Tuesday, August 11, 2026

ਪ੍ਰਧਾਨ ਮੰਤਰੀ ਦਾ ਚੀਨ ਅਤੇ ਮਿਆਂਮਾਰ ਦਾ ਦੌਰਾ 3 ਸਤੰਬਰ ਤੋਂ

ਨਵੀਂ ਦਿੱਲੀ, 30 ਅਗਸਤ (ਪੰਜਾਬ ਪੋਸਟ ਬਿਊਰੋ) – ਚੀਨ ਗਣਰਾਜ ਦੇ ਰਾਸ਼ਟਰਪਤੀ ਦੇ ਸੱਦੇ `ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਚੀਨ ਦੇ ਫੁਜਿਆਨ ਸੂਬੇ ਦੇ modi-pmਜ਼ਿਆਮਿਨ ਵਿਚ 9ਵੇਂ ਬ੍ਰਿਕਸ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ 3-5 ਸਤੰਬਰ, 2017 ਤਕ ਉਥੇ ਜਾਣਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ 5-7 ਸਤੰਬਰਨੂੰ ਮਿਆਂਮਾਰ ਗਣਰਾਜ ਦੇ ਰਾਸ਼ਟਰਪਤੀ ਮਾਣਯੋਗ ਯੂ ਹਤਿਨ ਕਵਾ  ਦੇ ਸਦੇ `ਤੇ ਉਥੇ ਜਾਣਗੇ।ਇਹ ਪ੍ਰਧਾਨ ਮੰਤਰੀ ਮੋਦੀ ਦਾ ਮਿਆਂਮਾਰ ਦਾ ਪਹਿਲਾ ਦੁਵੱਲਾ ਸਰਕਾਰੀ ਦੌਰਾ ਹੋਵੇਗਾ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਸੂਬਾਈ ਕੌਂਸਲਰ ਡਾ. ਔਗ ਸਾਨ ਸੂ ਕੀ ਨਾਲ ਆਪਸੀ ਹਿੱਤ ਦੇ ਮਾਮਲਿਆਂ ਉੱਤੇ ਵਿਚਾਰ ਵਟਾਂਦਰਾ ਕਰਨਗੇ।ਉਹ ਰਾਸ਼ਟਰਪਤੀ ਯੂ ਹਤਿਨ ਕਵਾ ਨਾਲ ਵੀ ਮੁਲਾਕਾਤ ਕਰਨਗੇ।ਰਾਜਧਾਨੀ ਸ਼ਹਿਰ ਨਾ ਪਈ ਤਾਅ ਵਿਚ ਉਨ੍ਹਾਂ ਦੇ ਰੁਝੇਵਿਆਂ ਤੋਂ ਇਲਾਵਾ ਉਹ ਯੰਗੂਨ ਅਤੇ ਬਗਨ ਵੀ ਜਾਣਗੇ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply