‘ਨਵੇਂ ਭਾਰਤ ਦਾ ਨਿਰਮਾਣ-ਸੰਕਲਪ, ਤੋਂ ਸਿਧੀ’ ਵਿਸ਼ੇ ’ਤੇ ਕਰਵਾਇਆ ਵਿਸ਼ੇਸ਼ ਪ੍ਰੋਗਰਾਮ
ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਆਉਂਦੇ ਪੰਜ ਸਾਲਾਂ ਵਿੱਚ ਇਕ ਨਵੇਂ ਭਾਰਤ ਦੇ ਨਿਰਮਾਣ ਦੇ ਸੁਫਨੇ ਨੂੰ ਹਕੀਕਤ ਵਿਚ ਬਦਲਣ ਲਈ ਅੱਜ ਕੇਂਦਰੀ ਸੂਚਨਾ ਪ੍ਰਸਾਰਣ ਮੰਤਰਾਲੇ ਦੀ ਸਥਾਨਕ ਖੇਤਰੀ ਪ੍ਰਚਾਰ ਇਕਾਈ ਵੱਲੋਂ ਅਟਾਰੀ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ‘ਨਵੇਂ ਭਾਰਤ ਦਾ ਨਿਰਮਾਣ-ਸੰਕਲਪ, ਤੋਂ ਸਿਧੀ’ ਵਿਸ਼ੇ ’ਤੇ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ।
ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ ਅਤੇ ਸ਼ਿਵਰਾਜ ਬਲ ਸਨ ਜਦਕਿ ਆਜ਼ਾਦੀ ਘੁਲਾਟੀਏ ਜੈਮਲ ਸਿੰਘ ਅਤੇ ਗੁਰਦੀਪ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
1971 ਦੀ ਹਿੰਦ-ਪਾਕ ਜੰਗ ’ਚ ਹਿੱਸਾ ਲੈਣ ਵਾਲੇ ਸੁਬੇਦਾਰ ਮੇਜਰ ਗੁਰਚਰਨ ਸਿੰਘ ਪੱਡਾ ਅਤੇ ਕਰਗਿਲ ਜੰਗ ‘ਚ ਦਰਾਸ ਸੈਕਟਰ ਇਕ ਤਾਇਨਾਤ ਸਾਬਕਾ ਫੌਜੀ ਅੋਨਰਰੀ ਕਪਤਾਨ ਭੁਪਿੰਦਰ ਸਿੰਘ ਨੇ ਆਪਣੇ ਤਜ਼ਰਬਿਆਂ ਨੂੰ ਨੌਜਵਾਨਾਂ ਨਾਲ ਸਾਂਝਾ ਕੀਤਾ।ਉਨਾਂ ਕਿਹਾ ਕਿ ਭਾਵੇਂ ਜੰਗ ਚੰਗੀ ਚੀਜ਼ ਨਹੀਂ ਹੈ ਅਤੇ ਭਾਰਤ ਨੇ ਕਦੇ ਵੀ ਕਿਸੇ ਵੀ ਦੇਸ਼ ’ਤੇ ਆਪ ਹਮਲਾ ਨਹੀਂ ਕੀਤਾ ਹੈ ਪਰੰਤੂ ਜਦੋਂ ਵੀ ਭਾਰਤ ਨੂੰ ਵੰਗਾਰਿਆ ਗਿਆ ਹੈ, ਉਸ ਨੇ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ।ਨੌਜਵਾਨਾਂ ਵਿਚ ਦੇਸ਼ ਭਾਵਨਾ ਦੀ ਲੱਛਣ ਨੂੰ ਜਗਾਉਂਣ ਦੇ ਮਕਸਦ ਨਾਲ ਹੋਏ ਇਸ ਪ੍ਰੋਗਰਾਮ ਦੌਰਾਨ ‘ਸੰਕਲਪ ਤੋਂ ਸਿਧੀ’ ਦੀ ਸੌਂਹ ਚੁੱਕਾਈ ਗਈ।
ਅਜ਼ਾਦੀ ਘੁਲਾਟੀਆਂ ਵਲੋਂ ਪੰਜਾਬ ਪਰਦੇਸ਼ ਆਜ਼ਾਦੀ ਘੁਲਾਟੀਆਂ ਬਾਰੇ ਸੰਸਥਾ ਦੇ ਪ੍ਰਧਾਨ ਗਿਆਨ ਸਿੰਘ ਸੱਗੂ ਨੇ ਉਨਾਂ ਵਲੋਂ ਦੇਸ਼ ਦੀ ਆਜ਼ਾਦੀ ਵਿੱਚ ਪਾਏ ਉਨਾਂ ਦੇ ਯੋਗਦਾਨ ਬਾਰੇ ਹਾਜਰ ਵਿਦਿਆਰਥੀਆਂ ਅਤੇ ਹੋਰਾਨਾਂ ਨੂੰ ਜਾਣੂ ਕਰਵਾਇਆ।ਇਸ ਮੌਕੇ ਕਰਵਾਏ ਗਏ ਕਢਾਈ, ਪੇਂਟਿੰਗ, ਕਬੱਡੀ ਅਤੇ ਭਾਰਤ ਛੋੜੋ ਅੰਦੋਲਨ ਬਾਰੇ ਕਵਿਜ਼ ਦੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ।ਸ਼ਹੀਦ-ਏ-ਆਜ਼ਮ ਭਗਤ ਸਿੰਘ, ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਭਾਰਤ ਛੋੜੋ ਅੰਦੋਲਨ ਬਾਰੇ ਫਿਲਮਾਂ ਵੀ ਵਿਖਾਈਆਂ ਗਈਆਂ।
ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ ਨੇ ਵਿਦਿਆਰਥੀਆਂ ਨੂੰ ਚੰਗੀ ਪੜਾਈ ਕਰਕੇ ਦੇਸ਼ ਦੀ ਸੇਵਾ ਵਿੱਚ ਜੁੱਟ ਜਾਨ ਲਈ ਕਿਹਾ।ਖੇਤਰੀ ਪ੍ਰਚਾਰ ਅਧਿਕਾਰੀ ਰਾਜੇਸ਼ ਬਾਲੀ ਨੇ ਦੱਸਿਆ ਕਿ ਅਜਿਹੇ ਪ੍ਰੋਗਰਾਮ ਦੇਸ਼ ਭਰ ਵਿੱਚ ਕਰਵਾਏ ਜਾ ਰਹੇ ਹਨ।ਪੰਜਾਬ ਵਿਚ ਇਹ ਪਹਿਲਾ ਪ੍ਰੋਗਰਾਮ ਹੈ।ਖੇਤਰੀ ਪ੍ਰਚਾਰ ਵਿਭਾਗ ਦੇ ਤਕਨੀਕੀ ਸਹਾਇਕ ਕੁਲੀਸ਼ ਦੱਤ ਨੇ ਸਟੇਜ਼ ਸੰਚਾਲਣ ਕੀਤਾ।ਸਕੂਲ ਦੇ ਪ੍ਰਿੰਸੀਪਲ ਰਵੇਲ ਸਿੰਘ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦੀ ਜੰਗ ਬਾਰੇ ਵਿਸਥਾਰਿਤ ਜਾਣਕਾਰੀ ਦਿੱਤੀ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media