ਬਾਕਸਰ ਐਨਮ ਸੰਧੂ ਨੂੰ ਦਿੱਤਾ ਮਿਨੀ ਮੈਰੀਕਾਮ ਐਵਾਰਡ
ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ- ਸੰਧੂ) – ਹਾਕੀ ਦੇ ਮਹਾਨ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਨ 29 ਅਗਸਤ ਨੂੰ ਕੌਮੀ ਖੇਡ ਦਿਵਸ ਦੇ ਰੂਪ

ਵਿਚ ਮਨਾਏ ਜਾਣ ਦੇ ਸਿਲਸਿਲੇ ਤਹਿਤ ਉਨ੍ਹਾਂ ਦੇ 112ਵੇਂ ਜਨਮ ਦਿਨ ਮੋਕੇ ਯੰਗ ਸਪੋਰਟਸ ਅਂੈਡ ਵੈਲਫੇਅਰ ਸੁਸਾਇਟੀ ਦੇ ਵਲੋਂ ਸਾਦੇ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੋਰਾਨ ਵੱਖ ਵੱਖ ਖੇਡਾਂ ਨਾਲ ਸਬੰਧਤ ਦਰਜਨਾਂ ਖਿਡਾਰੀਆਂ ਤੇ ਕੋਚਾਂ ਦਾ ਵਿਸ਼ੇਸ਼ ਰੂਪ ਵਿਚ ਸਨਮਾਨ ਕੀਤਾ ਗਿਆ।ਸੰਸਥਾ ਦੇ ਪ੍ਰਧਾਨ ਸ਼ਾਮ ਸੁੰਦਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਨਰਲ ਸਕੱਤਰ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਮਾਨਤਾ ਪ੍ਰਾਪਤ ਕੋਚ ਰਾਜਨ ਕੁਮਾਰ ਸੂਰਯਵੰਸ਼ੀ ਦੀ ਦੇਖ ਰੇਖ ਹੇਠ ਆਯੋਜਿਤ ਇਸ ਸਮਾਰੋਹ ਦੋਰਾਨ ਹਿਊਮਨ ਰਾਈਟਸ ਆਫ ਪ੍ਰੋਟੈਕਸ਼ਨ ਕੌਂਸਲ ਦੇ ਸੁਬਾਈ ਚੇਅਰਪਰਸਨ ਪ੍ਰਵੀਨ ਸਹਿਗਲ ਨੇ ਮੁੱਖ ਮਹਿਮਾਨ ਵਜੋਂ ਜਦੋਂ ਕਿ ਆਰਮੀ ਦੇ ਬਾਕਸਿੰਗ ਖਿਡਾਰੀ ਅਵਤਾਰ ਸਿੰਘ ਜੀ.ਐਨ.ਡੀ.ਯੂ ਤੇ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਮਾਨਤਾ ਪ੍ਰਾਪਤ ਕੋਚ ਮਨੀਸ਼ ਕੋਹਲੀ ਨੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਹਾਜਰੀ ਭਰੀ।
ਰਾਸ਼ਟਰੀ ਬਾਕਸਿੰਗ ਕੋਚ ਬਲਕਾਰ ਸਿੰਘ ਦੀ ਸ਼ਗਿਰਦ ਤੇ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਬਾਕਸਿੰਗ ਖਿਡਾਰਣ ਐਨਮ ਸੰਧੂ ਨੂੰ ਮਿਨੀ ਮੈਰੀਕਾਮ ਐਵਾਰਡ ਦੇ ਕੇ ਉਚੇਚੇ ਤੋਰ ਤੇ ਸਨਮਾਨਿਤ ਕੀਤਾ ਗਿਆ, ਜਦੋਂ ਕਿ ਹੋਰਨਾਂ ਵੱਖ ਵੱਖ ਖੇਡਾਂ ਦੀਆਂ ਜਿਲ੍ਹਾ, ਸੂਬਾ ਤੇ ਕੋਮੀ ਪੱਧਰ ਦੇ ਖਿਡਾਰੀਆਂ ਅਤੇ ਰਾਸ਼ਟਰੀ ਕੋਚਾਂ ਨੂੰ ਵਿਸ਼ੇਸ਼ ਤੋਰ ਤੇ ਨਿਵਾਜ਼ਿਆ ਗਿਆ।ਆਪਣੇ ਸੰਬੋਧਨ ਵਿਚ ਮੁੱਖ ਮਹਿਮਾਨ ਪ੍ਰਵੀਨ ਸਹਿਗਲ ਨੇ ਕਿਹਾ ਕਿ ਵਿਸ਼ਵ ਦੇ ਖੇਡ ਖਾਕੇ `ਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਮਹਾਨ ਹਾਕੀ ਖਿਡਾਰੀ ਦਾ ਜਨਮ ਦਿਨ ਕੌਮੀ ਖੇਡ ਦਿਵਸ ਦੇ ਰੂਪ ਵਿਚ ਮਨਾਉਣਾ ਇਕ ਚੰਗੀ ਪਿਰਤ ਹੈ।ਪਰ ਖਿਡਾਰੀਆਂ ਨੂੰ ਲੋੜ ਹੈ, ਉਨ੍ਹਾਂ ਵਲੋਂ ਦਰਸਾਏ ਗਏ ਮਾਰਗ `ਤੇ ਚੱਲਣ ਦੀ।ਇਸ ਨਾਲ ਦੇਸ਼ ਦੇ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਵਾਧਾ ਹੋਵੇਗਾ।ਉਨ੍ਹਾਂ ਹੋਰ ਕਿਹਾ ਕਿ ਖਿਡਾਰੀਆਂ ਅਤੇ ਕੋਚਾਂ ਦੇ ਮਾਨ ਸਨਮਾਨ ਨਾਲ ਉਨ੍ਹਾਂ ਵਿਚ ਉਤਸ਼ਾਹ ਪੈਦਾ ਹੁੰਦਾ ਹੈ।ਇਸ ਮੋਕੇ ਸੋਰਭ ਸਹਿਗਲ, ਸ਼ੈਫੀ ਸੰਧੂ, ਭੁਪਿੰਦਰ ਮੰਨਣ, ਜੀ.ਐਸ ਸੰਧੂ, ਬਲਜਿੰਦਰ ਸਿੰਘ ਮੱਟੂ, ਦੀਪਿਕਾ, ਦਮਨਪ੍ਰੀਤ ਕੋਰ ਆਦਿ ਹਾਜਰ ਸਨ।
ਕੈਪਸ਼ਨ- ਖਿਡਾਰਣ ਐਨਮ ਸੰਧੂ ਨੂੰ ਮਿਨੀ ਮੈਰੀਕਾਮ ਐਵਾਰਡ ਦੇ ਕੇ ਸਨਮਾਨਿਤ ਕਰਦੇ ਪ੍ਰਵੀਨ ਸਹਿਗਲ, ਕੋਚ ਰਾਜਨ ਕੁਮਾਰ ਸੂਰਯਵੰਸ਼ੀ, ਅਵਤਾਰ ਸਿੰਘ ਜੀ.ਐਨ.ਡੀ.ਯੂ ਤੇ ਹੋਰ।
Punjab Post Daily Online Newspaper & Print Media