Thursday, June 11, 2026

ਜਿਲ੍ਹੇ ਦੇ ਹਰੇਕ ਸਕੂਲ ਵਿੱਚ ਕੌਮੀ ਖੇਡ ਦਿਵਸ ਮਨਾਉਣ ਦੇ ਹੋਣਗੇ ਉਪਰਾਲੇ

PPN2608201708ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ- ਸੰਧੂ) – ਸਮਾਜ ਸੇਵੀ ਤੇ ਖੇਡ ਪ੍ਰਮੋਟਰ ਗੁਰਿੰਦਰ ਸਿੰਘ ਮੱਟੂ ਕੁੱਝ ਸਮਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 29 ਅਗਸਤ ਦਾ ਦਿਨ ਕੌਮੀ ਖੇਡ ਦਿਵਸ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੀਆਂ ਸਵੇਰ ਦੀਆਂ ਪ੍ਰਰਾਥਨਾ ਸਭਾਵਾਂ ਵਿੱਚ ਮਨਾ ਕੇ ਤੇ ਕੌਮੀ ਖੇਡ ਨਾਇਕ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਯਾਦ ਕਰਨ ਦੇ ਸੰਬੰਧ ਵਿੱਚ ਭੇਜੀ ਗਈ ਚਿੱਠੀ ਦਾ ਪੰਜਾਬ ਸਰਕਾਰ ਵੱਲੋ ਹਾਂ ਪੱਖੀ ਹੁੰਗਾਰਾ ਮਿਲ ਜਾਣ ਤੋ ਬਾਅਦ ਹੁਣ ਇਸ ਸੰਬੰਧੀ ਜਿਲਾ ਪੱਧਰੀ ਸਿੱਖਿਆ ਵਿਭਾਗ ਵੀ ਠੋਸ ਨੀਤੀ ਅਪਨਾਉਣ ਲਈ ਪੱਬਾਂ ਭਾਰ ਹੈ।ਗੁਰਿੰਦਰ ਸਿੰਘ ਮੱਟੂ ਵਲੋ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਗਏ ਪੱਤਰ ਦੀ ਜਵਾਬੀ ਚਿੱਠੀ ਦਾ ਹਵਾਲਾ ਦਿੰਦਿਆਂ ਜਿਲ੍ਹਾ ਸਕੂਲ ਖੇਡ ਅਫਸਰ (ਏ.ਈ.ਓ) ਬਲਵਿੰਦਰ ਸਿੰਘ ਨੂੰ ਇੱਕ ਯਾਦ ਪੱੱਤਰ ਸੌਪਿਆ ਗਿਆ।ਇਸ ਮੌਕੇ ਏ.ਈ.ਓ ਨੇ ਗੁਰਿੰਦਰ ਸਿੰਘ ਮੱਟੂ ਨੂੰ ਵਿਸ਼ਵਾਸ ਦਵਾਇਆ ਕਿ ਇਹ ਸਬੰਧੀ ਲਿਖਤੀ ਰੂਪ ਵਿੱਚ ਜਿਲੇ ਦੇ ਸਮੂਹਿਕ ਸਕੂਲ ਮੁੱਖੀਆਂ ਨੂੰ ਸੁਨੇਹਾ ਭੇਜਿਆ ਜਾਵੇਗਾ ਤੇ ਪੰਜਾਬ ਸਰਕਾਰ ਨੂੰ ਭੇਜ ਗਏ ਮੰਗ ਪੱਤਰ ਦੀ ਜਵਾਬੀ ਕਾਰਵਾਈ ਦੇ ਮੱਦੇਨਜ਼ਰ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸਵੇਰ ਦੀਆਂ ਸਭਾਵਾਂ ਵਿੱਚ ਯਾਦ ਕਰਕੇ ਇਸ ਕਾਰਜ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply