਕਰਾਰ ਦਿਤੇ ਜਾਣ ਤੋਂ ਬਾਅਦ ਹਰਿਆਣਾ ਪੰਚਕੁਲਾ ਤੇ ਸਿਰਸਾ ਤੋਂ ਇਲਾਵਾ ਪੁਰੇ ਹਰਿਆਣਾ ਵਿੱਚ ਵੱਡੇ ਪੱਧਰ `ਤੇ ਅਗਜ਼ਨੀ ਤੇ ਭੰਨਤੋੜ ਡੇਰਾ ਪ੍ਰੇਮੀਆਂ ਵਲੋਂ ਕੀਤੀ ਜਾ ਰਹੀ ਹੈ।ਇਸ ਹੰਗਾਮੇ ਦਾ ਸੇਕ ਪੰਜਾਬ ਵਿੱਚ ਵੀ ਪਹੁੰਚ ਗਿਆ ਹੈ। ਸੂਚਨਾ ਅਨੁਸਾਰ ਅਗਜ਼ਨੀ ਤੇ ਤੋੜਫੋੜ ਦੀਆਂ ਘਟਨਾਵਾਂ ਨੂੰ ਦੇਖਦਿਆਂ ਪੰਜਾਬ ਦੇ ਬਠਿੰਡਾ, ਫਿਰੋਜਪੁਰ ਵਿੱਚ ਸਮੇਤ ਕਈ ਹੋਰ ਸ਼ੀਹਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ।ਬਰਨਾਲਾ ਵਿੱਚ ਟੈਲੀਫੋਨ ਅੇਕਸਚੇਂਜ ਵਿਚ ਅੱਗ ਲਗਾਉਣ ਤੋਂ ਇਲਾਵਾ ਮਾਨਸਾ ਵਿੱਚ ਦੋ ਗੱਡੀਆਂ ਸਾੜੀਆਂ, ਮੁਕਤਸਰ ਵਿੱਚ ਰੇਲਵੇ ਸਟੇਸ਼ਨ ਨੂੰ ਸਾੜਣ ਦੀ ਕੋਸ਼ਿਸ਼, ਸੰਗਰੂਰ ਵਿੱਚ ਤਹਿਸੀਲ ਦਫਤਰ ਤੋਂ ਇਲਾਵਾ ਪਾਵਰ ਹਾਊਸ ਜਾੜੇ ਜਾਣ ਦੀ ਖਬਰ ਹੈ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media