Sunday, September 20, 2026

ਡਾ. ਅਮਿਤ ਮਹਾਜਨ ਐਸ.ਡੀ.ਐਮ ਨੇ ਲਾਇਸੈਂਸ ਅਥਾਰਟੀ ਵਜੋਂ ਵਾਧੂ ਚਾਰਜ ਸੰਭਾਲਿਆ

ਪਠਾਨਕੋਟ, 28 ਅਗਸਤ (ਪੰਜਾਬ ਪੋਸਟ ਬਿਊਰੋ) – ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ ਨੇ ਅੱਜ ਜਿਲਾ ਟਰਾਂਸਪੋਰਟ ਦਫਤਰ ਵਿਖੇ ਸੋਮਵਾਰ Dr. Amit Mahjanਦੁਪਿਹਰ ਨੂੰ ਲਾਇਸੈਂਸ ਅਥਾਰਟੀ ਵੱਜੋਂ ਵਾਧੂ ਚਾਰਜ ਸੰਭਾਲਿਆ।ਡਾ. ਅਮਿਤ ਮਹਾਜਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਟਰਾਂਸਪੋਰਟ ਪਾਲਿਸੀ ਦੇ ਆਧਾਰ ਦੇ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਉਨਾਂ ਨੇ ਅੱਜ ਤੋਂ ਲਾਇਸੈਂਸ ਅਥਾਰਟੀ ਪਠਾਨਕੋਟ ਵੱਜੋਂ ਵਾਧੂ ਚਾਰਜ ਸੰਭਾਲਿਆ ਹੈ।ਉਨਾਂ ਕਿਹਾ ਕਿ ਉਨਾਂ ਵੱਲੋਂ ਭਰੋਸਾ ਦੁਆਇਆ ਜਾਂਦਾ ਹੈ ਕਿ ਟਰਾਂਸਪੋਰਟ ਦਫਤਰ ਵਿਖੇ ਆਪਣੇ ਕੰਮਕਾਜ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਸਰਕਾਰ ਵੱਲੋਂ ਹਰੇਕ ਕਾਰਜ ਲਈ ਨਿਰਧਾਰਤ ਕੀਤੇ ਸਮੇਂ ਦੋਰਾਨ ਹੀ ਲੋਕਾਂ ਦੇ ਕੰਮ ਕੀਤੇ ਜਾਣਗੇ।ਉਨਾਂ ਕਿਹਾ ਕਿ ਲੋਕਾਂ ਨੂੰ ਆਪਣੇ ਕਾਰਜ ਜੋ ਜਿਲਾ ਟਰਾਂਸਪੋਰਟ ਦਫਤਰ ਤੋਂ ਕਰਵਾਣੇ ਹਨ ਉਨਾਂ ਕੰਮਾਂ ਲਈ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

Check Also

ਅੰਮ੍ਰਿਤਸਰ ‘ਚ ਜਨਗਣਨਾ-2027 ਦੇ ਫੇਜ਼- ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਜਨਗਣਨਾ-2027 ਦੇ ਫੇਜ਼- (ਆਬਾਦੀ ਦੀ ਗਿਣਤੀ) ਸਬੰਧੀ ਦੋ ਰੋਜ਼ਾ …

Leave a Reply