Wednesday, March 25, 2026

ਸਮਰਾਲਾ ਸਕੂਲ ਦੇ ਕੈਡਿਟਾਂ ਦੀ 7 ਸੋਨ ਤੇ 3 ਚਾਂਦੀ ਤਗਮਿਆਂ ਨਾਲ ਸ਼ਾਨਦਾਰ ਜਿੱਤ

ਸਮਰਾਲਾ, 1 ਸਤੰਬਰ (ਪੰਜਾਬ ਪੋਸਟ-ਕੰਗ) – ਐਨ.ਸੀ.ਸੀ ਅਕੈਡਮੀ ਰੂਪ ਨਗਰ (ਪੰਜਾਬ) ਵਿਖੇ ਕੈਂਪ ਕਮਾਂਡੈਂਟ ਕਰਨਲ ਜਸਮੇਰ ਸਿੰਘ ਰੇਡੂ ਦੀ ਰਹਿਨੁਮਾਈ, PPN0109201715ਡਿਪਟੀ ਕੈਂਪ ਕਮਾਂਡੈਂਟ ਕਮ ਕੈਂਪ ਐਡਜੂਡੈਂਟ ਲੈਫ਼ਟੀਨੈਂਟ ਜਤਿੰਦਰ ਕੁਮਾਰ ਅਤੇ ਆਨਰੇਰੀ ਲੈਫ਼ਟੀਨੈਂਟ ਐਸ.ਪੀ.ਸਿੰਘ ਦੀ ਦੇਖ-ਰੇਖ ਤੇ ਅਗਵਾਈ ਵਿੱਚ 628 ਕੈਡਿਟਾਂ ਦਾ 10 ਰੋਜ਼ਾ ਥਲ ਸੈਨਾ ਤੇ ਸੀ.ਏ.ਟੀ.ਸੀ-86 ਕੈਂਪ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਲੈਫ਼ਟੀਨੈਂਟ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਦੇ ਸੀਨੀ. ਡਵੀਜ਼ਨ ਦੇ 27 ਅਤੇ ਜੂਨੀਅਰ ਡਵੀਜ਼ਨ ਦੇ 20 ਕੈਡਿਟਾਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਕੈਂਪ ਦੌਰਾਨ ਹੋਏ ਸੱਭਿਆਚਾਰਕ ਮੁਕਾਬਲਿਆਂ ਵਿੱਚੋਂ ਭੰਗੜੇ ਦੀ ਆਈਟਮ ਵਿੱਚੋਂ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਨੇ ਪਹਿਲਾ ਸਥਾਨ ਹਾਸਲ ਕਰਕੇ ਚਸ਼ਮਪ੍ਰੀਤ ਸਿੰਘ, ਜੁਗਰਾਜ, ਪਤਰਸ ਸਿੰਘ ਅਤੇ ਪਲਵਿੰਦਰ ਸਿੰਘ ਵੱਲੋਂ ਚਾਰ ਸੋਨ ਤਗਮੇ ਜਿੱਤੇ ਗਏ।ਸਵੱਛ ਭਾਰਤ ਮੁਹਿੰਮ ਸਬੰਧੀ ਕਰਵਾਏ ਲੇਖ ਮੁਕਾਬਲਿਆਂ ਵਿੱਚੋਂ 12ਵੀਂ ਸਾਇੰਸ ਗਰੁੱਪ ਦੇ ਮੋਹਿਤ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ। 12ਵੀਂ ਦੇ ਸਾਰਜੈਂਟ ਗਗਨਦੀਪ ਗੌਰਵ ਨੂੰ ਕੈਂਪ ਸੀਨੀਅਰ ਵਜੋਂ ਸੋਨ ਤਗਮਾ, ਦੀਪਕ ਨੂੰ ਸੋਲੋ ਗੀਤ, ਜੁਗਰਾਜ ਨੂੰ ਪ੍ਰਬੰਧਕੀ ਡਿਊਟੀ ਅਤੇ ਹਥਿਆਰਾਂ ਦੇ ਖੋਲਣ ਤੇ ਜੋੜਨ ਮੁਕਾਬਲੇ ’ਚ ਪਲਵਿੰਦਰ ਸਿੰਘ ਨੂੰ ਦੂਜਾ ਸਥਾਨ ਹਾਸਿਲ ਕਰਨ ਤੇ ਚਾਂਦੀ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ।
ਕੈਂਪ ਸੰਚਾਲਨ ਅਤੇ ਸਕੂਲ ਦੇ ਕੈਡਿਟਾਂ ਦੀ ਸਮੁੱਚੀ ਕਾਰਗੁਜਾਰੀ ਨੂੰ ਦੇਖਦੇ ਹੋਏ ਕੈਂਪ ਕਮਾਂਡੈਂਟ ਵੱਲੋਂ ਲੈਫ਼ਟੀਨੈਂਟ ਜਤਿੰਦਰ ਕੁਮਾਰ ਨੂੰ ਸੋਨ ਤਗਮਾ ਪਹਿਨਾ ਕੇ ਐਵਾਰਡ ਆਫ ਆਨਰਜ਼ ਨਾਲ ਸਨਮਾਨਿਤ ਕੀਤਾ ਗਿਆ।ਇਸ ਜਿੱਤ ਦੀ ਖੁੁਸ਼ੀ ਵਿੱਚ ਸਕੂਲ ਪਹੁੰਚਣ ਉਪਰੰਤ ਪਿ੍ਰੰਸੀਪਲ ਦਵਿੰਦਰ ਸਿੰਘ ਤੇ ਸਮੂਹ ਸਟਾਫ ਵੱਲੋਂ ਸਵੇਰ ਦੀ ਸਭਾ ਦੌਰਾਨ ਲੈਫ਼ਟੀਨੈਂਟ ਜਤਿੰਦਰ ਕੁਮਾਰ ਤੇ ਕੈਡਿਟਾਂ ਨੂੰ ਸੋਨੇ ਤੇ ਚਾਂਦੀ ਦੇ ਤਗਮੇ ਪਹਿਨਾ ਕੇ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੈਕਚਰਾਰ ਬਲਰਾਜ ਸਿੰਘ, ਹਰੀ ਚੰਦ ਵਰਮਾ, ਰਾਜੀਵ ਰਤਨ, ਗੁਰਮੀਤ ਸਿੰਘ, ਹਰਿੰਦਰਪਾਲ ਸਿੰਘ ਗਰੇਵਾਲ, ਇੰਦਰਪ੍ਰੀਤ ਕੌਰ ਸੇਖੋਂ, ਰਸ਼ਮੀ ਚੋਪੜਾ, ਜਯੋਤੀ ਵਰਮਾ, ਸੀਮਾ ਸ਼ਰਮਾ, ਸੰਦੀਪ ਕੌਰ ਸਾਹਨੇਵਾਲ, ਬਲਜਿੰਦਰ ਕੌਰ ਤੋਂ ਇਲਾਵਾ ਵਿਨੋਦ ਰਾਵਲ, ਜਵਾਹਰ ਸਿੰਘ ਗਰੇਵਾਲ, ਇਕਬਾਲ ਸਿੰਘ ਤੇ ਬਲਰਾਜ ਸਿੰਘ (ਕੰਪਿ. ਫੈਕਲਟੀ), ਬਲਵੀਰ ਸਿੰਘ, ਸਤਨਾਮ ਸਿੰਘ, ਪਰਮਜੀਤ ਕੌਰ, ਨੀਲਮ ਕੌਰ, ਪਵਨਪ੍ਰੀਤ ਸਿੰਘ ਪੰਧੇਰ, ਬੀਰ ਬਹਾਦਰ ਸਿੰਘ, ਮਨਜੀਤ ਸਿੰਘ, ਧਰਮਪਾਲ ਸਿੰਘ, ਸੁਰਿੰਦਰ ਵਰਮਾ, ਪਵਨ ਕੁਮਾਰ, ਸੁਖਦੇਵ ਸਿੰਘ ਤੇ ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply