Tuesday, August 11, 2026

ਪੈਨਸ਼ਨਰਜ਼ ਐਸੋਸੀਏਸ਼ਨ (ਪੀ.ਐਸ.ਪੀ.ਸੀ.ਐਲ) ਮੰਡਲ ਸਮਰਾਲਾ ਵਲੋਂ ਸੰਘਰਸ਼ ਦਾ ਐਲਾਨ

ਸਮਰਾਲਾ, 25 ਅਗਸਤ (ਪੰਜਾਬ ਪੋਸਟ- ਕੰਗ) – ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਸਮਰਾਲਾ ਦੇ ਭੈੜੇ ਵਤੀਰੇ ਅਤੇ ਦੁਰਵਿਵਹਾਰ ਖਿਲਾਫ ਪੈਨਸ਼ਨਰਾਂ ਵਲੋਂ ਸੰਘਰਸ਼ ਦਾ ਐਲਾਨ ਕੀਤਾ ਗਿਆ।ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਪੈਨਸ਼ਨਰਾਂ ਦੀ ਹੋਈ ਇਕੱਤਰਤਾ ਵਿੱਚ ਪਿਛਲੇ ਸਮੇਂ ਤੋਂ ਲਟਕਦੀਆਂ ਜਾਇਜ਼ ਅਤੇ ਹੱਕੀ ਮੰਗਾਂ ਸਬੰਧੀ ਅਪਣਾਈ ਜਾ ਰਹੀ ਟਾਲ ਮਟੋਲ ਦੀ ਨੀਤੀ ਦੀ ਨਿਖੇਧੀ ਕੀਤੀ ਗਈ।ਪ੍ਰਧਾਨ ਸਿਕੰਦਰ ਸਿੰਘ ਨੇ ਕਿਹਾ ਕਿ ਉਨਾਂ ਦੀਆਂ ਮੰਗਾਂ ਵਿੱਚ ਕੁੱਝ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਨਾ ਲਗਣਾ ਤੇ 2006 ਤੋਂ ਸਕੇਲਾਂ ਦੇ ਲਟਕਦੇ ਬਕਾਏ ਲਈ ਮੈਡੀਕਲ ਬਿਲਾਂ ਦੇ ਨਿਪਟਾਰੇ ਸਬੰਧੀ ਪੈਨਸ਼ਨਰਾਂ ਦੇ ਬਚਦੇ 16 ਨੰਬਰ ਫਾਰਮ ਨਾ ਮਿਲਣਾ ਸ਼ਾਮਲ ਹਨ।ਉਨਾਂ ਕਿਹਾ ਕਿ ਜਦੋਂ ਡਵੀਜਨ ਕਮੇਟੀ ਦੇ ਆਗੂ ਕੰਮ ਕਰਾਉਣ ਲਈ ਦਫਤਰ ਵਿਚ ਜਾਂਦੇ ਹਨ ਤਾਂ ਉਨਾਂ ਨਾਲ ਦੁਰਵਿਵਹਾਰ ਕਰਕੇ ਦਫਤਰ ਵਿਚੋਂ ਬਾਹਰ ਨਿਕਲਣ ਲਈ ਕਿਹਾ ਜਾਂਦਾ ਹੈ।ਇਸ ਲਈ ਡਵੀਜਨ ਕਮੇਟੀ ਨੇ ਇਸ ਦਾ ਸਖਤ ਨੋਟਿਸ ਲੈਂਦੇ ਹੋਏ 11-09-2017 ਨੂੰ ਸਵੇਰੇ 10.00 ਵਜੇ ਮੰਡਲ ਦਫਤਰ ਘੁਲਾਲ ਵਿਖੇ ਰੋਸ ਮੁਜਾਹਰਾ ਕੀਤਾ ਜਾਵੇਗਾ, ਜਿਸ ਵਿੱਚ ਮੰਡਲ ਸਮਰਾਲਾ ਦੇ ਸਮੂਹ ਪੈਨਸ਼ਨਰ ਅਤੇ ਵਿਧਵਾਵਾਂ ਸ਼ਾਮਲ ਹੋਣਗੀਆਂ।ਇਸ ਸਮੇਂ ਹੋਰਨਾਂ ਤੋਂ ਇਲਾਵਾ ਬਚਨ ਸਿੰਘ ਸਰਪ੍ਰਸਤ, ਪ੍ਰੇਮ ਸਿੰਘ (ਰਿਟਾ: ਐਸ.ਡੀ.ਓ) ਸੀਨੀਅਰ ਮੀਤ ਪ੍ਰਧਾਨ, ਗੁਰਸ਼ਰਨ ਸਿੰਘ ਸਕੱਤਰ, ਜਗਤਾਰ ਸਿੰਘ ਪ੍ਰੈਸ ਸਕੱਤਰ, ਪ੍ਰੇਮ ਚੰਦ ਭਲਾ ਲੋਕ, ਮੋਹਣ ਸਿੰਘ, ਪ੍ਰੇਮ ਕੁਮਾਰ, ਅਮਰੀਕ ਸਿੰਘ, ਓਮ ਪ੍ਰਕਾਸ਼, ਜਗਪਾਲ ਸਿੰਘ, ਦਰਸ਼ਨ ਸਿੰਘ, ਬੰਤ ਸਿੰਘ, ਗੁਰਦੇਵ ਸਿੰਘ ਖਮਾਣੋਂ, ਬਲਦੇਵ ਸਿੰਘ ਮਾਛੀਵਾੜਾ, ਭਰਪੂਰ ਸਿੰਘ ਕੋਹਾੜਾ, ਅਮਰਜੀਤ ਸਿੰਘ ਆਦਿ ਹਾਜਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply