ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ- ਅਮਨ) – ਹੋਲੀ ਸਿਟੀ ਸਥਿਤ ਡਾ. ਨਵਜੋਤ ਕੌਰ ਸਿੱਧੂ ਦੇ ਗ੍ਰਹਿ ਵਿਖੇ ਡਾ. ਸਿੱਧੂ ਵਲੋਂ ‘ਕਰਵਾ ਚੌਥ ਸਪੈਸ਼ਲ ਸ਼ਾਮ-2017’ ਪ੍ਰੋਗਰਾਮ ਦਾ ਪੋਸਟਰ ਰਲੀਜ਼ ਕੀਤਾ ਗਿਆ।ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪ੍ਰੋਗਰਾਮ 8 ਅਕਤੂਬਰ ਨੂੰ ਹੋਟਲ ਰਾਜ ਕੌਂਟੀਨੈਂਟਲ ਵਿਚ ਕਰਵਾਇਆ ਜਾ ਰਿਹਾ ਹੈ।ਜਿਸ ਦੌਰਾਨ ਮਿਸ ਕਰਵਾ ਚੌਥ ਅਤੇ ਮਿਸਿਜ ਕਰਵਾ ਚੌਥ ਚੁਣਨ ਤੋਂ ਇਲਾਵਾ ਕਈ ਫੰਨ ਗੇਮਜ਼ ਵੀ ਕਰਵਾਈਆਂ ਜਾਣਗੀਆਂ।ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੀਆਂ ਔਰਤਾਂ ਨੂੰ ਇਨਾਮ ਵੀ ਦਿੱਤੇ ਜਾਣਗੇ।ਇਸ ਮੌਕੇ ਅਨੇਜਾ ਪ੍ਰੋਡਕਸ਼ਨ ਤੋਂ ਰਿਸ਼ਬ ਅਨੇਜਾ, ਰੇਖਾ ਅਨੇਜਾ, ਐਚ.ਐਮ ਪ੍ਰੋਡਕਸ਼ਨ ਦੀਪਕ ਮਿੰਟੂ ਅਤੇ ਜਾਨਵੀ ਮਲਹੋਤਰਾ ਵੀ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media