Saturday, September 19, 2026

ਅੰਨ੍ਹੀ ਸ਼ਰਧਾ

ਸ਼ਰਧਾ ਅੰਨ੍ਹੀ ਨਾ ਵਿਖਾਉ ਲੋਕੋ ਉਏ।
ਬਾਬਾ ਜੀ ਨਾ ਰੱਬ ਬਣਾਉ ਲੋਕੋ ਉਏ ।

ਟੱਬਰ ਹੱਡ ਤੁੜਾਵੇ ਫਿਰ ਵੀ ਭੁੱਖੇ ਓ,
ਵਿਹਲੜਾਂ ਨੂੰ ਨਾ ਐਸ਼ ਕਰਾਉ ਲੋਕੋ ਉਏ।

ਕਹਿ ਪ੍ਰਸ਼ਾਦ ਹੀ ਹਰ ਸ਼ੈਅ ਵੇਚੀ ਜਾਂਦੇ ਨੇ,
ਇਨ੍ਹਾਂ ਦਾ ਨਾ ਵਪਾਰ ਵਧਾਉ ਲੋਕੋ ਉਏ।

ਰਾਜੇ ਵਾਂਗੂੰ ਹੀ ਦਰਬਾਰ ਲਗਾਉਂਦੇ ਨੇ,
ਮਨ ਨੂੰ ਨਾ ਗੁਲਾਮ ਬਣਾਉ ਲੋਕੋ ਉਏ।

ਬਾਬਾ ਜੀ ਦੇ ਕਹਿਣ `ਤੇ ਨੇਤਾ ਚੁਣਿਉ ਨਾ,
ਵੋਟ ਵੀ ਸੋਚ-ਸਮਝ ਕੇ ਪਾਉ ਲੋਕੋ ਉਏ।

ਪੱਤਾਂ ਲੁੱਟਦੇ, ਕਤਲਾਂ ਤੱਕ ਕਰਾਉਂਦੇ ਨੇ,
ਦਾਨ ਚੜਾ ਨਾ ਹੱਥ ਵਢਾਉ ਲੋਕੋ ਉਏ।

ਸੇਵਾ ਦੇ ਨਾਮ ਉਹਲੇ ਪਾਪ ਲੁਕਾਵੇ ਜੋ,
ਰੰਗੀਲਪੁਰੇ `ਚ ਫੜ੍ਹ ਕੇ ਢਾਉ ਲੋਕੋ ਉਏ।

Gurpreet Rangilpur1

 

 

 

 

 

 

 

ਗੁਰਪ੍ਰੀਤ ਸਿੰਘ ਰੰਗੀਲਪੁਰ
ਗੁਰਦਾਸਪੁਰ – ਮੋ. 9855207071

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply