Sunday, September 27, 2026

ਡੇਰਾ ਪ੍ਰੇਮੀ ਦੇਹਧਾਰੀਆਂ ਦਾ ਖਹਿੜਾ ਛੱਡ ਕੇ ਸਿੱਖੀ ਦੀ ਮੁੱਖਧਾਰਾ `ਚ ਆਉਣ- ਦਮਦਮੀ ਟਕਸਾਲ

ਅੰਮਿ੍ਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਡੇਰਾ ਸਿਰਸਾ ਦੇ ਮੁੱਖੀ ਨੂੰ ਸੀ.ਬੀ.ਆਈ Baba Harnam Sਅਦਾਲਤ ਵਲੋਂ ਸੁਣਾਈ ਗਈ ਸਜ਼ਾ ਦੇ ਫੈਸਲੇ ਉਪਰੰਤ ਕਿਹਾ ਕਿ ਡੇਰਾ ਮੁਖੀ ਦਾ ਸਚ ਸਭ ਦੇ ਸਾਹਮਣੇ ਆ ਗਿਆ ਹੈ।ਉਹਨਾਂ ਸਿੱਖ ਪੰਥ ਦੀਆਂ ਧਾਰਮਿਕ ਤੇ ਰਾਜਸੀ ਜਥੇਬੰਦੀਆਂ ਨੂੰ ਡੇਰਾ ਪ੍ਰੇਮੀਆਂ ਨੂੰ ਪੰਥ ਦੀ ਮੁੱਖਧਾਰਾ ਵਿੱਚ ਲਿਆਉਣ ਪ੍ਰਤੀ ਹਰ ਤਰਾਂ ਦਾ ਯਤਨ ਅਤੇ ਕਾਰਜ ਅਰੰਭਣ ਦੀ ਵੀ ਅਪੀਲ ਕੀਤੀ ਹੈ।
ਫੈਸਲੇ ਦਾ ਸਵਾਗਤ ਉਹਨਾਂ ਕਰਦਿਆਂ ਕਿਹਾ ਕਿ ਅਦਾਲਤੀ ਫੈਸਲਾ ਡੇਰਾ ਮੁਖੀ ਦੀਆਂ ਵਧੀਕੀਆਂ ਤੋਂ ਪੀੜਤ ਲੋਕਾਂ ਦੇ ਮਨਾਂ ਨੂੰ ਵੀ ਧਰਵਾਸ ਮਿਲਿਆ ਹੈ ਅਤੇ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ।ਸਜ਼ਾ ਮਿਲਣ ਨਾਲ ਅਧਿਆਤਮਕ ਆਗੂ ਹੋਣ ਦਾ ਢੌਂਗ ਰਚਣ ਵਾਲੇ  ਡੇਰਾ ਸਿਰਸਾ ਮੁਖੀ ਦਾ ਅਸਲੀ ਚਿਹਰਾ ਸਮਾਜ ਦੇ ਸਾਹਮਣੇ ਪੂਰੀ ਤਰਾਂ ਬੇਨਕਾਬ ਹੋ ਗਿਆ ਹੈ।ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਕਰਨ ਅਤੇ ਸ਼ਰਧਾ ਦਾ ਨਜਾਇਜ਼ ਫਾਇਦਾ ਉਠਾਉਣ ਵਾਲੇ ਅਜਿਹੇ ਅਖੌਤੀ ਧਾਰਮਿਕ ਆਗੂਆਂ ਉੱਤੇ ਸਰਕਾਰਾਂ ਅਤੇ ਅਦਾਲਤਾਂ ਵਲੋਂ ਸਖ਼ਤ ਫੈਸਲੇ ਲੈ ਕੇ ਸ਼ਿਕੰਜਾ ਕਸਣ ਨਾਲ ਲੋਕਾਂ ’ਚ ਵਿਸ਼ਵਾਸ ਦੀ ਭਾਵਨਾ ਪੈਦਾ ਹੋਈ ਹੈ।
ਉਹਨਾਂ ਕਿਹਾ ਕਿ ਉਕਤ ਡੇਰਾ ਮੁਖੀ ਵਲੋਂ ਕੀਤੀਆਂ ਜਾਂਦੀਆਂ ਪੰਥ ਵਿਰੋਧੀ ਸਰਗਰਮੀਆਂ, ਪਾਖੰਡੀ ਅਤੇ ਇਤਰਾਜ਼ਯੋਗ ਗਤੀਵਿਧੀਆਂ ਪ੍ਰਤੀ ਸਿੱਖ ਪੰਥ ਨੇ ਹਮੇਸ਼ਾਂ ਵਿਰੋਧ ਕੀਤਾ ਅਤੇ ਲੋਕਾਂ ਨੂੰ ਸੁਚੇਤ ਕਰਦੀ ਆਈ ਹੈ।ਉਨਾਂ ਕਿਹਾ ਕਿ 8 ਸਾਲ ਪਹਿਲਾਂ ਡੇਰਾ ਮੁਖੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਗਈ ਸੀ।ਜਿਸ ਦਾ ਵਿਰੋਧ ਕਰਨ ’ਤੇ ਡੇਰੇ ਵਲ਼ੋਂ ਤਿੰਨ ਸਿੰਘਾਂ ਨੂੰ ਸ਼ਹੀਦ ਵੀ ਕੀਤਾ ਗਿਆ ਜਿਸ ਪ੍ਰਤੀ ਕੇਸ ਨੂੰ ਮੁੜ ਖੋਲਦਿਆਂ ਕਾਨੂੰਨੀ ਪ੍ਰਕਿਰਿਆ ਮੁੜ ਚਾਲੂ ਕਰ ਕੇ ਪੀੜਤਾਂ ਨੂੰ ਇਨਸਾਫ਼ ਦਿਵਾਇਆ ਜਾਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਮੌਜੂਦਾ ਸਮੇਂ ਸਿੱਖ ਪੰਥ ਨੇ ਜ਼ਾਬਤੇ ਵਿੱਚ ਰਹਿ ਕੇ ਡੇਰਾ ਬਨਾਮ ਸਿੱਖ ਮਾਹੌਲ ਬਣਾਉਣ ਦੇ ਸ਼ਰਾਰਤੀ ਅਨਸਰਾਂ ਅਤੇ ਸਿੱਖ ਵਿਰੋਧੀ ਏਜੰਸੀਆਂ ਦੇ ਸਭ ਮਨਸੂਬੇ ਫੇਲ ਕਰਦਿਤੇ ਹਨ।ਉਹਨਾਂ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਭਵਿੱਖ ਦੌਰਾਨ ਵੀ ਡੇਰਾ ਬਨਾਮ ਸਿੱਖ ਮਾਹੌਲ ਬਣਾਉਣ ਦੇ ਯਤਨਾਂ ਨੂੰ ਪੂਰੀ ਤਰਾਂ ਨਕਾਰਨ ਪ੍ਰਤੀ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply