ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ- ਸੰਧੂ) ਸਥਾਨਕ ਭੱਲਾ ਕਲੌਨੀ ਜੀ.ਟੀ ਰੋਡ ਛੇਹਰਟਾ ਵਿਖੇ ਨੌਜਵਾਨਾਂ ਦੇ ਇੱਕ ਦਲ ਵੱਲੋਂ ਇੱਕ ਪ੍ਰਭਾਵਸ਼ਾਲੀ ਧਾਰਮਿਕ
ਸਮਾਰੋਹ ਦਾ ਆਯੋਜਨ ਕੀਤਾ ਗਿਆ।ਸਾਉਣ ਮਹੀਨਾ ਤੇ ਤੀਆਂ ਤੀਜ ਮੇਲਿਆਂ ਦੇ ਸੰਪੂਰਨਤਾ ਸਮਾਗਮਾਂ ਦੇ ਚੱਲਦਿਆਂ ਹਰ ਸਾਲ ਦੀ ਤਰਾਂ ਆਯੌਜਿਤ ਇਸ ਸਮਾਗਮ ਦੌਰਾਨ ਸ਼ਿਵ ਮਹਿਮਾ ਦਾ ਗੁਣਗਾਨ ਕਰਨ ਦੇ ਨਾਲ ਨਾਲ ਲੰਗਰ ਭੰਡਾਰਾ ਕਰਵਾਇਆ ਗਿਆ।ਸਮਾਜ ਸੇਵਕ ਦੀਪਕ ਕੁਮਾਰ ਡੀ.ਜੇ ਨੇ ਦੱਸਿਆ ਕਿ ਹਰ ਸਾਲ ਇਲਾਕਾ ਨਿਵਾਸੀ ਆਪਣੀ ਦਸਾਂ ਨੂੰਹਾਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਲੰਗਰ ਭੰਡਾਰੇ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ।ਸ਼ਰਧਾਲੂਆਂ ਵੱਲੋਂ ਸ਼ਿਵ ਪਰਿਵਾਰ ਦੀ ਮਹਿਮਾ ਗਾਉਣ ਦੇ ਨਾਲ-ਨਾਲ ਕਈ ਹੋਰ ਧਾਰਮਿਕ ਭਜਨ ਗਾ ਕੇ ਵਾਤਾਵਰਨ ਨੂੰ ਸ਼ਿਵਮਈ ਕੀਤਾ।ਇਸ ਮੌਕੇ ਲਾਲ ਸਿੰਘ, ਸਾਬੀ ਸਿੰਘ, ਹੈਪੀ ਸਿੰਘ, ਸੰਦੀਪ ਕੁਮਾਰ, ਨਵਿੰਦਰ ਕੁਮਾਰ, ਸੋਨੂੰ ਕੁਮਾਰ, ਗੋਲਡੀ ਸਿੰਘ, ਹਨੀ, ਮੱਮੂ, ਸੰਨੀ ਕੁਮਾਰ, ਹੀਰਾ ਸਿੰਘ ਤੇ ਸੋਨੂੰ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media