Friday, March 27, 2026

ਕਾਂਗਰਸ ਸਰਕਾਰ ਨੇ ਚਾਰ ਮਹੀਨਿਆਂ ’ਚ ਹੀ ਲੋਕਾਂ ਦਾ ਭਰੋਸਾ ਗਵਾਇਆ – ਮਜੀਠੀਆ

ਚੋਣ ਲੜਨ ਵਾਲੇ ਆਪਣਾ ਪੰਜਾਬ ਪਾਰਟੀ ਦਾ ਬਲਜੀਤ ਸਿੰਘ ਭੱਟੀ ਅਕਾਲੀ ਦਲ `ਚ ਸ਼ਾਮਲ

ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਇੱਕ ਅਜਿਹੀ ਸਰਕਾਰ ਹੈ, PPN0209201701ਜਿਸ ਨੇ ਚਾਰ ਮਹੀਨਿਆਂ ’ਚ ਹੀ ਲੋਕਾਂ ਦਾ ਭਰੋਸਾ ਗਵਾ ਲੈਣ ਦਾ ਰਿਕਾਰਡ ਕਾਇਮ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀਆਂ ਚੋਣਾਂ ਦੌਰਾਨ ਕੀਤੇ ਗਏ ਝੂਠੇ ਵਾਅਦਿਆਂ ਦੀ ਪੋਲ ਖੁਲ ਚੁੱਕੀ ਹੈ ਅਤੇ ਅੱਜ ਚਾਰ ਮਹੀਨਿਆਂ ’ਚ ਹੀ 200 ਤੋਂ ਵਧ ਕਿਸਾਨਾਂ ਨੇ ਕਰਜ਼ਿਆਂ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰਨ ਦੌਰਾਨ ਸਰਕਾਰ ਦੇ ਝੂਠੇ ਵਾਅਦਿਆਂ ’ਤੇ ਯਕੀਨ ਕਰਨ ਦੀ ਭੁੱਲ ਸਵੀਕਾਰ ਕੀਤੀ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਗੁਮਰਾਹ ਕਰਨ ਦੀ ਥਾਂ ਕਾਂਗਰਸ ਸਰਕਾਰ ਨੂੰ ਵਾਅਦੇ ਮੁਤਾਬਿਕ ਕਿਸਾਨਾਂ ਦਾ ਕਰਜ਼ਾ ਹਰ ਹਾਲ ’ਚ ਮੁਆਫ਼ ਕਰਨਾ ਚਾਹੀਦਾ ਹੈ।ਉਹਨਾਂ ਕਾਂਗਰਸ ਸਰਕਾਰ ਵੱਲੋਂ ਰਾਜ ਦਾ ਵਿਕਾਸ ਠੱਪ ਕਰ ਕੇ ਰੱਖ ਦੇਣ ਦੀ ਵੀ ਸਖ਼ਤ ਅਲੋਚਨਾ ਕੀਤੀ।
ਇਸ ਸਮੇਂ ਹਲਕਾ ਬਾਬਾ ਬਕਾਲਾ ਤੋਂ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਪਿੰਡ ਸਠਿਆਲਾ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਭੱਟੀ ਅਤੇ ਸਾਬਕਾ ਸਰਪੰਚ ਨੰਬਰਦਾਰ ਬਾਬਾ ਨਰਿੰਦਰ ਸਿੰਘ ਸਠਿਆਲਾ ਨੇ ਸਾਬਕਾ ਵਿਧਾਇਕ ਮਲਕੀਅਤ ਸਿੰਘ ਏ.ਆਰ ਦੀ ਪ੍ਰੇਰਨਾ ਸਦਕਾ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ।2012 ਦੌਰਾਨ ਵੀ ਆਜ਼ਾਦ ਚੋਣ ਲੜਨ ਵਾਲੇ ਭੱਟੀ ਨੇ ਕਿਹਾ ਕਿ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ ਜਿਸ ਤੋਂ ਪੰਜਾਬ ਦੇ ਲੋਕਾਂ ਨੂੰ ਆਸਾਂ ਉਮੀਦਾਂ ਹਨ।ਉਹਨਾਂ ਕਿਹਾ ਕਿ ਕਾਂਗਰਸ ਅੱਜ ਹਰ ਫਰੰਟ ’ਤੇ ਫੇਲ ਹੋ ਚੁੱਕੀ ਹੈ ਅਤੇ ਲੋਕਾਂ ਦਾ ਕਾਂਗਰਸ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ।ਮਜੀਠੀਆ ਨੇ ਭੱਟੀ ਦਾ ਸਵਾਗਤ ਕਰਦਿਆਂ ਕਿਹਾ ਕਿ ਉਨਾਂ ਦੇ ਆਉਣ ਨਾਲ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੀ ਹੈ।ਉਹਨਾਂ ਕਿਹਾ ਕਿ ਪਾਰਟੀ ਵਿੱਚ ਭੱਟੀ ਦਾ ਬਣਦਾ ਮਾਨ ਸਤਿਕਾਰ ਕੀਤਾ ਜਾਵੇਗਾ।
ਇਸ ਮੌਕੇ ਤਲਬੀਰ ਸਿੰਘ ਗਿਲ, ਸੰਦੀਪ ਸਿੰਘ ਏ.ਆਰ, ਦਲਵਿੰਦਰ ਸਿੰਘ ਮੈਂਬਰ ਜ਼ਿਲਾ ਪ੍ਰੀਸ਼ਦ, ਮਹਿੰਗਾ ਸਿੰਘ ਸਰਪੰਚ ਸਠਿਆਲਾ, ਸੰਤੋਖ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ ਰਾਜੂ, ਪੂਰਨ ਸਿੰਘ ਪ੍ਰਧਾਨ ਸੁਸਾਇਟੀ, ਦਲਬੀਰ ਸਿੰਘ ਬੀਕਾ ਮੈਂਬਰ ਬਲਾਕ ਸੰਮਤੀ, ਕਿਰਪਾਲ ਸਿੰਘ ਪ੍ਰਧਾਨ ਸ਼ਹਿਰੀ ਜਥਾ ਰਈਆ, ਸੁਖਦੇਵ ਸਿੰਘ, ਦਲਜੀਤ ਸਿੰਘ, ਬਲਜਿੰਦਰ ਸਿੰਘ, ਦਲਬਾਗ ਸਿੰਘ, ਤਰਸੇਮ ਸਿੰਘ (ਸਾਰੇ ਐਮ.ਸੀ) ਪਿਆਰਾ ਸਿੰਘ ਸੇਖੋਂ, ਸੋਹਨ ਸਿੰਘ ਫੇਰੂਮਾਨ, ਬੇਗਮ ਸਿੰਘ ਪਿ੍ਰੰਸ, ਸੁਖਚੈਨ ਸਿੰਘ ਸਾਵੀ, ਸੁਰਜੀਤ ਸਿੰਘ ਭਿੰਡਰ, ਨਛੱਤਰ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply