Saturday, March 21, 2026

ਸੌਦਾ ਸਾਧ ਨੂੰ ਮੁਆਫੀ ਦੇ ਕੇ ਪੰਥਕ ਮਰਿਦਆਦਾ ਦਾ ਘਾਣ ਕਰਨ ਵਾਲੇ ਵੀ ਜੇਲ ਭੇਜੇ ਜਾਣ- ਸਰਨਾ

ਨਵੀਂ ਦਿੱਲੀ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਜਥੇਦਾਰ ਅਕਾਲ ਤਖਤ ਵਲੋ Harwinder Singh Sarnaਸੌਦਾ ਸਾਧ ਨੂੰ ਜੇਲ ਵਿੱਚ ਭੇਜਣ ਦਾ ਸੁਆਗਤ ਕਰਨ ਦੇ ਦਿੱਤੇ ਬਿਆਨ `ਤੇ ਵਿਅੰਗਮਈ ਟਿੱਪਣੀ ਕਰਦਿਆਂ ਕਿਹਾ ਕਿ ਸਿੱਖ ਪੰਥ ਵਿੱਚ ਉਸ ਦਿਨ ਖੁਸ਼ੀ ਦੀ ਲਹਿਰ ਪ੍ਰਗਟ ਹੋਵੇਗੀ, ਜਿਸ ਦਿਨ ਸੌਦਾ ਸਾਧ ਦੇ ਆੜੀ ਉਸ ਨੂੰ ਮੁਆਫ ਕਰਨ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਤੇ ਉਹ ਸਾਰੀਆਂ ਧਿਰਾਂ ਸਲਾਖਾਂ ਪਿੱਛੇ ਹੋਣਗੀਆਂ, ਜਿਹਨਾਂ ਨੇ ਸੌਦਾ ਸਾਧ ਨੂੰ ਬਿਨ ਮੰਗਿਆਂ ਮੁਆਫੀ ਦੇ ਕੇ ਪੰਥਕ ਰਹੁ ਰੀਤਾਂ ਤੇ ਮਰਿਆਦਾ ਦੀ ਉਲੰਘਣਾ ਕਰਨ ਦੀ ਬੱਜਰ ਗਲਤੀ ਕੀਤੀ।
ਮੀਡੀਆ ਨੂੰ ਜਾਰੀ ਇੱਕ ਬਿਆਨ ਰਾਹੀ ਹਰਵਿੰਦਰ ਸਰਨਾ ਨੇ ਕਿਹਾ ਕਿ ਸੌਦਾ ਸਾਧ ਜਿਸ ਦੇ ਸਿਰ ‘ਤੇ ਸਿੱਖ ਕੌਮ ਦੇ ਨੌਜਵਾਨਾਂ ਦੇ ਕਤਲ ਕਰਨ ਦੇ ਦੋਸ਼ ਹਨ ਨੂੰ ਦੋਸ਼ ਮੁਕਤ ਕਰਨ ਲਈ 24 ਸਤੰਬਰ 2015 ਨੂੰ ਅਕਾਲ ਤਖਤ ਤੋਂ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਵੱਲੋ ਸਿਰਫ ਸੌਦਾ ਸਾਧ ਦੀ ਮੁਆਫੀ ਦੀ ਚਿੱਠੀ ਹੀ ਅਕਾਲ ਤਖਤ ਸਾਹਿਬ `ਤੇ ਨਹੀ ਪਹੁੰਚਾਈ, ਸਗੋਂ ਮੁਆਫੀ ਦੇਣ ਉਪਰੰਤ ਗੁਰੂ ਦੀ ਗੋਲਕ ਵਿੱਚੋ ਹਵਾਈ ਜਹਾਜ ਦਾ ਕਿਰਾਇਆ ਖਰਚ ਕੇ 22 ਦਿੱਲੀ ਕਮੇਟੀ ਮੈਂਬਰਾਂ ਨੂੰ ਨਾਲ ਅਕਾਲ ਤਖਤ ਸਾਹਿਬ ਤੇ ਲਿਜਾ ਕੇ ਜਥੇਦਾਰ ਦਾ ਇਹ ਬੱਜ਼ਰ ਗਲਤੀ ਕਰਨ ‘ਤੇ ਧੰਨਵਾਦ ਵੀ ਕੀਤਾ ਕਿ ਉਹਨਾਂ ਨੇ ਸੌਦਾ ਸਾਧ ਨੂੰ ਮੁਆਫੀ ਦੇ ਕੇ ਸਿੱਖਾਂ ਤੇ ਸੌਦਾ ਸਾਧ ਵਿਚਕਾਰ ਚੱਲਦਾ ਵਿਵਾਦ ਖਤਮ ਕਰ ਦਿੱਤਾ ਹੈ।
ਸਰਨਾ ਨੇ ਕਿਹਾ ਕਿ ਕਮੇਟੀ ਮੈਂਬਰਾਂ ਨੇ ਸੌਦਾ ਸਾਧ ਦੇ ਗੁੰਡਾ ਕਿਸਮ ਦੇ ਪ੍ਰੇਮੀਆਂ ਵੱਲੋਂ ਗੋਲੀਆਂ ਨਾਲ ਸ਼ਹੀਦ ਕੀਤੇ ਗਏ ਸਿੱਖਾਂ ਦੇ ਪਰਿਵਾਰਾਂ ਦੀ ਸਾਰ ਤੱਕ ਨਹੀ ਲਈ।ਉਹਨਾਂ ਕਿਹਾ ਕਿ ਇਸ ਮੁਆਫੀ ਨੂੰ ਸਹੀ ਸਿੱਧ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਤੱਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੀ ਬਰਾਬਰ ਦੇ ਦੋਸ਼ੀ ਹਨ, ਜਿਹਨਾਂ ਨੇ ਗੁਰੂ ਦੀ ਗੋਲਕ ਦੀ ਦੁਰਵਰਤੋ ਕਰਕੇ 95 ਲੱਖ ਰੁਪਏ ਦੇ ਵੱਖ-ਵੱਖ ਅਖਬਾਰਾਂ ਵਿੱਚ ਇਸ਼ਤਿਹਾਰ ਛਪਵਾ ਕੇ ਮੁਆਫੀ ਦੀ ਸ਼ਲਾਘਾ ਹੀ ਨਹੀ ਕੀਤੀ, ਸਗੋਂ ਇਸ ਨੂੰ ਦੇਰ ਨਾਲ ਲਿਆ ਕਦਮ ਵੀ ਦੱਸਿਆ।ਉਹਨਾਂ ਕਿਹਾ ਕਿ ਇਸੇ ਤਰਾਂ ਬਾਦਲ ਪਿਤਾ ਪੁੱਤਰ ਵੀ ਇਸ ਮੁਆਫੀਨਾਮੇ ਦੇ ਹਮਾਮ ਵਿੱਚ ਨੰਗੇ ਹਨ, ਜਿਹਨਾਂ ਨੇ ਚੰਡੀਗੜ ਸਥਿਤ ਆਪਣੀ ਕੋਠੀ ਵਿਖੇ ਤਖਤਾਂ ਦੇ ਜਥੇਦਾਰਾਂ ਨੂੰ ਸੱਦ ਕੇ ਸੌਦਾ ਸਾਧ ਨੂੰ ਮੁਆਫੀ ਦੇਣ ਦੇ ਆਦੇਸ਼ ਜਾਰੀ ਕੀਤੇ, ਜਿਸ ਦੇ ਪੂਰੇ ਕਿੱਸੇ ਦਾ ਖੁਲਾਸਾ ਵਿਸ਼ੇਸ਼ ਤੌਰ `ਤੇ ਮੁਆਫੀਨਾਮੇ ਵਿੱਚ ਸ਼ਾਮਲ ਰਹੇ ਗਿਆਨੀ ਗੁਰਮੁੱਖ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਸੀ।
ਹਰਵਿੰਦਰ ਸਰਨਾ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨੂੰ ਕੋਈ ਅਧਿਕਾਰ ਨਹੀ ਕਿ ਉਹ ਸੌਦਾ ਸਾਧ ਦੇ ਬਲਾਤਕਾਰ ਦੇ ਕੇਸ ਵਿੱਚ ਜੇਲ ਜਾਣ `ਤੇ ਖੁਸ਼ੀ ਮਨਾਏ।ਉਨਾਂ ਕਿਹਾ ਕਿ ਸਿੱਖ ਪੰਥ ਨੂੰ ਉਸ ਦਿਨ ਖੁਸ਼ੀ ਹੋਵੇਗੀ, ਜਿਸ ਦਿਨ ਬਾਦਲ ਪਿਓ ਪੁੱਤਰ, ਗਿਆਨੀ ਗੁਰਬਚਨ ਸਿੰਘ ਤੇ ਗੁਰਮੁੱਖ ਸਿੰਘ, ਅਵਤਾਰ ਸਿੰਘ ਮੱਕੜ ਆਦਿ ਜੇਲ ਯਾਤਰਾ `ਤੇ ਚੱਲੇ ਜਾਣਗੇ।ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਉਹ ਗਿਆਨੀ ਗੁਰਬਚਨ ਸਿੰਘ ਦਾ ਬਾਈਕਾਟ ਜਾਰੀ ਰੱਖੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply