ਬਟਾਲਾ, 30 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿਚ ਵਿਦਿਆਰਥੀਆਂ ਨੂੰ ਅਨੁਸਾਸ਼ਨ ਤੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਨਾਲ ਨਾਲ
ਜਿਲਾ ਟੂਰਨਾਮੈਟ ਕਮੇਟੀ ਦੇ ਪ੍ਰਧਾਨ ਜਿਲਾ ਸਿਖਿਆ ਅਫਸਰ ਸ੍ਰੀਮਤੀ ਰਾਕੇਸ਼ ਬਾਲਾ ਤੇ ਉਪ ਪ੍ਰਧਾਨ ਸੁਰਜੀਤ ਪਾਲ ਵਲੋਂ ਜਿਲੇ ਅੰਦਰ ਵਧੀਆਂ ਤੇ ਅਨੁਸਾਸ਼ਨਬੱਧ ਖੇਡਾਂ ਕਰਵਾਈਆ ਜਾ ਰਹੀਆ ਹਨ।ਟੈਬਲ ਟੈਨਿਸ ਦੇ ਮੁਕਾਬਲਿਆ ਵਿਚ ਅੰਡਰ-19 ਲੜਕੇ ਤੇ ਲੜਕੀਆਂ ਦੇ ਮੁਕਾਬਲੇ ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਵਿਖੇ ਕਰਵਾਏ ਗਏ, ਇਨਾ ਮੁਕਾਬਲਿਆਂ ਦਾ ਉਦਘਾਟਨ ਭਾਰਤ ਭੂਸ਼ਨ ਸਾਬਕਾ ਉਪ ਜਿਲਾ ਸਿਖਿਆ ਅਫਸਰ (ਗੁਰਦਾਸਪੁਰ) ਤੇ ਪਿ੍ਰੰਸੀਪਲ ਸ੍ਰੀਮਤੀ ਬਲਵਿੰਦਰ ਕੌਰ ਨੇ ਸਾਂਝੇ ਤੋਰ `ਤੇ ਕੀਤਾ। ਵੱਖ-ਵੱਖ ਸਕੂਲਾਂ ਤੋ ਆਈਆਂ ਟੀਮਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਭਾਰਤ ਭੂਸ਼ਨ ਨੇ ਕਿਹਾ ਕਿ ਖੇਡ ਦੀ ਭਾਵਨਾਂ ਨਾਲ ਖੇਡਦਿਆਂ ਹੀ ਤਰੱਕੀਆਂ ਮਿਲਦੀਆਂ ਹਨ, ਜਿੰਦਗੀ ਵਿਚ ਅਨੁਸਾਸ਼ਨ ਦੀ ਭਾਵਨਾ ਤਾਂ ਹੀ ਪੈਦਾ ਹੋਵੇਗੀ, ਜੇਕਰ ਖੇਡਾਂ ਵਿਚ ਵੀ ਇਹੋ ਭਾਵਨਾ ਤੇ ਚਲਦਿਆਂ ਖੇਡਿਆ ਜਾਵੇ।ਇਨਾਂ ਟੇਬਲ ਟੈਨਿਸ ਦੇ ਮੁਕਾਬਲਿਆਂ ਵਿਚ ਲੜਕਿਆਂ ਦੇ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦੇ ਵਿਦਿਆਰਥੀ ਜੇਤੂ ਰਹੇ ਜਦ ਕੇ ਵੁਡਸਟਾਕ ਸਕੂਲ ਬਟਾਲਾ ਦੇ ਵਿਦਿਆਰਥੀ ਉਪ ਜੇਤੂ ਰਹੇ ਲੜਕੀਆਂ ਦੇ ਮਕਾਬਲਿਆਂ ਵਿਚ ਸ.ਕੰ.ਸ.ਸ ਸਕੂਲ ਪਹਿਲੇ ਸਥਾਨ `ਤੇ ਰਹੇ।ਇਸ ਸਮੇ ਸਟੇਟ ਮੁਕਾਬਲਿਆਂ ਲਈ ਲੜਕਿਆਂ ਵਿਚ ਅਨਿਲ ਕੁਮਾਰ ਤਾਰਾਗੜ, ਅਰਸਦੀਪ ਸਿੰਘ ਤਾਰਾਗੜ, ਅਰਸ਼ਮਹਾਜਨ ਵੁਡ ਸਟਾਕ ਬਟਾਲਾ ਦੀ ਚੋਣ ਕੀਤੀ ਗਈ।ਇਸ ਮੌਕੇ ਹਾਜਰ ਕਨਵੀਨਰਾਂ ਵਿਚ ਪਿ੍ਰੰਸੀਪਲ ਬਲਵਿੰਦਰ ਕੌਰ, ਲਖਵਿੰਦਰ ਸਿੰਘ ਢਿਲੋ, ਅਸੋਕ ਕੁਮਾਰ ਡੀ.ਪੀ.ਈ, ਸੁਸ਼ੀਲ ਮਹਿਤਾ ਵੁਡਸਟਾਕ ਸਕੂਲ ਬਟਾਲਾ ਹਾਜਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media