Wednesday, June 17, 2026

ਸੱਜਣ-ਟਾਈਟਲਰ ਨੂੰ ਕਾਂਗਰਸ ਵੱਲੋਂ ਅੱਗੇ ਕਰਨ ਤੇ ਦਿੱਲੀ ਕਮੇਟੀ ਨੇ ਜਤਾਈ ਨਰਾਜ਼ਗੀ

PPN110703
ਨਵੀਂ ਦਿੱਲੀ, 11 ਜੁਲਾਈ (ਅੰਮ੍ਰਿਤ ਲਾਲ ਮੰਨਣ)-  ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਵੱਲੋਂ ਮੰਹਗਾਈ ਦੇ ਖਿਲਾਫ ਦਿੱਲੀ ਵਿਖੇ ਕੀਤੇ ਜਾ ਹਰੇ ਲੜੀਵਾਰ ਪ੍ਰਦਰਸ਼ਨਾਂ ਦੌਰਾਨ 1984  ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਨਾਲ ਲੈ ਕੇ ਪ੍ਰਦਰਸ਼ਨ ਕਰਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਐਤਰਾਜ਼ ਜਤਾਇਆ ਹੈ। ਕਮੇਟੀ ਦੇ ਜੁਆਇੰਟ ਸਕੱਤਰ ਅਤੇ ਕਾਲਕਾ ਜੀ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਲਵਲੀ ਨੂੰ ਕਤਲੇਆਮ ਪੀੜਤਾਂ ਦੇ ਜਖ਼ਮਾ ਤੇ ਲੂਣ ਨਾ ਛਿੜਕਣ ਦੀ ਸਲਾਹ ਦੇਣ ਦੇ ਨਾਲ ਹੀ ਲਵਲੀ ਨੂੰ ਇਕ ਸੱਚੇ ਸਿੱਖ ਦਾ ਫਰਜ਼ ਨਿਭਾਉਂਦੇ ਹੋਏ ਕਾਤਿਲਾ ਨੂੰ ਕੁਛੜ ‘ਚ ਨਾ ਬਿਠਾਉਣ ਦੀ ਅਪੀਲ ਕੀਤੀ ਹੈ। ਕਾਲਕਾ ਨੇ ਸਿਆਸੀ ਤੌਰ ਤੇ ਆਪਣਾ ਵਜੂਦ ਖੋਹਣ ਤੋਂ ਬਾਅਦ ਕਾਂਗਰਸ ਦੇ ਸੂਬਾ ਪ੍ਰਧਾਨ ਲਵਲੀ ਵੱਲੋਂ ਸਿੱਖਾਂ ਦੇ ਕਾਤਿਲਾਂ ਨਾਲ ਸਰਗਰਮ ਭੂਮਿਕਾ ਨਿਭਾਉਣ ਤੇ ਦਿੱਲੀ ਦੇ ਸਿੱਖਾਂ ਨੂੰ ਲਵਲੀ ਦਾ ਬਾਈਕਾਟ ਕਰਨ ਦੀ ਵੀ ਵਿਣਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਕਾਂਗਰਸ ਪਿਛਲੇ 30 ਸਾਲਾਂ ਤੋਂ ਇਨ੍ਹਾਂ ਕਾਤਿਲਾਂ ਨੂੰ ਬਚਾਉਂਦੀ ਆਈ ਹੈ ਤੇ ਹੁਣ ਭਾਰਤੀ ਲੋਕਤੰਤਰ ਦੇ ਇਤਿਹਾਸ ਦੀ ਸਭ ਤੋਂ ਵੱਡੀ ਹਾਰ ਆਮ ਚੋਣਾਂ ‘ਚ ਪ੍ਰਾਪਤ ਕਰਨ ਦੇ ਬਾਵਜੂਦ ਵੀ ਕਾਤਿਲਾਂ ਨੂੰ ਪੁਸਤ-ਪਨਾਹ ਦੇਣ ਦੀ ਆਪਣੀ ਪੁਰਾਣੀ ਨੀਤੀ ਤੋਂ ਬਾਜ਼ ਨਹੀਂ ਆ ਰਹੀ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਦਿੱਲੀ ਦੇ ਬਜਟ ‘ਚ 1984 ਕਤਲੇਆਮ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ 50 ਲੱਖ ਦੀ ਸਹਾਇਤਾ ਰਾਸ਼ੀ ਰੱਖਣ ਤੇ ਜੇਤਲੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਾਲਕਾ ਨੇ ਪੰਜਾਬ ‘ਚ ਆਈ.ਆਈ.ਐਮ. ਖੋਲੱਣ ਵਾਸਤੇ ਦਿੱਤੀ ਗਈ ਪ੍ਰਵਾਣਗੀ ਤੇ ਵੀ ਖੂਸ਼ੀ ਜ਼ਾਹਿਰ ਕੀਤੀ ਹੈ। 

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply