ਪਠਾਨਕੋਟ, 30 ਅਗਸਤ (ਪੰਜਾਬ ਪੋਸਟ ਬਿਊਰੋ) – ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ `ਘਰ-ਘਰ ਨੋਕਰੀ` ਦੇ ਤਹਿਤ ਪਠਾਨਕੋਟ ਦੇ ਲਾਗਲੇ
ਇਲਾਕਿਆਂ ਦੇ ਬੇਰੋਜਗਾਰ ਨੋਜਵਾਨਾਂ ਨੂੰ ਰੋਜਗਾਰ ਦੇਣ ਦੇ ਉਦੇਸ਼ ਨਾਲ ਆਈ.ਟੀ.ਆਈ ਲੜਕੇ ਪਠਾਨਕੋਟ ਵਿਖੇ ਲਗਾਏ ਗਏ 4 ਰੋਜ਼ਾ ਰੋਜਗਾਰ ਮੇਲੇ ਦੇ ਦੂਸਰੇ ਦਿਨ ਵੀ ਨੋਜਵਾਨਾਂ ਵਿੱਚ ਰਜਿਸਟ੍ਰੇਸ਼ਨ ਨੂੰ ਲੈ ਕੇ ਭਾਰੀ ਉਤਸਾਹ ਪਾਇਆ ਗਿਆ।ਰੋਜਗਾਰ ਮੇਲੇ ਦੇ ਦੂਸਰੇ ਦਿਨ ਹੁਣ ਤੱਕ ਕਰੀਬ 5100 ਨੋਜਵਾਨਾਂ ਨੇ ਰਜਿਸਟ੍ਰੇਸ਼ਨ ਕਰਵਾਈ।
ਰੋਜ਼ਗਾਰ ਮੇਲੇ ਦੋਰਾਨ ਜਾਣਕਾਰੀ ਦਿੰਦਿਆਂ ਹਰੀਸ਼ ਮੋਹਣ ਪ੍ਰਿੰਸੀਪਲ ਆਈ.ਟੀ.ਆਈ ਲੜਕੇ ਪਠਾਨਕੋਟ ਨੇ ਦੱਸਿਆ ਕਿ ਸਰਕਾਰ ਵੱਲੋਂ ਬੇਰੋਜਗਾਰ ਨੋਜਵਾਨਾਂ ਲਈ ਇਹ ਮੇਲੇ ਲਗਾਏ ਜਾ ਰਹੇ ਹਨ ਜੋ 31 ਅਗਸਤ ਤੱਕ ਲਗਾਏ ਜਾਣਗੇ।ਉਨਾਂ ਦੱਸਿਆ ਕਿ ਅੱਜ ਰੋਜਗਾਰ ਮੇਲੇ ਦੇ ਦੂਸਰੇ ਦਿਨ ਜਿਲਾ ਪਠਾਨਕੋਟ ਦੇ ਹੋਟਲਾਂ ਤੋਂ ਅਧਿਕਾਰੀ ਹਾਜ਼ਰ ਹੋਏ ਅਤੇ ਬੱਚਿਆਂ ਦੀ ਇੰਟਰਵਿਊ ਲਈਆਂ।ਇਸ ਤੋਂ ਇਲਾਵਾ ਪੈਸਕੋ ਕੰਪਨੀ ਵੱਲੋਂ ਵੀ ਬੱਚਿਆਂ ਦੀ ਇੰਟਰਵਿਊ ਲਈ ਗਈ।ਉਨਾਂ ਦੱਸਿਆ ਕਿ ਮੇਲੇ ਦੋਰਾਨ ਵੱਖ-ਵੱਖ ਬੈਂਕਾਂ ਵੱਲੋਂ ਆਪਣਾ ਰੋਜਗਾਰ ਸਥਾਪਤ ਕਰਨ ਲਈ ਘੱਟ ਵਿਆਜ ਦਰਾਂ ਤੇ ਕਰਜੇ ਉਪਲਬੱਧ ਕਰਵਾਉਣ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦੇ ਬਾਰੇ ਵੀ ਜਾਗਰੁਕ ਕੀਤਾ ਗਿਆ।ਉਨਾਂ ਦੱਸਿਆ ਕਿ ਰੋਜਗਾਰ ਮੇਲੇ ਵਿੱਚ ਪਹੁੰਚਣ ਵਾਲੀਆਂ ਵੱਖ-ਵੱਖ ਕੰਪਨੀਆਂ ਯੋਗਤਾ ਦੇ ਅਧਾਰ `ਤੇ ਨੋਜਵਾਨਾਂ ਦੀ ਭਰਤੀ ਕੀਤੀ ਜਾਣੀ ਹੈ ਅਤੇ 31 ਅਗਸਤ ਨੂੰ ਰੋਜ਼ਗਾਰ ਮੇਲੇ ਦੇ ਅੰਤਿਮ ਦਿਨ ਮਾਰੂਤੀ ਕੰਪਨੀ ਦੇ ਅਧਿਕਾਰੀ ਨੋਜਵਾਨਾਂ ਨੂੰ ਰੋਜਗਾਰ ਦੇਣ ਲਈ ਹਾਜ਼ਰ ਰਹਿਣਗੇ।ਉਨਾਂ ਬੇਰੋਜਗਾਰ ਨੋਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਰੋਜਗਾਰ ਮੇਲੇ ਵਿੱਚ ਜਿਆਦਾ ਤੋਂ ਜਿਆਦਾ ਨੋਜਵਾਨ ਪਹੁੰਚਣ ਅਤੇ ਲਾਭ ਪ੍ਰਾਪਤ ਕਰਨ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media